ਭਾਰਤ ਨੇ ਨਿਊਜ਼ੀਲੈਂਡ ਨੂੰ 65 ਦੌੜਾਂ ਨਾਲ ਹਰਾਇਆ

 IND v NZ 2nd T20 : ਸੂਰਿਆ ਕੁਮਾਰ ਯਾਦਵ ਨੇ ਲਾਇਆ ਸੈਂਕੜਾ

ਮਾਊਂਟ ਮੌਂਗਾਨੁਈ।  ਭਾਰਤ ਨੇ ਦੂਜੇ ਟੀ-20 ਮੈਚ ‘ਚ (IND v NZ 2nd T20) ਨਿਊਜ਼ੀਲੈਂਡ ਨੂੰ 65 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਜਿੱਤ ਦੇ ਹੀਰੋ ਰਹੇ ਸੂਰਿਆ ਕੁਮਾਰ ਯਾਦਵ ਤੇ ਦੀਪਕ ਹੁੱਡਾ। ਸੂਰਿਆ ਕੁਮਾਰ ਯਾਦਵ ਨੇ ਧਮਾਕੇਦਾਰ 111 ਦੌੜਾਂ ਬਣਾਈਆਂ ਤੇ ਦੀਪਕ ਹੁੱਡਾ ਨੇ 4 ਵਿਕਟਾਂ ਲਈਆਂ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 191 ਦੌੜਾਂ ਬਣਾਈਆਂ। ਸੂਰਿਆ ਕੁਮਾਰ ਯਾਦਵ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ। ਉਸ ਨੇ 51 ਗੇਂਦਾਂ ‘ਤੇ 111 ਦੌੜਾਂ ਦੀ ਨਾਬਾਦ ਪਾਰੀ ਖੇਡੀ। ਸੂਰਿਆ ਨੇ ਇਸ ਸਾਲ ਦੀ ਸ਼ੁਰੂਆਤ ‘ਚ ਇੰਗਲੈਂਡ ਖਿਲਾਫ ਸੈਂਕੜਾ ਲਗਾਇਆ ਸੀ। ਉਸ ਤੋਂ ਇਲਾਵਾ ਈਸ਼ਾਨ ਕਿਸ਼ਨ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ।

ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 126 ਦੌੜਾਂ ‘ਤੇ ਆਲ ਆਊਟ ਹੋ ਗਈ। ਦੀਪਕ ਹੁੱਡਾ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਇਸ ਦੇ ਨਾਲ ਹੀ ਯੁਜਵਿੰਦਰ ਚਾਹਲ ਅਤੇ ਮੁਹੰਮਦ ਸਿਰਾਜ ਨੂੰ 2-2 ਸਫਲਤਾ ਮਿਲੀ। ਨਿਊਜ਼ੀਲੈਂਡ ਲਈ ਕਪਤਾਨ ਵਿਲੀਅਮਸਨ ਨੇ 52 ਗੇਂਦਾਂ ‘ਤੇ 61 ਦੌੜਾਂ ਬਣਾਈਆਂ।

ਭਾਰਤੀ ਓਪਨਰਾਂ ਬੱਲੇਬਾਜ਼ਾਂ ਨੇ ਫਿਰ ਕੀਤਾ ਨਿਰਾਸ਼

ਵਿਸ਼ਵ ਕੱਪ ‘ਚ ਖਰਾਬ ਓਪਨਿੰਗ ਬੱਲੇਬਾਜ਼ੀ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੀ ਭਾਰਤੀ ਟੀਮ ਨੂੰ ਦੂਜੇ ਮੈਚ ‘ਚ ਫਿਰ ਨਿਰਾਸ਼ਾ ਹੱਥ ਲੱਗੀ। ਟੀਮ ਇੰਡੀਆ ਨੇ ਇਸ ਮੈਚ ‘ਚ ਰਿਸ਼ਭ ਪੰਤ ਅਤੇ ਈਸ਼ਾਨ ਕਿਸ਼ਨ ਨੂੰ ਓਪਨਿੰਗ ਕਰਨ ਲਈ ਭੇਜਿਆ, ਪਰ ਦੋਵੇਂ ਕੁਝ ਖਾਸ ਨਹੀਂ ਕਰ ਸਕੇ। ਰਿਸ਼ਭ ਪੰਤ 13 ਗੇਂਦਾਂ ‘ਤੇ 6 ਦੌੜਾਂ ਬਣਾ ਕੇ ਲਾਕੀ ਫਰਗੂਸਨ ਨੇ ਆਊਟ ਹੋ ਗਏ ਤੇ ਈਸ਼ਾਨ ਨੇ 31 ਗੇਂਦਾਂ ਖੇਡੀਆਂ ਪਰ ਉਸ ਦੇ ਬੱਲੇ ਤੋਂ ਸਿਰਫ਼ 36 ਦੌੜਾਂ ਹੀ ਨਿਕਲੀਆਂ।

ਭਾਰਤੀ ਟੀਮ ਲਈ ਸਭ ਤੋਂ ਵੱਧ ਦੌੜਾਂ ਸੂਰਿਆ ਕੁਮਾਰ ਨੇ ਬਣਾਈਆਂ। ਸੂਰਿਆ ਕੁਮਾਰ ਦੇ ਵਿਸਫੋਟਕ ਸੈਂਕੜੇ ਦੇ ਦਮ ’ਤੇ ਭਾਰਤ ਵੱਡਾ ਸਕੋਰ ਖੜਾ ਕਰਨ ’ਚ ਕਾਮਯਾਬ ਰਿਹਾ। ਕਪਤਾਨ ਹਾਰਦਿਕ ਪਾਂਡਿਆ ਇਸ ਮੈਚ ’ਚ ਕਪਤਾਨੀ ਕਰ ਰਹੇ ਸਨ ਤੇ ਉਨ੍ਹਾਂ ਦਾ ਪ੍ਰਦਰਸ਼ਨ ਕੁਛ ਖਾਸ ਨਹੀਂ ਰਿਹਾ ਉਹ ਸਿਰਫ 13 ਦੌੜਾਂ ਬਣਾ ਕੇ ਆਊਟ ਹੋ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here