ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home ਸੂਬੇ ਪੰਜਾਬ ਭਾਸ਼ਾ ਤੇ ਸੱਭਿਆ...

    ਭਾਸ਼ਾ ਤੇ ਸੱਭਿਆਚਾਰ ਬਚਾਉਣ ਲਈ ਲੋਕ ਲਹਿਰ ਉਸਾਰਨ ਦੀ ਲੋੜ : ਡਾ. ਤੇਜਵੰਤ ਮਾਨ

    Need , Build people's,  Movement , Language . Culture,  Dr. Tejwant Mann

    24 ਨਵੰਬਰ ਨੂੰ ਜ਼ੀਰਾ ਵਿਖੇ ਕੀਤੀ ਜਾਵੇਗੀ ਪੰਜਾਬੀ ਭਾਸ਼ਾ ਬਚਾਓ ਕਾਨਫਰੰਸ

    ਸ਼ੁਭਮ ਖੁਰਾਣਾ/ਜ਼ੀਰਾ । ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਅਤੇ ਪੰਜਾਬੀ ਸਾਹਿਤ ਸਭਾ (ਰਜਿ.) ਜ਼ੀਰਾ ਵੱਲੋਂ 24 ਨਵੰਬਰ ਨੂੰ ਜ਼ੀਰਾ ਵਿਖੇ ਕੀਤੀ ਜਾ ਰਹੀ ਪੰਜਾਬੀ ਭਾਸ਼ਾ ਬਚਾਓ ਕਾਨਫਰੰਸ ਕਰਵਾਉਣ ਲਈ ਇੱਕ ਅਹਿਮ ਮੀਟਿੰਗ ਜੀਵਨ ਮੱਲ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪਵਨ ਹਰਚੰਦਪੁਰੀ , ਡਾ ਜੋਗਿੰਦਰ ਸਿੰਘ ਨਿਰਾਲਾ, ਭੁਪਿੰਦਰ ਜਗਰਾਉਂ, ਡਾ. ਦਵਿੰਦਰ ਸੈਫ਼ੀ, ਸੁਰਜੀਤ ਕਾਉਂਕੇ ਅਤੇ ਅਸ਼ੋਕ ਚਟਾਨੀ ਪ੍ਰਧਾਨਗੀ ਮੰਡਲ ’ਚ ਸ਼ਾਮਲ ਹੋਏ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਤੇਜਵੰਤ ਮਾਨ ਨੇ ਕਿਹਾ ਕਿ ਇਸ ਵੇਲੇ ਖੇਤਰੀ ਭਾਸ਼ਾਵਾਂ ਨੂੰ ਬਹੁਤ ਹੀ ਖ਼ਤਰੇ ਪੈਦਾ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਭਾਸ਼ਾਵਾਂ ਅਤੇ ਸੱਭਿਆਚਾਰਾਂ ’ਤੇ ਕੀਤੇ ਜਾ ਰਹੇ ਹਮਲਿਆਂ ਤੋਂ ਬਚਾਅ ਲਈ ਸਾਨੂੰ ਹਰ ਸਮੇਂ ਸੁਚੇਤ ਰਹਿਣ ਦੀ ਲੋੜ ਹੈ । ਉਨਾਂ ਕਿਹਾ ਕਿ ਸਾਮਰਾਜੀਆਂ ਦੀਆਂ ਨੀਤੀਆਂ ਕਾਰਨ ਭਾਰਤ ਵਿੱਚ ਖ਼ਤਮ ਕੀਤੀਆਂ ਜਾ ਰਹੀਆਂ ਭਾਸ਼ਾਵਾਂ ਵਾਂਗ ਮਾਂ ਬੋਲੀ ਪੰਜਾਬੀ ਨੂੰ ਵੀ ਖਤਮ ਕਰਨ ਲਈ ਬੜੇ ਕੋਝੇ ਹੱਥਕੰਡੇ ਅਪਣਾਏ ਜਾ ਰਹੇ ਹਨ।

    ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਬਚਾਉਣ ਲਈ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਇੱਕ ਲੋਕ ਲਹਿਰ ਉਸਾਰਨ ਦੀ ਲੋੜ ਹੈ, ਇਸ ਦੌਰਾਨ ਡਾ. ਦਵਿੰਦਰ ਸੈਫੀ ਨੇ ਕਿਹਾ ਕਿ ਸਾਡੇ ਦੇਸ਼ ਦੀ ਪਹਿਚਾਣ ਵਿਲੱਖਣ ਸੱਭਿਆਚਾਰ ਕਰਕੇ ਹੈ ਅਤੇ ਇਸ ਨੂੰ ਇੱਕ ਛਤਰੀ ਨਾਲ ਢੱਕਣ ਦੀਆਂ ਕੋਸ਼ਿਸ਼ਾਂ ਨੂੰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਇਸ ਇਕੱਤਰਤਾ ਨੂੰ ਮਾਲਵੇ ਵਿੱਚੋਂ ਆਏ ਵੱਖ-ਵੱਖ ਵਿਦਵਾਨਾਂ ਅਤੇ ਲੇਖਕਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ ਅਤੇ ਮੋਗਾ ਜ਼ਿਲਿ੍ਹਆਂ ਦੀਆਂ ਸਭਾਵਾਂ ਦੇ ਨੁਮਾਇੰਦਿਆਂ ਤੇ ਆਧਾਰਤ ਕਾਨਫਰੰਸ ਨੂੰ ਸਫਲ ਬਣਾਉਣ ਲਈ ਸਰਵਸੰਮਤੀ ਨਾਲ ਇੱਕ ਕਮੇਟੀ ਦੀ ਚੋਣ ਕੀਤੀ ਗਈ।

    ਜਿਸ ਵਿੱਚ ਪ੍ਰੋਫੈਸਰ ਸੰਦੀਪ ਕੌਰ ਗਾਲਿਬ, ਇਕਬਾਲ ਘਾਰੂ, ਭੁਪਿੰਦਰ ਕੌਰ ਪ੍ਰੀਤ, ਨਵਰਾਹੀ ਘੁਗਿਆਣਵੀ, ਹਰੀ ਸਿੰਘ ਢੁੱਡੀਕੇ, ਨਰਿੰਦਰ ਸਿੰਘ, ਮੇਜਰ ਸਿੰਘ ਸੰਧੂ, ਰਮੇਸ਼ ਗੁਲਾਟੀ, ਸੁਖਰਾਜ ਜ਼ੀਰਾ, ਅਮਰਜੀਤ ਸਨੇਰਵੀ, ਪ੍ਰਤਾਪ ਸਿੰਘ ਹੀਰਾ, ਸੱਤਪਾਲ ਖੁੱਲਰ, ਵੀਰਭਾਨ ਨਾਰੰਗ, ਹਰੀ ਸਿੰਘ ਸੰਧੂ, ਲਵਪ੍ਰੀਤ ਫੇਰੋਕੇ , ਕਾਲਾ ਬੇਰੀ ਵਾਲਾ , ਹਰਚਰਨ ਚੋਹਲਾ , ਡਾ ਗੁਰਚਰਨ ਨੂਰਪੁਰ, ਰਣਜੀਤ ਥਾਂਦੇਵਾਲ, ਸ਼ਾਮ ਸੁੰਦਰ ਕਾਲੜਾ, ਸੁਰਜੀਤ ਕਾਉਂਕੇ , ਗੁਰਚਰਨ ਢੁੱਡੀਕੇ, ਤੇਜਿੰਦਰ ਬਰਾੜ, ਚਰਨਜੀਤ ਸਮਾਲਸਰ, ਹਰਪਿੰਦਰ ਸਿੰਘ ਪੀਰ ਮੁਹੰਮਦ , ਰਣਜੀਤ ਸਿੰਘ ਬਾਜ਼, ਨਿਰਮਲਜੀਤ ਕੌਰ ਸਿੱਧੂ , ਨਰਿੰਦਰ ਸ਼ਰਮਾ, ਸਾਧੂ ਸਿੰਘ, ਗੁਰਮੇਲ ਬੌਡੇ, ਜੰਗਪਾਲ ਸਿੰਘ ਬਰਾੜ, ਦੇਵ ਰਾਊਕੇ, ਸੁੰਦਰ ਲਾਲ ਪ੍ਰੇਮੀ, ਸਾਧੂ ਸਿੰਘ ਚੌਹਾਨ, ਰਾਜਿੰਦਰ ਸਿੰਘ ਜੱਸਲ , ਜੀਵਨ ਸਿੰਘ ਹਾਣੀ , ਮੁਖ਼ਤਿਆਰ ਬਰਾੜ ਅਤੇ ਜਸਵੰਤ ਗੋਗੀਆ ਨੂੰ ਸ਼ਾਮਲ ਕੀਤਾ ਗਿਆ । ਇਸ ਮੌਕੇ ਸਭ ਪੰਜਾਬੀ ਪ੍ਰੇਮੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਵੀ 24 ਨਵੰਬਰ ਨੂੰ ਹੋ ਰਹੀ ਕਾਨਫਰੰਸ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਤਾਂ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਹਾਸ਼ੀਏ ’ਤੇ ਧੱਕਣ ਦੀਆਂ ਕੋਝੀਆਂ ਸਾਜਿਸ਼ਾਂ ਰਚ ਰਹੀਆਂ ਤਾਕਤਾਂ ਖਿਲਾਫ ਆਵਾਜ਼ ਉਠਾਈ ਜਾ ਸਕੇ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here