ਨਕਸਲੀਆਂ ਦੇ ਆਈਈਡੀ ਧਮਾਕੇ ‘ਚ 16 ਜਵਾਨ ਜ਼ਖਮੀ

Naxal, Attack, 16 Jawan, Injured

ਨਕਸਲੀਆਂ ਦੇ ਆਈਈਡੀ ਧਮਾਕੇ ‘ਚ 16 ਜਵਾਨ ਜ਼ਖਮੀ

ਝਾਰਖੰਡ। ਸਥਾਨਕ ਸਰਾਏਕਲਾ ਅੱਜ ਸਵੇਰੇ ਨਕਸਲੀਆਂ ਨੇ ਆਈਈਡੀ ਧਮਾਕਾ ਕੀਤਾ ਜਿਸ ‘ਚ ਪੁਲਿਸ ਅਤੇ 209 ਕੋਬਰਾ ਦੇ 16 ਜਵਾਨ ਜ਼ਖਮੀ ਹੋ ਗਏ ਤੇ ਸੱਤ ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਐਸਪੀ ਚੰਦਨ ਕੁਮਾਰ ਨੇ ਰਾਏ ਸਿੰਦਰੀ ਪਹਾੜ ‘ਤੇ ਨਕਸਲੀਆਂ ਨੇ ਧਮਾਕਾ ਕੀਤਾ ਜਿਸ ‘ਚ 16 ਜਵਾਨ ਜ਼ਖਮੀ ਹੋ ਗਏ ਜਿਹਨਾਂ ਨੂੰ ਫੌਜ ਦੇ ਹੈਲੀਕਾਪਟਰ ਰਾਹੀਂ ਏਅਰਲਿਫਟ ਕਰਕੇ ਰਾਂਚੀ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਸੀਆਰਪੀਐਫ ਦੀ ਵਿਸ਼ੇਸ਼ ਟੀਮ ਕੋਬਰਾ ਅਤੇ ਝਾਰਖੰਡ ਜਗੁਆਰ ਦੇ ਜਵਾਨ ਸਵੇਰੇ ਲਾਂਗ ਰੇਂਜ ਪੈਟਰੋਲਿੰਗ (ਐਲਆਰਪੀ) ਤੋਂ ਵਾਪਸ ਆ ਰਹੇ ਸਨ। ਇਸੇ ਦੌਰਾਨ ਇਹ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਨਕਸਲੀਆਂ ਨੇ ਜਵਾਨਾਂ ‘ਤੇ ਫਾਇਰਿੰਗ ਵੀ ਕੀਤੀ। ਫਿਲਹਾਲ ਵੱਡੀ ਗਿਣਤੀ ‘ਚ ਜਵਾਨਾਂ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here