ਪੁਲਿਸ ਮੁਕਾਬਲੇ ‘ਚ ਨਕਸਲੀ ਕਮਾਂਡਰ ਢੇਰ

Naxal Encounter

ਦੋ ਪਿੰਡ ਵਾਸੀਆਂ ਦੀ ਗੋਲੀ ਲੱਗਣ ਨਾਲ ਮੌਤ

ਗਯਾ। ਬਿਹਾਰ ‘ਚ ਨਕਸਲੀ ਪ੍ਰਭਾਵਿਤ ਗਯਾ ਜ਼ਿਲ੍ਹੇ ਦੇ ਬਾਰਾਚਟਟੀ ਥਾਣਾ ਖੇਤਰ ‘ਚ ਪੁਲਿਸ ਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ ਮੁਕਾਬਲੇ ‘ਚ ਨਕਸਲੀ ਕਮਾਂਡਰ ਮਾਰਿਆ ਗਿਆ ਤੇ ਦੋ ਪਿੰਡ ਵਾਸੀਆਂ ਦੀ ਮੌਤ ਹੋ ਗਈ। ਪੁਲਿਸ ਮੁਖੀ ਰਾਜੀਵ ਮਿਸ਼ਰਾ ਨੇ ਐਤਵਾਰ ਨੂੰ ਦੱਸਿਆ ਕਿ ਸ਼ਨਿੱਚਰਵਾਰ ਦੀ ਦੇਰ ਰਾਤ ਮਹੁਆਰੀ ਪਿੰਡ ‘ਚ ਹੋਏ ਸੱਭਿਆਚਾਰਕ ਪ੍ਰੋਗਰਾਮ ‘ਚ ਨਕਸਲੀਆਂ ਦੇ ਅਚਾਨਕ ਕੀਤੇ ਹਮਲੇ ‘ਚ ਦੋ ਪਿੰਡ ਵਾਸੀਆਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

Naxal Encounter

ਮ੍ਰਿਤਕ ਪਿੰਡ ਵਾਸੀਆਂ ਦੀ ਪਛਾਣ ਨਹੀਂ ਕੀਤੀ ਜਾ ਸਕੀ। ਪੁਲਿਸ ਕਾਰਵਾਈ ‘ਚ 10 ਲੱਖ ਦਾ ਇਨਾਮੀ ਨਕਸਲੀ ਕਮਾਂਡਰੀ ਮਾਰਿਆ ਗਿਆ। ਮੁਕਾਬਲੇ ‘ਚ ਨਦਰਪੁਰ ਪੰਚਾਇਤ ਦੇ ਮੁਖੀ ਤੇ ਦੋ ਪੁਲਿਸ ਕਰਮੀ ਵੀ ਜ਼ਖਮੀ ਹੋ ਗਏ। ਮਿਸ਼ਰਾ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਜਵਾਨਾਂ ਨੇ ਮੋਰਚਾ ਸੰਭਾਲਿਆ। ਨਕਸਲੀਆਂ ਤੇ ਪੁਲਿਸ ਦਰਮਿਆਨ ਦੇਰ ਰਾਤ ਮੁਕਾਬਲਾ ਚੱਲਿਆ। ਘਟਨਾ ਤੋਂ ਬਾਅਘ ਨਕਸਲੀਆਂ ਦੀ ਭਾਲ ਲਈ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲੇ ‘ਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਪੁਲਿਸ ਨੇ ਘਟਨਾ ਸਥਾਨ ਤੋਂ ਇੱਕ ਅਤਿ ਆਧੁਨਿਕ ਰਾਈਫਲ ਏਕੇ-47, ਇੱਕ ਇੰਸਾਸ ਰਾਈਫਲ ਤੇ ਭਾਰੀ ਮਾਤਰਾ ‘ਚ ਵਿਸਫੋਟਕ ਬਰਾਮਦ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.