ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home Breaking News ਅੱਠ ਲੱਖ ਦੇ ਇਨ...

    ਅੱਠ ਲੱਖ ਦੇ ਇਨਾਮੀ ਨਕਸਲੀ ਨੇ ਕੀਤਾ ਪੁਲਿਸ ਸਮਰਪਣ

    ਅੱਠ ਲੱਖ ਦੇ ਇਨਾਮੀ ਨਕਸਲੀ ਨੇ ਕੀਤਾ ਪੁਲਿਸ ਸਮਰਪਣ

    ਸੁਕਮਾ (ਏਜੰਸੀ)। ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਦੇ ਵਧਦੇ ਦਬਾਅ ਕਾਰਨ 8 ਲੱਖ Wਪਏ ਦੇ ਇਨਾਮ ਵਾਲੇ ਇੱਕ ਨਕਸਲਵਾਦੀ ਨੇ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਪੁਲਿਸ ਸੂਤਰਾਂ ਅਨੁਸਾਰ ਕੇਰਲਪਾਲ ਏਰੀਆ ਕਮੇਟੀ ਦੇ ਸਕੱਤਰ ਸੋਢੀ ਮੁਈਆ ਨੇ ਸ਼ਾਮ ਨੂੰ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਛੱਤੀਸਗੜ੍ਹ ਸਰਕਾਰ ਨੇ ਉਸ *ਤੇ 8 ਲੱਖ ਦੇ ਇਨਾਮ ਦਾ ਐਲਾਨ ਕੀਤਾ ਸੀ। ਉਹ ਜ਼ਿਲ੍ਹੇ ਵਿੱਚ 20 ਤੋਂ ਵੱਧ ਨਕਸਲੀ ਘਟਨਾਵਾਂ ਵਿੱਚ ਸ਼ਾਮਲ ਸੀ।

    ਪੁਲਿਸ ਸੁਪਰਡੈਂਟ ਸੁਨੀਲ ਸ਼ਰਮਾ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਲਗਾਤਾਰ ਕਾਰਵਾਈ ਕਾਰਨ ਨਕਸਲਵਾਦੀ ਸੰਗਠਨ ਕਮਜ਼ੋਰ ਹੋ ਰਹੇ ਹਨ। ਜਨਤਕ ਮਿਲੀਸ਼ੀਆ ਮੈਂਬਰ ਤੋਂ ਲੈ ਕੇ ਸਕੱਤਰ ਪੱਧਰ ਤੱਕ ਦੇ ਨਕਸਲੀ ਵੀ ਆਤਮ ਸਮਰਪਣ ਕਰ ਰਹੇ ਹਨ। ਕੇਰਾਲਪਾਲ ਏਰੀਆ ਕਮੇਟੀ ਦੇ ਸਕੱਤਰ ਸੋਢੀ ਮੁਈਆ ਪਿਛਲੇ 15 ਸਾਲਾਂ ਤੋਂ ਮਾਓਵਾਦੀਆਂ ਲਈ ਵਸੂਲੀ ਦੇ ਨਾਲ ਨਾਲ ਫੌਜੀ ਦਲ ਦੀ ਨਿਯੁਕਤੀ ਕਰਦੇ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ