West Bengal Train Accident: ਰੇਲ ਢਾਂਚਾ ਦਰੁਸਤ ਕਰਨ ਦੀ ਜ਼ਰੂਰਤ

West Bengal Train Accident

ਇੱਕ ਹੋਰ ਰੇਲ ਹਾਦਸਾ ਵਾਪਰ ਗਿਆ ਹੈ ਪੱਛਮੀ ਬੰਗਾਲ ’ਚ ਹੋਏ ਇਸ ਹਾਦਸੇ ਵਿੱਚ 9 ਮੌਤਾਂ ਹੋਈਆਂ ਹਨ ਤੇ ਦਰਜ਼ਨਾਂ ਵਿਅਕਤੀ ਜਖ਼ਮੀ ਹੋਏ ਇਹ ਵੀ ਗਨੀਮਤ ਹੈ ਕਿ ਜੇਕਰ ਪਾਰਸਲ ਡੱਬੇ ਨਾ ਹੁੰਦੇ ਤਾਂ ਨੁਕਸਾਨ?ਹੋਰ ਵੀ ਜ਼ਿਆਦਾ ਹੋ ਸਕਦਾ ਸੀ ਪਿਛਲੇ ਸਾਲ ਕੋਰੋਮੰਡਲ ਐਕਸਪ੍ਰੈੱਸ ਵੀ ਹਾਦਸਾਗ੍ਰਸਤ ਹੋ ਗਈ ਸੀ ਜਿੱਥੇ ਮੌਤਾਂ ਦੀ ਗਿਣਤੀ ਸੈਂਕੜਿਆਂ ਤੱਕ ਜਾ ਪੁੱਜੀ ਸੀ ਇਹ ਗੱਲ ਨਹੀਂ ਕਿ ਰੇਲਵੇ ਨੇ ਵਿਕਾਸ ਨਹੀਂ ਕੀਤਾ। ਬਿਨਾ ਸ਼ੱਕ ਰੇਲਵੇ ਆਧੁਨਿਕ ਤਕਨੀਕ ਨਾਲ ਲੈਸ ਹੋਇਆ ਹੈ ਰਫ਼ਤਾਰ ਤੇ ਸਹੂਲਤਾਂ ਦੇ ਖੇਤਰ ’ਚ ਭਾਰਤੀ ਰੇਲਵੇ ਨੇ ਬਹੁਤ ਤਰੱਕੀ ਕੀਤੀ ਹੈ, ਪਰ ਸੁਰੱਖਿਆ ਦੇ ਨਜ਼ਰੀਏ ਤੋਂ ਅਜੇ ਵੀ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ। (West Bengal Train Accident)

ਇਹ ਵੀ ਪੜ੍ਹੋ : ਸਟੱਡੀ ਵੀਜਾ ਲਗਾਉਣ ਦੇ ਨਾਂਅ ’ਤੇ ਹੇਰਾਫੇਰੀ ਦੇ ਦੋਸ਼ ’ਚ ਇਮੀਗ੍ਰੇਸ਼ਨ ਸੰਚਾਲਕ ਖਿਲਾਫ ਪਰਚਾ

ਆਟੋਮੈਟਿਕ ਸਿਗਨਲ ਸਿਸਟਮ ਵੀ ਸ਼ੁਰੂ ਹੋ ਚੁੱਕੇ ਹਨ ਫਿਰ ਵੀ ਸਿਗਨਲ ’ਚ ਕਿਸੇ ਤਕਨੀਕੀ ਖਰਾਬੀ ਜਾਂ ਕਿਸੇ ਹੋਰ ਕਾਰਨ ਹਾਦਸੇ ਹੁੰਦੇ ਰਹਿੰਦੇ ਹਨ। ਅਸਲ ’ਚ ਮਨੁੱਖੀ ਗਲਤੀ ਅਤੇ ਮਨੁੱਖੀ ਲਾਪ੍ਰਵਾਹੀ, ਇਹਨਾਂ ਦੋਵਾਂ ਗੱਲਾਂ ਨੂੰ ਰਲਗੱਡ ਨੂੰ ਕਰਨ ਦੀ ਬਜਾਇ ਇਨ੍ਹਾਂ ਨੂੰ ਵੱਖ-ਵੱਖ ਕਰਨ ਦੀ ਜ਼ਰੂਰਤ ਹੈ, ਗਲਤੀ, ਲਾਪ੍ਰਵਾਹੀ ਕਰਨ ਵਾਲੇ ਅਧਿਕਾਰੀਆਂ, ਮੁਲਾਜ਼ਮਾਂ ਖਿਲਾਫ਼ ਕਾਰਵਾਈ ਸਮੇਂ ਸਿਰ ਹੋਣੀ ਚਾਹੀਦੀ ਹੈ ਕਾਰਵਾਈ ਦੀ ਲੰਮੀ ਪ੍ਰਕਿਰਿਆ ’ਚ ਦੋਸ਼ੀ ਬਚ ਨਿੱਕਲਦੇ ਹਨ ਤੇ ਕਾਨੂੰਨ ਦਾ ਕੋਈ ਡਰ ਹੀ ਨਹੀਂ ਰਹਿ ਜਾਂਦਾ ਇਹੀ ਕਾਰਨ ਹੈ ਕਿ ਲਾਪ੍ਰਵਾਹੀਆਂ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਸਰਕਾਰ ਮਾਹਿਰ ਰੇਲ ਇੰਜੀਨੀਅਰਾਂ ਦੀਆਂ ਸੇਵਾਵਾਂ ਲੈ ਕੇ ਜਿੱਥੇ ਤਕਨੀਕ ਨੂੰ ਹੋਰ ਵਿਕਸਿਤ ਕਰੇ, ਉੱਥੇ ਪ੍ਰਸ਼ਾਸਨਿਕ ਖਾਮੀਆਂ ਨੂੰ ਵੀ ਦੂਰ ਕਰਨ ਲਈ ਠੋਸ ਕਦਮ ਚੁੱਕੇ ਜਾਣ। (West Bengal Train Accident)

LEAVE A REPLY

Please enter your comment!
Please enter your name here