ਸਾਡੇ ਨਾਲ ਸ਼ਾਮਲ

Follow us

12.1 C
Chandigarh
Sunday, January 18, 2026
More
    Home Breaking News Najmul Hossai...

    Najmul Hossain Shanto: ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਨਜ਼ਮੁਲ ਹੁਸੈਨ ਨੇ ਛੱਡੀ ਬੰਗਲਾਦੇਸ਼ ਦੀ ਕਪਤਾਨੀ

    Najmul Hossain Shanto
    Najmul Hossain Shanto: ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਨਜ਼ਮੁਲ ਹੁਸੈਨ ਨੇ ਛੱਡੀ ਬੰਗਲਾਦੇਸ਼ ਦੀ ਕਪਤਾਨੀ

    Najmul Hossain Shanto: ਸਪੋਰਟਸ ਡੈਸਕ। ਬੰਗਲਾਦੇਸ਼ ਦੇ ਟੈਸਟ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਟੀਮ ਦੀ ਟੈਸਟ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਸ਼ਨਿੱਚਰਵਾਰ ਨੂੰ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਇਹ ਫੈਸਲਾ ਲਿਆ। ਸ਼ਾਂਤੋ ਨੇ ਕਿਹਾ, ਮੈਂ ਟੈਸਟ ਕਪਤਾਨੀ ਛੱਡ ਰਿਹਾ ਹਾਂ। Najmul Hossain Shanto

    ਇਹ ਖਬਰ ਵੀ ਪੜ੍ਹੋ : Tree Plantation Awareness: ਸੁੱਖ ਘੁੰਮਣ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਕੀਤੇ ਜਾ ਰਹੇ ਨੇ ਵਿਲੱਖਣ ਉਪਰਾਲੇ

    ਸ਼ਾਂਤੋ ਨੇ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਛੱਡੀ ਕਪਤਾਨੀ

    ਬੰਗਲਾਦੇਸ਼ ਦੀ ਟੀਮ ਇਨ੍ਹੀਂ ਦਿਨੀਂ ਸ਼੍ਰੀਲੰਕਾ ਦੇ ਦੌਰੇ ’ਤੇ ਹੈ। ਹਾਲ ਹੀ ’ਚ ਦੋਵਾਂ ਟੀਮਾਂ ਵਿਚਕਾਰ ਇੱਥੇ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਗਈ ਸੀ, ਜਿਸ ਦਾ ਪਹਿਲਾ ਮੈਚ ਸ਼੍ਰੀਲੰਕਾ ਖਿਲਾਫ ਡਰਾਅ ’ਤੇ ਖਤਮ ਹੋਇਆ ਸੀ ਜਦੋਂ ਕਿ ਦੂਜਾ ਮੈਚ ਸ਼੍ਰੀਲੰਕਾ ਨੇ ਇੱਕ ਪਾਰੀ ਤੇ 78 ਦੌੜਾਂ ਨਾਲ ਜਿੱਤਿਆ ਸੀ। ਸ਼ਨਿੱਚਰਵਾਰ ਨੂੰ ਬੰਗਲਾਦੇਸ਼ ਦੀ 1-0 ਟੈਸਟ ਸੀਰੀਜ਼ ਦੀ ਹਾਰ ਤੋਂ ਬਾਅਦ, ਸ਼ਾਂਤੋ ਨੇ ਕਿਹਾ – ਮੈਨੂੰ ਇੱਕ ਐਲਾਨ ਕਰਨਾ ਪਵੇਗਾ। ਮੈਂ ਬੰਗਲਾਦੇਸ਼ ਟੈਸਟ ਟੀਮ ਦੀ ਕਪਤਾਨੀ ਛੱਡ ਰਿਹਾ ਹਾਂ। Najmul Hossain Shanto

    ਮੈਂ ਇਸ ਫਾਰਮੈਟ ’ਚ ਕਪਤਾਨ ਵਜੋਂ ਜਾਰੀ ਨਹੀਂ ਰਹਿਣਾ ਚਾਹੁੰਦਾ, ਤੇ ਮੈਂ ਸਾਰਿਆਂ ਨੂੰ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦਾ ਹਾਂ, ਇਹ ਕੋਈ ਨਿੱਜੀ ਮਾਮਲਾ ਨਹੀਂ ਹੈ। ਇਹ ਪੂਰੀ ਤਰ੍ਹਾਂ ਟੀਮ ਦੀ ਬਿਹਤਰੀ ਲਈ ਹੈ ਤੇ ਮੇਰਾ ਮੰਨਣਾ ਹੈ ਕਿ ਇਹ ਟੀਮ ਦੀ ਮਦਦ ਕਰੇਗਾ। ਜੇਕਰ ਕ੍ਰਿਕੇਟ ਬੋਰਡ ਨੂੰ ਲੱਗਦਾ ਹੈ ਕਿ ਉਹ ਤਿੰਨ ਫਾਰਮੈਟਾਂ ’ਚ ਤਿੰਨ ਕਪਤਾਨਾਂ ਨਾਲ ਜਾਰੀ ਰਹਿਣਗੇ, ਤਾਂ ਇਹ ਉਨ੍ਹਾਂ ਦਾ ਫੈਸਲਾ ਹੋਵੇਗਾ।’

    ਤਿੰਨੋਂ ਫਾਰਮੈਟਾਂ ’ਚ ਹੋਣਗੇ ਵੱਖ-ਵੱਖ ਕਪਤਾਨ | Najmul Hossain Shanto

    ਬੰਗਲਾਦੇਸ਼ ਕ੍ਰਿਕੇਟ ਬੋਰਡ ਨੇ ਸ਼ਾਂਤੋ ਨੂੰ ਤਿੰਨੋਂ ਫਾਰਮੈਟਾਂ ’ਚ ਕਪਤਾਨ ਨਿਯੁਕਤ ਕੀਤਾ ਸੀ। ਹਾਲਾਂਕਿ, ਸਾਲ ਦੀ ਸ਼ੁਰੂਆਤ ’ਚ, ਉਸਨੇ ਟੀ-20 ਅੰਤਰਰਾਸ਼ਟਰੀ ਟੀਮ ਦੀ ਕਪਤਾਨੀ ਛੱਡ ਦਿੱਤੀ। ਲਿਟਨ ਦਾਸ ਨੂੰ ਉਨ੍ਹਾਂ ਦੀ ਜਗ੍ਹਾ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਹੁਣ ਸ਼ਾਂਤੋ ਨੇ ਟੈਸਟ ਟੀਮ ਦੀ ਅਗਵਾਈ ਦੀ ਜ਼ਿੰਮੇਵਾਰੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਇੱਕ ਰੋਜ਼ਾ ਟੀਮ ਦੀ ਕਪਤਾਨੀ ਪਹਿਲਾਂ ਹੀ ਉਨ੍ਹਾਂ ਤੋਂ ਖੋਹ ਲਈ ਗਈ ਸੀ। Najmul Hossain Shanto

    ਇੱਕ ਰੋਜ਼ਾ ਟੀਮ ਦੀ ਅਗਵਾਈ ਦੀ ਜ਼ਿੰਮੇਵਾਰੀ ਮੇਹਦੀ ਹਸਨ ਮਿਰਾਜ਼ ਦੇ ਮੋਢਿਆਂ ’ਤੇ ਹੈ। ਸ਼ਾਂਤੋ ਨੇ ਅੱਗੇ ਕਿਹਾ- ‘ਮੈਂ ਬੱਸ ਉਮੀਦ ਕਰਦਾ ਹਾਂ ਕਿ ਲੋਕ ਇਸ ਨੂੰ ਨਿੱਜੀ ਮੁੱਦਾ ਨਾ ਸਮਝਣ ਜਾਂ ਇਹ ਨਾ ਸੋਚਣ ਕਿ ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਮੈਨੂੰ ਇੱਕ ਰੋਜ਼ਾ ਕਪਤਾਨੀ ਨਾ ਮਿਲਣ ’ਤੇ ਬੁਰਾ ਲੱਗਿਆ। ਮੈਂ ਇੱਕ ਵਾਰ ਫਿਰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਟੀਮ ਦੀ ਬਿਹਤਰੀ ਲਈ ਹੈ। ਇਸ ’ਚ ਕੁਝ ਵੀ ਨਿੱਜੀ ਨਹੀਂ ਹੈ। ਮੈਂ ਕੁਝ ਦਿਨ ਪਹਿਲਾਂ ਇਸ ਬਾਰੇ ਕ੍ਰਿਕੇਟ ਸੰਚਾਲਨ ਵਿਭਾਗ ਨੂੰ ਸੂਚਿਤ ਕੀਤਾ ਹੈ।’