ਨੀਟ ਪੇਪਰ ਲੀਕ ਮਾਮਲੇ ’ਚ ਵੱਖ-ਵੱਖ ਰਾਜਾਂ ’ਚੋਂ 38 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਜਾਂਚ ਏਜੰਸੀ ਲਗਾਤਾਰ ਜਾਂਚ ਕਰ ਰਹੀ ਹੈ ਤੇ ਨਿੱਤ ਦਿਹਾੜੇ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ ਦੂਜੇ ਪਾਸੇ ਨੀਟ ਪ੍ਰੀਖਿਆ ਕਰਵਾਉਣ ਵਾਲੀ ਸੰਸਥਾ ਨੈਸ਼ਨਲ ਟੈਸਟਿੰਗ ਏਜੰਸੀ ਖਿਲਾਫ ਵੀ ਰੋਸ ਪ੍ਰਦਰਸ਼ਨ ਹੋ ਰਹੇ ਹਨ ਐਨਟੀਏ ਨੇ ਨੀਟ ਕਾਊਂਸÇਲੰਗ ਮੁਲਤਵੀ ਕਰ ਦਿੱਤੀ ਹੈ ਭਾਵੇਂ ਮਾਮਲੇ ਦੀ ਬਰੀਕੀ ਨਾਲ ਜਾਂਚ ਜ਼ਰੂਰੀ ਹੈ ਤੇ ਦੋਸ਼ੀਆਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਪਰ ਨੀਟ ਕੌਂਸÇਲੰਗ ਨੂੰ ਮੁਲਤਵੀ ਕਰਨਾ ਉਹਨਾਂ ਹਜ਼ਾਰਾਂ ਵਿਦਿਆਰਥੀਆਂ ਲਈ ਕਾਫੀ ਮੁਸ਼ਕਲ ਭਰਿਆ ਹੈ ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਇਮਾਨਦਾਰੀ ਨਾਲ ਪੇਪਰ ਪਾਸ ਕੀਤਾ ਹੈ। ਨੀਟ ਪ੍ਰੀਖਿਆ ਰੱਦ ਕਰਨ ਦੀ ਮੰਗ ਵੀ ਬੇਤੁਕੀ ਹੈ ਕੁਝ ਵਿਅਕਤੀਆਂ ਦੀ ਬੇਈਮਾਨੀ ਤੇ ਲਾਲਚ ਦੀ ਸਜ਼ਾ ਸਾਰੇ ਵਿਦਿਆਰਥੀਆਂ ਨੂੰ ਨਹੀਂ ਦਿੱਤੀ ਜਾ ਸਕਦੀ। (NEET Paper Leak Case)
ਇਹ ਵੀ ਪੜ੍ਹੋ : IND Vs ZIM : ਦੂਜੇ ਟੀ-20 ’ਚ ਭਾਰਤ ਦੀ ਵੱਡੀ ਜਿੱਤ, ਜ਼ਿੰਬਾਬਵੇ 134 ਦੌੜਾਂ ’ਤੇ ਆਲ ਆਊਟ
ਅਸਲ ’ਚ ਕਾਨੂੰਨ ਦੀ ਭਾਵਨਾ ਲੋਕ ਭਾਵਨਾ ਨਾਲ ਜੁੜੀ ਹੋਈ ਹੈ ਇੱਕ ਵਿਅਕਤੀ ਜਾਂ ਕੁਝ ਵਿਅਕਤੀਆਂ ਨੂੰ ਸਜ਼ਾ ਦੇਣ ਲਈ ਹਜ਼ਾਰਾਂ ਵਿਦਿਆਰਥੀਆਂ ਨਾਲ ਅਨਿਆਂ ਨਹੀਂ ਕੀਤਾ ਜਾ ਸਕਦਾ ਕਾਨੂੰਨ ਪਿੱਛੇ ਇਹ ਭਾਵਨਾ ਵੀ ਕੰਮ ਕਰਦੀ ਹੈ ਕਿ ਗੁਨਾਹਗਾਰ ਭਾਵੇਂ ਬਚ ਜਾਵੇ ਪਰ ਬੇਗੁਨਾਹ ਦਾ ਅਹਿੱਤ ਨਹੀਂ ਹੋਣਾ ਚਾਹੀਦਾ ਆਮ ਤੌਰ ’ਤੇ ਮੁਲਾਜ਼ਮ ਭਰਤੀਆਂ ’ਚ ਵੀ ਜ਼ਿਆਦਾਤਰ ਇਹੀ ਹੁੰਦਾ ਆਇਆ ਹੈ ਕਿ ਇੱਕ ਮੁਲਾਜ਼ਮ ਦੀ ਭਰਤੀ ਗਲਤ ਸਾਬਤ ਹੋ ਗਈ ਤਾਂ ਸਾਰੀ ਭਰਤੀ ਰੱਦ ਇਸ ਤਰ੍ਹਾਂ ਦੇ ਫੈਸਲਿਆਂ ਦਾ ਨੁਕਸਾਨ ਨਿਰਦੋਸ਼ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਭਵਿੱਖ ’ਚ ਵਧੀਆ ਪ੍ਰੀਖਿਆ ਢਾਂਚੇ ਦੀ ਤਿਆਰੀ ਦੇ ਨਾਲ ਹੀ ਇਮਾਨਦਾਰ ਵਿਦਿਆਰਥੀਆਂ ਦੇ ਸੁਰੱਖਿਅਤ ਭਵਿੱਖ ਦੀ ਗਾਰੰਟੀ ਜ਼ਰੂਰੀ ਹੈ। (NEET Paper Leak Case)