ਕੁਓਰਤਾਨੇ ’ਚ ਨੀਰਜ ਨੇ ਜਿੱਤਿਆ ਗੋਲਡ ਮੈਡਲ
ਨਵੀਂ ਦਿੱਲੀ। ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਚਾਰ ਦਿਨਾਂ ਵਿਚ ਦੂਜੀ ਵਾਰ ਗ੍ਰੇਨਾਡਾ ਦੇ ਮੌਜੂਦਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਨੂੰ ਪਛਾੜ ਕੇ ਫਿਨਲੈਂਡ ਦੀਆਂ ਕੁਓਰਤਾਨੇ ਖੇਡਾਂ ਦੇ ਨੇਜ਼ਾ ਸੁੱਟ ਮੁਕਾਬਲੇ ਵਿਚ ਸ਼ਨਿਚਰਵਾਰ ਨੂੰ ਸੈਸ਼ਨ ਦਾ ਆਪਣਾ ਪਹਿਲਾ ਗੋਲਡ ਮੈਡਲ ਹਾਸਲ ਕੀਤਾ। ਨੀਰਜ ਨੇ 86.69 ਮੀਟਰ ਦੀ ਕੋਸ਼ਿਸ਼ ਨਾਲ ਇਹ ਮੈਡਲ ਹਾਸਲ ਕੀਤਾ। ਉਨ੍ਹਾਂ ਨੇ ਪਹਿਲੀ ਕੋਸ਼ਿਸ਼ ਵਿਚ ਹੀ ਇਹ ਦੂਰੀ ਹਾਸਲ ਕੀਤੀ ਜਦਕਿ ਉਨ੍ਹਾਂ ਦੀ ਦੂਜੀ ਤੇ ਤੀਜੀ ਕੋਸ਼ਿਸ਼ ਨਾਕਾਮ ਰਹੀ। ਉਨ੍ਹਾਂ ਨੇ ਇਸ ਤੋਂ ਬਾਅਦ ਹੋਰ ਥ੍ਰੋਅ ਨਹੀਂ ਕੀਤੀ। ਟੋਬੈਗੋ ਦੇ 2012 ਦੇ ਓਲੰਪਿਕ ਚੈਂਪੀਅਨ ਕੇਸ਼ੋਰਨ ਵਾਲਕਾਟ 86.64 ਮੀਟਰ ਨਾਲ ਦੂਜੇ ਸਥਾਨ ’ਤੇ ਰਹੇ ਜਦਕਿ ਪੀਟਰਸ 84.75 ਮੀਟਰ ਦੀ ਸਰਬੋਤਮ ਕੋਸ਼ਿਸ਼ ਨਾਲ ਤੀਜੇ ਸਥਾਨ ’ਤੇ ਰਹੇ।
ਨੀਰਜ ਨੇ ਮੰਗਲਵਾਰ ਨੂੰ ਫਿਨਲੈਂਡ ਦੇ ਤੁਰਕੂ ’ਚ ਹੋਈਆਂ ਪਾਵੋ ਨੂਰਮੀ ਖੇਡਾਂ ’ਚ 89.30 ਮੀਟਰ ਦਾ ਰਾਸ਼ਟਰੀ ਰਿਕਾਰਡ ਬਣਾਇਆ ਸੀ। ਇਸ ਤੋਂ ਪਹਿਲਾਂ ਉਸਦਾ ਰਾਸ਼ਟਰੀ ਰਿਕਾਰਡ 88.07 ਮੀਟਰ ਸੀ। ਕੁਓਰਤਾਨੇ ਵਿੱਚ ਸੁਨਹਿਰੀ ਪ੍ਰਦਰਸ਼ਨ ਤੋਂ ਬਾਅਦ ਨੀਰਜ 30 ਜੂਨ ਨੂੰ ਡਾਇਮੰਡ ਲੀਗ ਦੇ ਸਟਾਕਹੋਮ ਲੇਗ ਵਿੱਚ ਹਿੱਸਾ ਲੈਣਗੇ।¿;
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ