India Vs Bangladesh: ਭਾਰਤ ਨੇ ਬੜ੍ਹਤ ਲੈ ਕੇ ਪਹਿਲੀ ਪਾਰੀ ਐਲਾਨੀ, ਯਸ਼ਸਵੀ ਤੇ ਰਾਹੁਲ ਦੇ ਅਰਧਸੈਂਕੜੇ

India Vs Bangladesh

ਸ਼ਾਕਿਬ ਨੂੰ 4 ਤੇ ਮਿਰਾਜ਼ ਨੂੰ ਮਿਲੀਆਂ 3 ਵਿਕਟਾਂ

  • ਵਿਰਾਟ ਕੋਹਲੀ ਸਭ ਤੋਂ ਤੇਜ਼ 27 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ

ਸਪੋਰਟਸ ਡੈਸਕ। India Vs Bangladesh: ਭਾਰਤ ਨੇ ਕਾਨਪੁਰ ਟੈਸਟ ’ਚ ਆਪਣੀ ਪਹਿਲੀ ਪਾਰੀ 285 ਦੌੜਾਂ ਦੇ ਸਕੋਰ ’ਤੇ ਐਲਾਨ ਦਿੱਤੀ ਹੈ। ਭਾਰਤ ਨੂੰ 52 ਦੌੜਾਂ ਦੀ ਬੜ੍ਹਤ ਮਿਲ ਗਈ ਹੈ। ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ ’ਚ 233 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ। ਭਾਰਤ ਲਈ ਯਸ਼ਸਵੀ ਜਾਇਸਵਾਲ (72) ਤੇ ਕੇਐਲ ਰਾਹੁਲ (68) ਨੇ ਅਰਧ ਸੈਂਕੜੇ ਲਾਏ। ਵਿਰਾਟ ਕੋਹਲੀ 47 ਦੌੜਾਂ ਬਣਾ ਕੇ ਸ਼ਾਕਿਬ ਅਲ ਹਸਨ ਹੱਥੋਂ ਬੋਲਡ ਹੋ ਗਏ। ਉਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ’ਚ 27 ਹਜਾਰ ਦੌੜਾਂ ਵੀ ਪੂਰੀਆਂ ਕੀਤੀਆਂ। ਬੰਗਲਾਦੇਸ਼ ਲਈ ਸ਼ਾਕਿਬ ਅਲ ਹਸਨ ਨੇ 4 ਤੇ ਮੇਹਦੀ ਹਸਨ ਮਿਰਾਜ ਨੇ 3 ਵਿਕਟਾਂ ਲਈਆਂ। ਗ੍ਰੀਨ ਪਾਰਕ ਸਟੇਡੀਅਮ ’ਚ ਮੀਂਹ ਕਾਰਨ ਦੂਜੇ ਤੇ ਤੀਜੇ ਦਿਨ ਦਾ ਖੇਡ ਨਹੀਂ ਹੋ ਸਕਿਆ। ਇਸ ਸਮੇਂ ਚੌਥੇ ਦਿਨ ਦੇ ਤੀਜੇ ਸੈਸ਼ਨ ਦੀ ਖੇਡ ਚੱਲ ਰਹੀ ਹੈ। ਜਵਾਬ ‘ਚ ਬੰਗਲਾਦੇਸ਼ ਨੇ ਬਿਨ੍ਹਾਂ ਕੋਈ ਵਿਕਟ ਗੁਆਏ 18 ਦੌੜਾਂ ਬਣਾ ਲਈਆਂ ਹਨ।

Read This : Yashasvi Jaiswal: ਕਾਨਪੁਰ ਟੈਸਟ ’ਚ ਟੀਮ ਇੰਡੀਆ ਨੇ ਬਣਾਇਆ ਇੱਕ ਅਨੋਖਾ ਰਿਕਾਰਡ

ਦੋਵਾਂ ਟੀਮਾਂ ਦਾ ਪਲੇਇੰਗ-11 | India Vs Bangladesh

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸਿਰਾਜ, ਆਕਾਸ਼ ਦੀਪ ਤੇ ਜਸਪ੍ਰੀਤ ਬੁਮਰਾਹ।

ਬੰਗਲਾਦੇਸ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਸ਼ਾਦਮਾਨ ਇਸਲਾਮ, ਜਾਕਿਰ ਹਸਨ, ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਹਸਨ ਮਹਿਮੂਦ ਤੇ ਖਾਲਿਦ ਅਹਿਮਦ।