Neeraj Chopra: ਨੀਰਜ ਓਲੰਪਿਕ ਜੇਵਲਿਨ ਥ੍ਰੋ ਦੇ ਫਾਈਨਲ ’ਚ, ਸੁੱਟਿਆ ਸੀਜ਼ਨ ਦਾ ਸਰਵੋਤਮ ਥ੍ਰੋ

Neeraj Chopra
Neeraj Chopra: ਨੀਰਜ ਓਲੰਪਿਕ ਜੇਵਲਿਨ ਥ੍ਰੋ ਦੇ ਫਾਈਨਲ ’ਚ, ਸੁੱਟਿਆ ਸੀਜ਼ਨ ਦਾ ਸਰਵੋਤਮ ਥ੍ਰੋ

ਪਹਿਲਾ ਹੀ ਥ੍ਰੋ 89.34 ਮੀਟਰ ਦਾ, ਇਸ ਸੀਜ਼ਨ ਦਾ ਸਰਵੋਤਮ

  • ਰੇਸਲਰ ਵਿਨੇਸ਼ ਫੋਗਾਟ ਵੀ ਸੈਮੀਫਾਈਨਲ ’ਚ ਪਹੁੰਚੀ | Neeraj Chopra

Neeraj Chopra : ਪੈਰਿਸ (ਏਜੰਸੀ)। ਪੈਰਿਸ ਓਲੰਪਿਕ ਦੇ 11ਵੇਂ ਦਿਨ ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਨੀਰਜ ਮੰਗਲਵਾਰ ਨੂੰ ਜੈਵਲਿਨ ਥ੍ਰੋਅ ਦੇ ਕੁਆਲੀਫਾਇੰਗ ਰਾਊਂਡ ’ਚ ਨਜਰ ਆਏ। ਉਨ੍ਹਾਂ ਨੇ 89.34 ਮੀਟਰ ਦਾ ਪਹਿਲਾ ਥਰੋਅ ਕੀਤਾ। ਇਹ ਸੀਜਨ ਦਾ ਨੀਰਜ ਦਾ ਸਭ ਤੋਂ ਵਧੀਆ ਥਰੋਅ ਸੀ। ਨੀਰਜ ਦੇ ਵਿਰੋਧੀ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 88.63 ਮੀਟਰ ਤੇ ਪਾਕਿਸਤਾਨ ਦੇ ਅਰਸਦ ਨਦੀਮ ਨੇ 86.59 ਮੀਟਰ ਥਰੋਅ ਕਰਕੇ ਫਾਈਨਲ ਲਈ ਕੁਆਲੀਫਾਈ ਕੀਤਾ। Neeraj Chopra

Read This : Paris 2024 Olympics: ਓਲੰਪਿਕ ’ਚ ਭਾਰਤ-ਜਰਮਨੀ ਹਾਕੀ ਦਾ ਸੈਮੀਫਾਈਨਲ ਅੱਜ

ਵਿਨੇਸ਼ ਫੋਗਾਟ ਵੀ ਸੈਮੀਫਾਈਨਲ ’ਚ ਪਹੁੰਚੀ | Neeraj Chopra

ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੀ 50 ਕਿਲੋਗ੍ਰਾਮ ਦੇ ਸੈਮੀਫਾਈਨਲ ’ਚ ਪਹੁੰਚ ਗਈ ਹੈ। ਉਸ ਨੇ ਕੁਆਰਟਰ ਫਾਈਨਲ ’ਚ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਹਰਾਇਆ। ਇਸ ਤੋਂ ਪਹਿਲਾਂ ਪ੍ਰੀ-ਕੁਆਰਟਰ ਫਾਈਨਲ ’ਚ ਉਸ ਨੇ ਓਲੰਪਿਕ ਤੇ ਵਿਸ਼ਵ ਚੈਂਪੀਅਨ ਜਾਪਾਨ ਦੀ ਯੂਈ ਸੁਸਾਕੀ ਨੂੰ 3-2 ਨਾਲ ਹਰਾਇਆ ਸੀ। ਸੁਸਾਕੀ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਤੇ ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਹੈ। ਵਿਨੇਸ਼ ਫੋਗਾਟ ਦਾ ਪਹਿਲਾ ਮੈਚ ਜਾਪਾਨ ਦੀ ਯੂਯੂ ਸੁਸਾਕੀ ਨਾਲ ਸੀ। ਸੁਸਾਕੀ 2020 ਟੋਕੀਓ ਓਲੰਪਿਕ ਦੀ ਸੋਨ ਤਗਮਾ ਜੇਤੂ ਹੈ। ਉਹ 4 ਵਾਰ ਵਿਸ਼ਵ ਚੈਂਪੀਅਨ ਵੀ ਰਹਿ ਚੁੱਕੀ ਹੈ। ਸੁਸਾਕੀ ਇੱਕ ਪਹਿਲਵਾਨ ਹੈ ਜੋ ਆਪਣੇ ਕੁਸ਼ਤੀ ਕਰੀਅਰ ’ਚ ਸਿਰਫ 3 ਮੈਚ ਹਾਰੀ ਹੈ। ਉਹ ਦੁਨੀਆ ਦੀ ਨੰਬਰ ਇੱਕ ਮਹਿਲਾ ਪਹਿਲਵਾਨ ਹੈ। ਟੋਕੀਓ ਓਲੰਪਿਕ ’ਚ ਸੋਨ ਤਮਗਾ ਜਿੱਤਣ ’ਚ ਉਸ ਨੇ ਇੱਕ ਵੀ ਅੰਕ ਨਹੀਂ ਗੁਆਇਆ। Neeraj Chopra