Haryana News: ਰੱਖੜੀ ’ਤੇ ਔਰਤਾਂ ਨੂੰ CM ਸੈਣੀ ਨੇ ਦਿੱਤਾ ਵੱਡਾ ਤੋਹਫਾ, ਮਿਲਣਗੇ ਐਨੇਂ ਹਜ਼ਾਰ ਰੁਪਏ, CM ਦਾ ਐਲਾਨ

Haryana
ਰੱਖੜੀ ’ਤੇ ਔਰਤਾਂ ਨੂੰ CM ਸੈਣੀ ਨੇ ਦਿੱਤਾ ਵੱਡਾ ਤੋਹਫਾ, ਮਿਲਣਗੇ ਐਨੇਂ ਹਜ਼ਾਰ ਰੁਪਏ, CM ਦਾ ਐਲਾਨ

ਛਛਰੌਲੀ (ਸੱਚ ਕਹੂੰ ਨਿਊਜ਼/ਰਾਜਿੰਦਰ ਕੁਮਾਰ)। Haryana News:  ਰਕਸ਼ਾ ਬੰਧਨ ਦੇ ਮੌਕੇ ’ਤੇ ਹਰਿਆਣਾ ਦੀਆਂ ਆਂਗਣਵਾੜੀ ਵਰਕਰਾਂ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਹਰਿਆਣਾ ਸਰਕਾਰ ਨੇ ਭੈਣ-ਭਰਾ ਦੇ ਇਸ ਪਵਿੱਤਰ ਰਿਸ਼ਤੇ ਦੇ ਮੌਕੇ ’ਤੇ ਆਂਗਣਵਾੜੀ ਵਰਕਰਾਂ ਨੂੰ 19 ਅਗਸਤ ਨੂੰ 1111 ਰੁਪਏ ਦੀ ਸ਼ਗਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਮਹਿਲਾ ਤੇ ਬਾਲ ਵਿਕਾਸ ਭਲਾਈ ਵਿਭਾਗ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਇਹ ਰਾਸ਼ੀ ਜ਼ਿਲ੍ਹਾ ਯੋਜਨਾ ਦਫਤਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ। Haryana News

ਮੁੱਖ ਮੰਤਰੀ ਨੇ ਕੀਤਾ ਇਹ ਸਹੂਲਤ ਦੇਣ ਦਾ ਐਲਾਨ | Haryana News

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਹੈ ਕਿ ਹੁਣ ਤੱਕ ਆਂਗਣਵਾੜੀ ਦੀਆਂ ਜੋ ਅਸਾਮੀਆਂ ਖਾਲੀ ਪਈਆਂ ਹਨ, ਉਨ੍ਹਾਂ ਨੂੰ ਵੀ ਜਲਦੀ ਭਰਿਆ ਜਾਵੇਗਾ ਤੇ ਆਂਗਣਵਾੜੀ ਸਹਾਇਕ ਦੀ ਤਰੱਕੀ 25 ਫੀਸਦੀ ਤੋਂ ਵਧਾ ਕੇ 50 ਫੀਸਦੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ 2022-2023 ਤੱਕ ਦੇ ਬਕਾਇਆ ਭੱਤੇ ਜਲਦੀ ਹੀ ਦਿੱਤੇ ਜਾਣਗੇ ਤੇ ਆਂਗਣਵਾੜੀ ਸੈਂਟਰ ’ਚ ਸਾਰੀਆਂ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। Haryana News

Read This : Haryana News: ਹਰਿਆਣਾ ਦੇ ਬਿਜ਼ਲੀ ਖਪਤਕਾਰਾਂ ਲਈ ਖੁਸ਼ਖਬਰੀ, ਬਿਜਲੀ ਬਿੱਲ ’ਚ ਮਿਲੇਗੀ ਇਹ ਖਾਸ ਸਹੂਲਤ…

ਰੱਖੜੀ ’ਤੇ ਭੈਣਾਂ ਲਈ ਮੁਫਤ ਹੋਵੇਗੀ ਬੱਸ ਸੇਵਾ | Haryana News

ਹਰਿਆਣਾ ਸਰਕਾਰ ਨੇ ਰੱਖੜੀ ਦੇ ਮੌਕੇ ’ਤੇ ਭੈਣਾਂ ਲਈ ਇਕ ਹੋਰ ਸਹੂਲਤ ਦਿੱਤੀ ਹੈ। ਜਿਸ ’ਚ ਸਾਰੀਆਂ ਭੈਣਾਂ 18-19 ਅਗਸਤ ਨੂੰ ਹਰਿਆਣਾ ਰੋਡਵੇਜ ਦੀ ਬੱਸ ’ਚ ਮੁਫਤ ਸਫਰ ਕਰ ਸਕਣਗੀਆਂ। ਭੈਣਾਂ 18 ਅਗਸਤ ਨੂੰ ਦੁਪਹਿਰ 12 ਵਜੇ ਤੋਂ 19 ਅਗਸਤ ਦੀ ਦਰਮਿਆਨੀ ਰਾਤ 12 ਵਜੇ ਤੱਕ ਇਸ ਸਹੂਲਤ ਦਾ ਲਾਭ ਲੈ ਸਕਣਗੀਆਂ। ਔਰਤਾਂ ਤੋਂ ਇਲਾਵਾ 15 ਸਾਲ ਤੱਕ ਦੇ ਬੱਚੇ ਵੀ ਇਸ ਮੌਕੇ ਦਾ ਲਾਭ ਲੈ ਸਕਦੇ ਹਨ। Haryana News

ਸ਼ਹੀਦੀ ਯਾਦਗਾਰ ਲਈ 51 ਲੱਖ ਰੁਪਏ ਦੇਣ ਦਾ ਵੀ ਐਲਾਨ | Haryana News

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਂਗਣਵਾੜੀ ਸਹਾਇਕਾਂ ਦੇ ਫੈਸਲੇ ਦਾ ਐਲਾਨ ਕਰਨ ਤੋਂ ਬਾਅਦ ਮਸਾਣਾ ’ਚ ਬਣ ਰਹੀ ਸ਼ਹੀਦੀ ਯਾਦਗਾਰ ਲਈ 51 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। Haryana News

ਤਿਰੰਗਾ ਮੁਹਿੰਮ ਤਹਿਤ ਹਰ ਘਰ ’ਚ ਤਿਰੰਗਾ ਲਾਇਆ ਗਿਆ | Haryana News

ਹਰ ਘਰ ਤਿਰੰਗਾ ਮੁਹਿੰਮ ਤਹਿਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ਦੇ ਸੰਤ ਕਬੀਰ ਕੁਟੀਰ ਵਿਖੇ ਤਿਰੰਗਾ ਲਹਿਰਾਇਆ। ਇਸ ਦੌਰਾਨ ਮੁੱਖ ਮੰਤਰੀ ਨੇ ਸਾਡੇ ਬਹਾਦਰ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਡਾ ਝੰਡਾ ਸ਼ਹੀਦਾਂ ਦੇ ਸਤਿਕਾਰ ਦਾ ਪ੍ਰਤੀਕ ਹੈ।