ਸਾਡੇ ਨਾਲ ਸ਼ਾਮਲ

Follow us

18.3 C
Chandigarh
Tuesday, January 20, 2026
More
    Home Breaking News Galle Test 20...

    Galle Test 2025: ਗਾਲੇ ਟੈਸਟ, ਨਜ਼ਮੁਲ-ਮੁਸ਼ਫਿਕੁਰ ਦੀ ਰਿਕਾਰਡ ਸਾਂਝੇਦਾਰੀ, ਬੰਗਲਾਦੇਸ਼ ਮਜ਼ਬੂਤ

    Galle Test 2025
    Galle Test 2025: ਗਾਲੇ ਟੈਸਟ, ਨਜ਼ਮੁਲ-ਮੁਸ਼ਫਿਕੁਰ ਦੀ ਰਿਕਾਰਡ ਸਾਂਝੇਦਾਰੀ, ਬੰਗਲਾਦੇਸ਼ ਮਜ਼ਬੂਤ

    ਸ਼ਾਂਤੋ ਤੇ ਮੁਸ਼ਫਿਕੁਰ ਨੇ ਜੋੜੀਆਂ 264 ਦੌੜਾਂ | Galle Test 2025

    ਸਪੋਰਟਸ ਡੈਸਕ। Galle Test 2025: ਨਵੇਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਚੱਕਰ ਦੀ ਸ਼ੁਰੂਆਤ ਗਾਲੇ ’ਚ ਬੰਗਲਾਦੇਸ਼ ਤੇ ਸ਼੍ਰੀਲੰਕਾ ਵਿਚਕਾਰ ਚੱਲ ਰਹੇ ਟੈਸਟ ਮੈਚ ਨਾਲ ਹੋ ਗਈ ਹੈ। ਨਵੇਂ ਚੱਕਰ ਦੇ ਪਹਿਲੇ ਹੀ ਮੈਚ ’ਚ ਬੰਗਲਾਦੇਸ਼ੀ ਬੱਲੇਬਾਜ਼ ਨਜ਼ਮੁਲ ਸ਼ਾਂਤੋ ਤੇ ਮੁਸ਼ਫਿਕਰ ਰਹੀਮ ਵਿਚਕਾਰ 264 ਦੌੜਾਂ ਦੀ ਸਾਂਝੇਦਾਰੀ ਵੇਖਣ ਨੂੰ ਮਿਲੀ। ਇਹ ਬੰਗਲਾਦੇਸ਼ ਦੇ ਟੈਸਟ ਇਤਿਹਾਸ ’ਚ ਚੌਥੀ ਵਿਕਟ ਲਈ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਮੁਸ਼ਫਿਕਰ ਰਹੀਮ ਨੇ ਨਜ਼ਮੁਲ ਸ਼ਾਂਤੋ ਨਾਲ ਮਿਲ ਕੇ 480 ਗੇਂਦਾਂ ਦਾ ਸਾਹਮਣਾ ਕੀਤਾ। ਇਸ ਸਾਂਝੇਦਾਰੀ ਦੌਰਾਨ ਰਹੀਮ ਨੇ 204 ਗੇਂਦਾਂ ਖੇਡੀਆਂ, 110 ਦੌੜਾਂ ਬਣਾਈਆਂ। ਦੂਜੇ ਪਾਸੇ, ਨਜ਼ਮੁਲ ਨੇ 276 ਗੇਂਦਾਂ ਦਾ ਸਾਹਮਣਾ ਕੀਤਾ ਤੇ 148 ਦੌੜਾਂ ਜੋੜੀਆਂ। Galle Test 2025

    ਇਹ ਖਬਰ ਵੀ ਪੜ੍ਹੋ : Classroom Scam ED Raids: ਕਲਾਸਰੂਮ ਘੁਟਾਲਾ ਮਾਮਲੇ ’ਚ ਈਡੀ ਦੀ ਵੱਡੀ ਕਾਰਵਾਈ

    ਜੇਕਰ ਅਸੀਂ ਬੰਗਲਾਦੇਸ਼ ਲਈ ਟੈਸਟ ਇਤਿਹਾਸ ’ਚ ਚੌਥੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ’ਤੇ ਨਜ਼ਰ ਮਾਰੀਏ, ਤਾਂ ਮੁਸ਼ਫਿਕਰ ਰਹੀਮ ਤੇ ਮੋਮੀਨੁਲ ਹੱਕ ਦੀ ਜੋੜੀ ਸੂਚੀ ’ਚ ਸਭ ਤੋਂ ਉੱਪਰ ਹੈ। ਇਸ ਜੋੜੀ ਨੇ ਨਵੰਬਰ 2018 ’ਚ ਜ਼ਿੰਬਾਬਵੇ ਵਿਰੁੱਧ 266 ਦੌੜਾਂ ਜੋੜੀਆਂ ਸਨ। ਇਹ ਮੈਚ ਮੀਰਪੁਰ ’ਚ ਖੇਡਿਆ ਗਿਆ ਸੀ, ਜਿਸ ਨੂੰ ਬੰਗਲਾਦੇਸ਼ ਨੇ 218 ਦੌੜਾਂ ਨਾਲ ਜਿੱਤਿਆ ਸੀ। ਗਾਲੇ ਇੰਟਰਨੈਸ਼ਨਲ ਸਟੇਡੀਅਮ ’ਚ ਚੱਲ ਰਹੇ ਇਸ ਸ਼੍ਰੀਲੰਕਾ-ਬੰਗਲਾਦੇਸ਼ ਮੈਚ ਦੀ ਗੱਲ ਕਰੀਏ ਤਾਂ ਇੱਥੇ ਦੂਜੇ ਦਿਨ ਦਾ ਖੇਡ ਚੱਲ ਰਿਹਾ ਹੈ। ਬੰਗਲਾਦੇਸ਼ ਦੀ ਪਹਿਲੀ ਪਾਰੀ ਦੇ 112 ਓਵਰ ਖੇਡੇ ਜਾ ਚੁੱਕੇ ਹਨ, ਜਿਸ ’ਚ ਟੀਮ ਨੇ ਚਾਰ ਵਿਕਟਾਂ ਗੁਆ ਕੇ 373 ਦੌੜਾਂ ਬਣਾਈਆਂ ਹਨ।

    ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ੀ ਟੀਮ ਨੇ 45 ਦੌੜਾਂ ਦੇ ਸਕੋਰ ’ਤੇ ਆਪਣੇ ਤਿੰਨ ਚੋਟੀ ਦੇ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ। ਇੱਥੋਂ ਲੱਗਦਾ ਸੀ ਕਿ ਮੇਜ਼ਬਾਨ ਟੀਮ ਮੈਚ ’ਤੇ ਕਬਜ਼ਾ ਕਰ ਲਵੇਗੀ, ਪਰ ਸ਼ਾਂਤੋ ਤੇ ਰਹੀਮ ਦੀ ਜੋੜੀ ਨੇ ਅਜਿਹਾ ਨਹੀਂ ਹੋਣ ਦਿੱਤਾ। ਨਜ਼ਮੁਲ ਸ਼ਾਂਤੋ 279 ਗੇਂਦਾਂ ’ਤੇ 148 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਉਨ੍ਹਾਂ ਦੀ ਪਾਰੀ ’ਚ ਇੱਕ ਛੱਕਾ ਤੇ 15 ਚੌਕੇ ਸ਼ਾਮਲ ਸਨ। ਇਸ ਸਮੇਂ ਮੁਸ਼ਫਿਕੁਰ ਰਹੀਮ 255 ਗੇਂਦਾਂ ’ਤੇ 135 ਦੌੜਾਂ ਬਣਾ ਕੇ ਕ੍ਰੀਜ਼ ’ਤੇ ਮੌਜ਼ੂਦ ਹਨ। ਹੁਣ ਤੱਕ ਉਨ੍ਹਾਂ ਦੇ ਬੱਲੇ ਤੋਂ 7 ਚੌਕੇ ਲੱਗ ਚੁੱਕੇ ਹਨ। ਮੇਜ਼ਬਾਨ ਸ਼੍ਰੀਲੰਕਾ ਵੱਲੋਂ ਥਰਿੰਡੂ ਰਤਨਾਇਕੇ ਤੇ ਅਸਿਤਾ ਫਰਨਾਂਡੋ ਨੇ 2-2 ਵਿਕਟਾਂ ਲਈਆਂ ਹਨ।