ਮਾਮਲਾ: ਢਾਈ ਸਾਲਾਂ ਦੀ ਦਿਲਰੋਜ਼ ਕੌਰ ਨੂੰ ਜਿੰਦਾ ਦਫਨਾਉਣ ਦਾ | Ludhiana court
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ‘ਚ ਢਾਈ ਸਾਲ ਦੀ ਬੱਚੀ ਨੂੰ ਜ਼ਿੰਦਾ ਦਫ਼ਨਾਉਣ ਦੇ ਦੋਸ਼ ਵਿੱਚ ਦੋਸ਼ੀ ਪਾਈ ਗਈ 35 ਸਾਲਾ ਮਹਿਲਾ ਕਾਤਲ ਨੀਲਮ ਨੂੰ ਅੱਜ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ. ਮਹਿਲਾ ਨੂੰ ਉਕਤ ਮਾਮਲੇ ਵਿੱਚ 12 ਅਪ੍ਰੈਲ ਨੂੰ ਦੋਸ਼ੀ ਠਹਿਰਾਇਆ ਗਿਆ ਸੀ।ਅੱਜ ਵੀਰਵਾਰ ਨੂੰ ਦੋਵਾਂ ਧਿਰਾਂ ਦੀ ਅੰਤਿਮ ਬਹਿਸ ਤੋਂ ਬਾਅਦ ਅਦਾਲਤ ਨੇ ਆਪਣਾ ਅੰਤਿਮ ਫੈਸਲਾ ਸੁਣਾਇਆ। (Ludhiana court)
ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਅੱਜ ਪੰਜਾਬ ਦੇ ਲੁਧਿਆਣਾ ਵਿੱਚ ਢਾਈ ਸਾਲ ਦੀ ਬੱਚੀ ਨੂੰ ਜ਼ਿੰਦਾ ਦਫ਼ਨਾਉਣ ਵਾਲੇ ਕਾਤਲ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਦਿਲਰੋਜ਼ ਦੇ ਪਿਤਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਉਸ ਨੂੰ ਇਨਸਾਫ਼ ਮਿਲਿਆ ਹੈ ਅਤੇ ਉਹ ਇਸ ਲਈ ਲੜ ਰਿਹਾ ਹੈ। ਅਸੀਂ ਇਸ ਪ੍ਰਣਾਲੀ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਕਾਤਲ ਔਰਤ ਨੂੰ ਮੌਤ ਦੀ ਸਜ਼ਾ ਦੇ ਕੇ ਪੂਰੇ ਦੇਸ਼ ਦੇ ਲੋਕਾਂ ਦਾ ਨਿਆਂਪਾਲਿਕਾ ‘ਤੇ ਭਰੋਸਾ ਜਤਾਇਆ ਹੈ।
Also Read : Foji Warwal: ਫੌਜੀ ਵੜਵਾਲ ਨੇ ਸੋਸ਼ਲ ਪਲੇਟਫਾਰਮਾਂ ਤੋਂ ‘ਆਪ’ ਦੀਆਂ ਹਟਾਈਆਂ ਤਸਵੀਰਾਂ