ਸਾਡੇ ਨਾਲ ਸ਼ਾਮਲ

Follow us

7.8 C
Chandigarh
Saturday, January 24, 2026
More
    Home Breaking News ਨੀਰਜ ਨੂੰ ਤੇਜ਼ ...

    ਨੀਰਜ ਨੂੰ ਤੇਜ਼ ਬੁਖਾਰ, ਕੋਰੋਨਾ ਰਿਪੋਰਟ ਨੈਗੇਟਿਵ

    Javelin Thrower Neeraj Chopra Sachkahoon

    ਨੀਰਜ ਨੂੰ ਤੇਜ਼ ਬੁਖਾਰ, ਕੋਰੋਨਾ ਰਿਪੋਰਟ ਨੈਗੇਟਿਵ

    ਨਵੀਂ ਦਿੱਲੀ (ਏਜੰਸੀ)। ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਭਾਲਾ ਸੁੱਟ ਐਥਲੀਟ ਨੀਰਜ ਚੋਪੜਾ ਨੂੰ ਪਿਛਲੇ ਦੋ ਦਿਨਾਂ ਤੋਂ ਤੇਜ਼ ਬੁਖਾਰ ਹੈ ਡਾਕਟਰਾਂ ਦੀ ਸਲਾਹ ’ਤੇ ਉਨ੍ਹਾਂ ਦਾ ਕੋਵਿਡ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ ਬੁਖਾਰ ਕਾਰਨ ਉਹ ਹਰਿਆਣਾ ਸਰਕਾਰ ਦੇ ਸਨਮਾਨ ਸਮਾਰੋਹ ’ਚ ਵੀ ਸ਼ਾਮਲ ਨਹੀਂ ਹੋ ਸਕੇ ਸਨ।

    ਨੀਰਜ ਦੇ ਇੱਕ ਕਰੀਬੀ ਨੇ ਦੱਸਿਆ ਕਿ ਨੀਰਜ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ ਕਰੀਬੀ ਨੇ ਦੱਸਿਆ ਕਿ ਕੱਲ੍ਹ ਤੱਕ ਉਨ੍ਹਾਂ ਦਾ ਤਾਪਮਾਨ 103 ਡਿਗਰੀ ਸੀ ਪਰ ਹੁਣ ਉਹ ਬਿਹਤਰ ਹਨ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਉਹ ਪ੍ਰੋਗਰਾਮਾਂ ’ਚ ਕਾਫ਼ੀ ਰੁੱਝੇ ਹੋਣ ਕਾਰਨ ਬਿਮਾਰ ਪੈ ਗਏ ਉਨ੍ਹਾਂ ਕਿਹਾ ਕਿ ਨੀਰਜ਼ ਸਾਇਦ ਰਾਸ਼ਟਰਪਤੀ ਭਵਨ ਪ੍ਰੋਗਰਾਮ ’ਚ ਸ਼ਿਰਕਤ ਕਰ ਸਕਦੇ ਹਨ ਉਹ ਸਿੱਧੇ ਉੱਥੇ ਪਹੁੰਚਣਗੇ ਹੋਰ ਖਿਡਾਰੀ ਫਿਲਹਾਲ ਅਸ਼ੋਕਾ ਹੋਟਲ ’ਚ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ