ਕਸ਼ਮੀਰ ਮਾਮਲੇ ‘ਚ ਬੁਰੀ ਤਰ੍ਹਾਂ ਘਿਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸਰੀਫ਼ (Nawaz Sharif) ਨੂੰ ਆਪਣੇ ਮੁਲਕ ਦੇ ਪੜ੍ਹੇ-ਲਿਖੇ ਤਬਕੇ ਤੇ ਮੀਡੀਆ ਦੇ ਵਿਕੇ ਹਿੱਸੇ ਤੋਂ ਨਸੀਹਤ ਲੈਣ ਦੀ ਜ਼ਰੂਰਤ ਹੈ ਪਾਕਿ ਦੇ ਇੱਕ ਪ੍ਰੋਫੈਸਰ ਦਾ ਕਹਿਣਾ ਹੈ ਕਿ ਨਵਾਜ ਸ਼ਰੀਫ਼ ਦੀ ਕਸ਼ਮੀਰ ਨੀਤੀ ਹੀ ਦੇਸ਼ ਨੂੰ ਬਰਬਾਦੀ ਦੇ ਕੰਢੇ ਲੈ ਆਈ ਹੈ ਪਾਕਿਸਤਾਨ ‘ਚ ਅਜਿਹੇ ਵਿਚਾਰ ਰੱਖਣ ਵਾਲਾ ਕੋਈ ਇੱਕ ਵਿਅਕਤੀ ਨਹੀਂ ਸਗੋਂ ਹਜ਼ਾਰਾਂ ਲੱਖਾਂ ਵਿਅਕਤੀ ਹਨ ਜੋ ਇਸਲਾਮਾਬਾਦ ਦੀਆਂ ਨੀਤੀਆਂ ਤੋਂ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ।
ਹੁਕਮਰਾਨ ਆਪਣੀ ਕੁਰਸੀ ਕਾਇਮ ਰੱਖਣ ਲਈ ਭਾਰਤ ਵਿਰੋਧੀ ਕਾਰਵਾਈਆਂ ਨੂੰ ਬੜੀ ਚਲਾਕੀ ਨਾਲ ਅੰਜ਼ਾਮ ਦੇ ਰਹੇ ਹਨ ਦਰਅਸਲ ਆਮ ਜਨਤਾ ‘ਚ ਕਸ਼ਮੀਰ ਚੋਣਾਂ ਦਾ ਕੋਈ ਮੁੱਦਾ ਹੀ ਨਹੀਂ ਹੈ ਤੇ ਨਾ ਹੀ ਅੱਜ ਤੱਕ ਕੋਈ ਅਜਿਹੀ ਪਾਰਟੀ ਸੱਤਾ ‘ਚ ਆਉਣ ‘ਚ ਕਾਮਯਾਬ ਹੋਈ ਹੈ ਜਿਸ ਨੇ ਕਸ਼ਮੀਰ ਨੂੰ ਹੀ ਆਪਣੇ ਏਜੰਡੇ ਦਾ ਮੁੱਖ ਮੁੱਦਾ ਬਣਾਇਆ ਹੋÎਇਆ ਹੈ
ਪਾਕਿ ਦੀ ਜਨਤਾ ਵਿਕਾਸ, ਖੁਸ਼ਹਾਲੀ ਤੇ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਚਾਹੁੰਦੀ ਹੈ ਬਹੁਤ ਸਾਰੇ ਜ਼ਿੰਦਾ ਫੜੇ ਗਏ ਅੱਤਵਾਦੀਆਂ ਨੇ ਕਬੂਲ ਕੀਤਾ ਹੈ ਕਿ ਉਹਨਾਂ ਨੂੰ ਭਾਰਤ ‘ਚ ਦਹਿਸ਼ਤ ਫੈਲਾਉਣ ਲਈ ਮੋਟੀ ਰਕਮ ਦਿੱਤੀ ਗਈ ਹੈ ਆਸਿਫ਼ ਅਲੀ ਜ਼ਰਦਾਰੀ ਨੇ ਵੀ ਰਾਸ਼ਟਰਪਤੀ ਦੇ ਅਹੁਦੇ ‘ਤੇ ਹੁੰਦਿਆਂ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਪਾਕਿਸਤਾਨ ਨੇ ਦਹਿਸ਼ਤਗਰਦ ਇੱਕ ਖਾਸ ਨੀਤੀ ਦੇ ਤਹਿਤ ਤਿਆਰ ਕੀਤੇ ਸਨ ਪਾਕਿ ਹੁਕਮਰਾਨਾਂ ਦੀ ਇਹ ਫ਼ਿਤਰਤ ਬਣ ਗਈ ਹੈ ਕਿ ਉਹ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਇੱਕ ਸੈਸ਼ਨ ਦੋਸਤੀ ਦਾ ਸ਼ੁਰੂ ਕਰ ਲੈਂਦੇ ਹਨ ਪਰ ਅੰਦਰਖਾਤੇ ਅੱਤਵਾਦ ਨੂੰ ਹਵਾ ਦਿੱਤੀ ਜਾਂਦੀ ਹੈ ।
ਸਿਆਣੇ ਤਬਕੇ ਤੋਂ ਨਸੀਹਤ ਲੈਣ ਨਵਾਜ਼
ਅਮਨ ਦੀਆਂ ਗੱਲਾਂ ਕਰਨ ਵਾਲੇ ਹੁਕਮਰਾਨ ਮਕਬੂਜ਼ਾ ਕਸ਼ਮੀਰ ‘ਚ ਜਾ ਕੇ ਅੱਤਵਾਦ ਨੂੰ ਖੁੱਲ੍ਹੀ ਹਮਾਇਤ ਦੇਣ ਲੱਗਦੇ ਹਨ ਪਾਕਿ ਦੀ ਅਵਾਮ ਇਸ ਗੱਲ ਨੂੰ ਸਮਝ ਚੁੱਕੀ ਹੈ ਕਿ ਦੇਸ਼ ਦੇ ਹੁਕਮਰਾਨ ਸੱਤਾ ਦੀ ਲੜਾਈ ਖਾਤਰ ਹੀ ਕਸ਼ਮੀਰ ਮੁੱਦੇ ਦਾ ਰੌਲਾ ਪਾ ਰਹੇ ਹਨ ਪਾਕਿ ਦਾ ਅੰਗਰੇਜ਼ੀ ਮੀਡੀਆ ਵੀ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਉਠਾ ਰਿਹਾ ਹੈ ਮੀਡੀਆ ਨੇ ਪਾਕਿ-ਚੀਨ ਆਰਥਿਕ ਗਲਿਆਰੇ ‘ਤੇ ਵੀ ਚਿੰਤਾ ਪ੍ਰਗਟ ਕਰ ਕੇ ਇਸ ਨੂੰ ਦੇਸ਼ ਲਈ ਖਤਰਨਾਕ ਕਰਾਰ ਦਿੱਤਾ ਹੈ ਮੀਡੀਆ ਨੇ ਇਹ ਵੀ ਕਿਹਾ ਹੈ ਕਿ ਚੀਨ ਪਾਕਿ ਨੂੰ ਆਪਣਾ ਮੋਹਰਾ ਬਣਾ ਰਿਹਾ ਹੈ।
ਸਿਆਣੇ ਤਬਕੇ ਤੋਂ ਨਸੀਹਤ ਲੈਣ ਨਵਾਜ਼
ਪਾਕਿਸਤਾਨ ਦਾ ਭਲਾ ਅਮਨ ਕਾÎਇਮ ਰੱਖਣ ਤੇ ਗੁਆਂਢੀਆਂ ਨਾਲ ਚੰਗੇ ਸਬੰਧ ਬਣਾਉਣ ‘ਚ ਹੈ ਇਸ ਹਕੀਕਤ ਨੂੰ ਨਕਾਰ ਕੇ ਹੁਕਮਰਾਨ ਸੱਤਾ ਤਾਂ ਬਰਕਰਾਰ ਰੱਖ ਸਕਦੇ ਹਨ ਪਰ ਜਨਤਾ ਦਾ ਦਿਲ ਨਹੀਂ ਜਿੱਤ ਸਕਦੇ ਆਮ ਜਨਤਾ ਦੀ ਅਵਾਜ਼ ਨੂੰ ਕੋਈ ਵੀ ਨਕਾਰ ਨਹੀਂ ਸਕਦਾ ਪਾਕਿ ਦੇ ਸਿਆਸਤਦਾਨ ਕੰਧ ‘ਤੇ ਲਿਖਿਆ ਪੜ੍ਹਨ ਤੋਂ ਇਨਕਾਰੀ ਨਹੀਂ ਹੋ ਸਕਦੇ ਅਮਨ ਤੇ ਭਾਈਚਾਰਾ ਹੀ ਤਰੱਕੀ ਦਾ ਇੱਕੋ-ਇੱਕ ਰਸਤਾ ਹੈ ਨਵਾਜ਼ ਸ਼ਰੀਫ਼ ਕੌਮਾਂਤਰੀ ਪੱਧਰ ‘ਤੇ ਹੋਰ ਕਿਰਕਿਰੀ ਕਰਵਾਉਣ ਤੋਂ ਬਚਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ