ਇਸ ਵਾਰ ਵੀ ਭਾਰਤੀ ਮਹਿਲਾ ਟੀਮ ਟੀ20 ਵਿਸ਼ਵ ਕੱਪ ਤੋਂ ਬਾਹਰ
- ਇੱਕ ਵਾਰ ਖੇਡਿਆ ਹੈ ਭਾਰਤੀ ਟੀਮ ਨੇ ਟੀ20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ
ਸਪੋਰਟਸ ਡੈਸਕ। Women T20 World Cup: ਮਹਿਲਾ ਟੀ20 ਵਿਸ਼ਵ ਕੱਪ 2024 ’ਚ ਭਾਰਤੀ ਮਹਿਲਾ ਟੀਮ ਦਾ ਸਫਰ ਖਤਮ ਹੋ ਗਿਆ ਹੈ। ਪਾਕਿਸਤਾਨ ਨਿਊਜੀਲੈਂਡ ਦੀ ਟੀਮ ਖਿਲਾਫ਼ ਹਾਰ ਗਿਆ। ਪਾਕਿਸਤਾਨ ਨੂੰ ਨਿਊਜੀਲੈਂਡ ਨੇ 54 ਦੌੜਾਂ ਨਾਲ ਹਰਾਇਆ। ਜੇਕਰ ਪਾਕਿਸਤਾਨ ਨਿਊਜੀਲੈਂਡ ਖਿਲਾਫ਼ ਜਿੱਤ ਜਾਂਦਾ ਤਾਂ ਭਾਰਤੀ ਮਹਿਲਾ ਟੀਮ ਨੂੰ ਸੈਮੀਫਾਈਨਲ ਦੀ ਟਿਕਟ ਮਿਲੀ ਜਾਂਦੀ ਪਰ ਅਜਿਹੀ ਨਹੀਂ ਹੋਇਆ ਤੇ ਭਾਰਤੀ ਟੀਮ ਟੀ20 ਵਿਸ਼ਵ ਕੱਪ ਤੋਂ ਬਾਹਰ ਹੋ ਗਈ। ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਅੱਜ ਤੱਕ ਸਾਰੇ ਮਹਿਲਾ ਟੀ20 ਵਿਸ਼ਵ ਕੱਪ ’ਚ ਹਿੱਸਾ ਲਿਆ ਹੈ। ਪਰ ਟੀਮ ਇੱਕ ਵਾਰ ਵੀ ਖਿਤਾਬ ਨਹੀਂ ਜਿੱਤ ਸਕੀ ਹੈ। ਇਸ ਵਾਰ ਭਾਰਤੀ ਟੀਮ ਟੀ20 ਵਿਸ਼ਵ ਕੱਪ ਜਿੱਤਣ ਦੀ ਪੂਰੀ ਦਾਅਵੇਦਾਰ ਸੀ, ਪਰ ਵਿਸ਼ਵ ਕੱਪ ਜਿੱਤਣਾ ਤਾਂ ਦੂਰ ਦੀ ਗੱਲ, ਟੀਮ ਸੈਮੀਫਾਈਨਲ ’ਚ ਵੀ ਨਹੀਂ ਪਹੁੰਚ ਸਕੀ।
ਇਹ ਵੀ ਪੜ੍ਹੋ : IND Vs NZ: ਭਾਰਤ-ਨਿਊਜੀਲੈਂਡ ਟੈਸਟ ’ਚ ਮੀਂਹ ਦੀ ਸੰਭਾਵਨਾ, ਭਾਰਤ ਦਾ ਅਭਿਆਸ ਸੈਸ਼ਨ ਰੱਦ
ਪਹਿਲੇ ਮੈਚ ਤੋਂ ਹੀ ਕਰਨਾ ਪਿਆ ਸੀ ਹਾਰ ਦਾ ਸਾਹਮਣਾ | Women T20 World Cup
ਮਹਿਲਾ ਟੀ20 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਇਸ ਵਾਰ ਬੰਗਲਾਦੇਸ਼ ਕਰ ਰਿਹਾ ਹੈ, ਪਰ ਬੰਗਲਾਦੇਸ਼ ’ਚ ਹਾਲਾਤ ਖਰਾਬ ਹੋਣ ਕਰਕੇ ਬੰਗਲਾਦੇਸ਼ ਕ੍ਰਿਕੇਟ ਬੋਰਡ ਨੇ ਇਸ ਸਾਰੇ ਮੈਚ ਯੂਏਈ ’ਚ ਕਰਵਾਉਣ ਦਾ ਫੈਸਲਾ ਕੀਤਾ ਹੈ, ਤੇ ਭਾਰਤੀ ਟੀਮ ਦੀ ਇਸ ਵਿਸ਼ਵ ਕੱਪ ’ਚ ਸ਼ੁਰੂਆਤ ਖਰਾਬ ਹੀ ਹੋਈ ਸੀ, ਭਾਰਤੀ ਟੀਮ ਨੂੰ ਪਹਿਲੇ ਹੀ ਮੈਚ ’ਚ ਨਿਊਜੀਲੈਂਡ ਦੀ ਟੀਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਿਊਜੀਲੈਂਡ ਦੀ ਟੀਮ ਨੇ ਭਾਰਤੀ ਟੀਮ ਨੂੰ 58 ਦੌੜਾਂ ਨਾਲ ਹਰਾਇਆ ਸੀ। ਜਿਸ ਕਾਰਨ ਰਨ ਰੇਟ ’ਤੇ ਕਾਫੀ ਫਰਕ ਪੈ ਗਿਆ। ਉਹ ਹੀ ਖਰਾਬ ਰਨ ਰੇਟ ਦਾ ਨਤੀਜਾ ਭਾਰਤੀ ਟੀਮ ਨੂੰ ਆਖਿਰੀ ਤੱਕ ਭੁਗਤਣਾ ਪਿਆ।
ਉਸ ਤੋਂ ਬਾਅਦ ਭਾਰਤੀ ਟੀਮ ਨੇ ਆਪਣੇ ਦੂਜੇ ਮੈਚ ’ਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਫਿਰ ਭਾਰਤੀ ਟੀਮ ਨੇ ਇਸ ਵਾਰ ਏਸ਼ੀਆ ਕੱਪ ਜਿੱਤਣ ਵਾਲੀ ਸ਼੍ਰੀਲੰਕਾ ਨੂੰ ਵੱਡੇ ਫਰਕ ਨਾਲ ਹਰਾਇਆ। ਉਸ ਸਮੇਂ ਤਾਂ ਲੱਗਿਆ ਕਿ ਭਾਰਤੀ ਟੀਮ ਸੈਮੀਫਾਈਨਲ ਦੀ ਟਿਕਟ ਕਟਾ ਲਵੇਗੀ। ਫਿਰ ਸੈਮੀਫਾਈਨਲ ’ਚ ਪਹੁੰਚਣ ਲਈ ਭਾਰਤੀ ਟੀਮ ਨੂੰ ਅਸਟਰੇਲੀਆ ਤੋਂ ਪਾਰ ਪਾਉਣਾ ਸੀ। ਪਰ ਅਸਟਰੇਲੀਆ ਖਿਲਾਫ ਭਾਰਤੀ ਟੀਮ 9 ਦੌੜਾਂ ਨਾਲ ਹਾਰ ਗਈ ਫਿਰ ਭਾਰਤੀ ਟੀਮ ਨੂੰ ਰਨ ਰੇਟ ਦੇ ਹਿਸਾਬ ਨਾਲ ਪਾਕਿਸਤਾਨ ਦੀ ਨਿਊਜੀਲੈਂਡ ਦੀ ਜਿੱਤ ਜ਼ਰੂਰੀ ਸੀ, ਪਰ ਪਾਕਿਸਤਾਨ ਦੀ ਟੀਮ ਵੀ ਨਿਊਜੀਲੈਂਡ ਤੋਂ ਪਾਰ ਨਹੀਂ ਪਾ ਸਕੀ ਤੇ ਮੁਕਾਬਲਾ ਹਾਰ ਗਈ ਤੇ ਭਾਰਤੀ ਟੀਮ ਵੀ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਈ। Women T20 World Cup
ਅੱਜ ਤੱਕ ਸਿਰਫ 1 ਵਾਰ ਫਾਈਨਲ ’ਚ ਪਹੁੰਚੀ ਭਾਰਤੀ ਮਹਿਲਾ ਟੀਮ | Women T20 World Cup
ਮਹਿਲਾ ਟੀ20 ਵਿਸ਼ਵ ਕੱਪ ਦੇ ਇਤਿਹਾਸ ’ਚ ਭਾਰਤੀ ਟੀਮ ਨੇ ਅਜੇ ਤੱਕ ਸਿਰਫ ਇੱਕ ਵਾਰ ਹੀ ਫਾੲਂੀਨਲ ਦਾ ਮੁਕਾਬਲਾ ਖੇਡਿਆ ਹੈ, ਜਿਸ ਵਿੱਚ ਵੀ ਅਸਟਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਹ 4 ਸਾਲ ਪਹਿਲਾਂ ਦੀ ਗੱਲ ਹੈ। ਉਸ ਸਮੇਂ ਭਾਰਤੀ ਟੀਮ ਅਸਟਰੇਲੀਆ ਤੋਂ ਫਾਈਨਲ ਮੁਕਾਬਲਾ 85 ਦੌੜਾਂ ਨਾਲ ਹਾਰ ਗਈ। ਭਾਰਤੀ ਟੀਮ ਨੇ ਹੁਣ ਤੱਕ ਮਹਿਲਾ ਟੀ20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਕੁੱਲ ਪੰਜ ਵਾਰ (2009, 2010, 2018, 2020, 2023) ’ਚ ਜਗ੍ਹਾ ਬਣਾਈ ਹੈ।
ਟੀ20 ਵਿਸ਼ਵ ਕੱਪ ’ਚ ਭਾਰਤੀ ਮਹਿਲਾ ਟੀਮ ਦਾ ਹੁਣ ਤੱਕ ਪ੍ਰਦਰਸ਼ਨ
- 2009 : ਸੈਮੀਫਾਈਨਲ ’ਚ ਨਿਊਜੀਲੈਂਡ ਤੋਂ ਹਾਰੇ
- 2010 : ਸੈਮੀਫਾਈਨਲ ’ਚ ਅਸਟਰੇਲੀਆ ਤੋਂ ਹਾਰੇ
- 2012 : ਗਰੁੱਪ ਸਟੇਜ਼ ਤੋਂ ਹੀ ਬਾਹਰ, 0 ਜਿੱਤ
- 2014 : ਗਰੁੱਪ ਗੇੜ ’ਚੋਂ ਹੀ ਬਾਹਰ, 4 ਮੈਚਾਂ ’ਚੋਂ 2 ਮੈਚ ਜਿੱਤੇ
- 2016 : ਗਰੁੱਪ ਗੇੜ ’ਚੋਂ ਹੀ ਬਾਹਰ, 4 ਵਿੱਚੋਂ ਸਿਰਫ 1 ਜਿੱਤ
- 2018 : ਸੈਮੀਫਾਈਨਲ ’ਚ ਇੰਗਲੈਂਡ ਤੋਂ ਹਾਰੇ
- 2020 : ਫਾਈਨਲ ਮੁਕਾਬਲੇ ’ਚ ਅਸਟਰੇਲੀਆ ਤੋਂ ਹਾਰੇ
- 2023 : ਸੈਮੀਫਾਈਨਲ ’ਚ ਅਸਟਰੇਲੀਆ ਤੋਂ ਹਾਰੇ
- 2024 : ਗਰੁੱਪ ਗੇੜ ’ਚੋਂ ਹੀ ਬਾਹਰ, ਚਾਰ ਮੈਚਾਂ ’ਚੋਂ 2 ਜਿੱਤ