ਮਾਮਲੇ ਦੀ ਅਗਲੀ ਸੁਣਵਾਈ 22 ਅਗਸਤ ਨੂੰ ਹੋਵੇਗੀ
ਏਜੰਸੀ, ਲੰਦਨ
ਭਾਰਤ ਦਾ ਭਗੌੜਾ ਕਾਰੋਬਾਰੀ ਨੀਰਵ ਮੋਦੀ ਨੂੰ ਲੰਦਨ ਦੀ ਅਦਾਲਤ ਤੋਂ ਫਿਰ ਕੋਈ ਰਾਹਤ ਨਹੀਂ ਮਿਲੀ ਕੋਰਟ ਨੇ ਉਸ ਦੀ ਜ਼ਮਾਨਤ ਪਟੀਸ਼ਨ ਨਾਮਨਜ਼ੂਰ ਕਰਦਿਆਂ ਉਸ ਦੀ ਕਸਟਡੀ 22 ਅਗਸਤ ਤੱਕ ਲਈ ਵਧਾ ਦਿੱਤੀ ਹੈ ਮਾਮਲੇ ਦੀ ਅਗਲੀ ਸੁਣਵਾਈ ਵੀ ਹੁਣ 22 ਅਗਸਤ ਨੂੰ ਹੀ ਹੋਵੇਗੀ ਸੂਤਰਾਂ ਦਾ ਕਹਿਣਾ ਹੈ ਕਿ ਹੀਰਾ ਕਾਰੋਬਾਰੀ ਦੀ ਕੇਸ ਦਾ ਟਰਾਈਲ 2020 ‘ਚ ਸ਼ੁਰੂ ਹੋ ਸਕਦਾ ਹੈ ਭਗੌੜੇ ਕਾਰੋਬਾਰੀ ‘ਤੇ ਪੰਜਾਬ ਨੈਸ਼ਨਲ ਬੈਂਕ ਨੂੰ 13 ਹਜ਼ਾਰ ਤੋਂ ਵੱਧ ਦਾ ਚੂਨਾ ਲਾਉਣ ਦਾ ਦੋਸ਼ ਹੈ ਜ਼ਿਕਰਯੋਗ ਹੈ ਕਿ ਨੀਰਵ ਮੋਦੀ ਨੀਰਵ 19 ਮਾਰਚ ਤੋਂ ਜੇਲ੍ਹ ‘ਚ ਹੈ ਲੰਦਨ ਦੀ ਵੰਡਸਵਰਥ ਜੇਲ੍ਹ ‘ਚ ਹੈ ਪੀਐਨਬੀ ਤੋਂ ਕਰਜ਼ਾ ਲੈ ਕੇ ਫਰਾਰ ਹੋਣ ਦੇ ਨਾਲ ਹੀ ਨੀਰਵ ‘ਤੇ ਮਨੀ ਲਾਂਡਿੰ੍ਰਗ ਦੇ ਵੀ ਦੋਸ਼ ਹਨ ਭਾਰਤ ਭਗੌੜੇ ਕਾਰੋਬਾਰੀ ਦੀ ਹਵਾਲਗੀ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਇਸ ਤੋਂ ਪਹਿਲਾਂ 12 ਜੁਲਾਈ ਨੂੰ ਵੀ ਉਸ ਦੀ ਜ਼ਮਾਨਤ ਪਟੀਸ਼ਨ ਯੂਕੇ ਦੀ ਹਾਈਕੋਰਟ ਨੇ ਰੱਦ ਕਰ ਦਿੱਤੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।