ਨਵਾਜ ਸ਼ਰੀਫ਼ ਦਾ ਹਸ਼ਰ

Nawaz Sharif,Convicted, Curruption, PM, Pakistan Govt. Editorial

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਅਸਤੀਫ਼ਾ ਦੇਣਾ ਪਿਆ ਹੈ ਭਾਵੇਂ ਨਵਾਜ ਸ਼ਰੀਫ਼ ਨੇ ਪਨਾਮਾ ਮਾਮਲੇ ‘ਚ ਗੱਦੀ ਛੱਡੀ ਹੈ ਪਰ ਉੱਥੇ ਹਾਲਾਤ ਹੀ ਅਜਿਹੇ ਚੱਲ ਰਹੇ ਸਨ ਕਿ ਸ਼ਰੀਫ਼ ਲਈ ਕਾਰਜਕਾਲ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਸੀ ਪਾਕਿਸਤਾਨ ਦੀ ਫੌਜ ‘ਤੇ ਕੱਟੜਪੰਥੀ ਤਾਕਤਾਂ ਸ਼ਰੀਫ਼ ਖਿਲਾਫ਼ ਡਟੀਆਂ ਹੋਈਆਂ ਸਨ ਉੱਤੋਂ ਪਨਾਮਾ ਪੇਪਰ ਲੀਕ ਮਾਮਲੇ ਨੇ ਨਵਾਜ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਇਹ ਦੂਜੀ ਵਾਰ ਹੈ ਜਦੋਂ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗੱਦੀ ਤੋਂ ਹਟਾਇਆ ਗਿਆ ਹੈ।

ਜਲਾਵਤਨੀ ਦੀ ਸਜ਼ਾ ਵੀ ਕੱਟ ਚੁੱਕੇ ਹਨ ਨਵਾਜ਼

ਇਸ ਤੋਂ ਪਹਿਲਾਂ ਤੱਤਕਾਲੀ ਫੌਜਮੁਖੀ ਪਰਵੇਜ ਮੁਸ਼ੱਰਫ਼ ਨੇ ਤਖ਼ਤਾ ਪਲਟ ਕੇ ਸ਼ਰੀਫ਼ ਨੂੰ ਸਿਰਫ਼ ਜੇਲ੍ਹ ‘ਚ ਨਹੀਂ ਸੁੱਟਿਆ ਸਗੋਂ ਜਲਾਵਤਨੀ ਦੀ ਸਜ਼ਾ ਵੀ ਦਿੱਤੀ ਜਿੱਥੋਂ ਤੱਕ ਮੁਸ਼ੱਰਫ ਦੀ ਕਾਰਵਾਈ ਦਾ ਸਬੰਧ ਹੈ ਨਵਾਜ਼ ਨੂੰ ਜਲਾਵਤਨੀ ਦੇਣ ਪਿੱਛੇ ਉਸ ਦੀ ਹਕੂਮਤ ਹਥਿਆਉਣ ਦੀ ਲਾਲਸਾ ਸੀ ਜਿਸ ਨੂੰ ਉਸ ਨੇ ਪੂਰਾ ਵੀ ਕੀਤਾ ਪਰ ਇਸ ਨੂੰ ਮਨੁੱਖ ਦੀ ਕਮਜ਼ੋਰੀ ਹੀ ਕਹੀਏ ਕਿ ਬੰਦਾ ਹਕੂਮਤ ਹਾਸਲ ਕਰਕੇ ਸਭ ਕੁਝ ਭੁੱਲ ਜਾਂਦਾ ਹੈ ਜਨਤਾ ਨੇ ਮੁਸ਼ੱਰਫ਼ ਦੇ ਰਾਜ ਵਾਲੇ ਕਾਲੇ ਦੌਰ ਨੂੰ ਨਕਾਰਦਿਆਂ ਵਤਨ ਪਰਤੇ ਨਵਾਜ਼ ਦੇ ਸਿਰ ਸੱਤਾ ਦਾ ਤਾਜ ਫਿਰ ਰੱਖ ਦਿੱਤਾ ਸੀ ਜਨਤਾ ਨੂੰ ਆਸ ਸੀ ਕਿ ਬੁਰੀ ਤਰ੍ਹਾਂ ਪੱਛੜ ਚੁੱਕੇ ਤੇ ਬਦਅਮਨ ਹੋਏ ਪਾਕਿਸਤਾਨ ਨੂੰ ਨਵਾਜ ਮੁੜ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣਗੇ ਪਰ ਨਵਾਜ ਪਾਕਿ ਦੀ ਰਵਾਇਤੀ ਵਿਦੇਸ਼ ਨੀਤੀ ‘ਚ ਅਜਿਹੇ ਉਲਝੇ ਕਿ ਨਾ ਤਾਂ ਉਹ ਭਾਰਤ ਨਾਲ ਨੇਕ ਸਬੰਧ ਬਣਾ ਸਕੇ ਤੇ ਨਾ ਹੀ ਪਾਕਿ ਦੀ ਜਵਾਨੀ ਨੂੰ ਅੱਤਵਾਦ ਦੀ ਹਨ੍ਹੇਰੀ ਖੱਡ ‘ਚੋਂ ਬਾਹਰ ਕੱਢ ਸਕੇ।

ਅੱਤਵਾਦ ਪ੍ਰਸਤੀ ਤੇ ਅੱਤਵਾਦ ਵਿਰੋਧੀ ਹੋਣ ਦੀ ਦੂਹਰੀ ਖੇਡ ਖੇਡਦਿਆਂ ਸ਼ਰੀਫ਼ ਨੇ ਇਹੀ ਸੋਚ ਲਿਆ ਸੀ ਕਿ ਉਸ ਕਸ਼ਮੀਰ ਮੁੱਦੇ ‘ਤੇ ਹੀ ਸਾਰੀ ਤਾਕਤ ਝੋਕ ਕੇ ਆਪਣੀ ਕੁਰਸੀ ਕਾਇਮ ਰੱਖ ਸਕਣਗੇ ਹੋਰ ਆਗੂਆਂ ਵਾਂਗ ਹੀ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਾਦਸ਼ਾਹੀ ਜਿੰਦਗੀ ਜਿਉਣ ਲਈ ਗੈਰ-ਕਾਨੂੰਨੀ ਢੰਗ ਨਾਲ ਪੈਸਾ ਕਮਾਉਣ ਦੀ ਖੁੱਲ੍ਹ ਦੇ ਦਿੱਤੀ ਆਖਰ ਸ਼ਰੀਫ਼ ਜਨਤਾ ਦੀ ਨਜ਼ਰ ‘ਚ ਸ਼ਰਾਫ਼ਤ ਗੁਆ ਬੈਠੇ ਸ਼ਰੀਫ਼ ਨਾ ਕੌਮਾਂਤਰੀ ਤੇ ਨਾ ਹੀ ਅੰਦਰੂਨੀ ਮੰਚ ‘ਤੇ ਆਪਣੀ ਸਾਖ਼ ਅੱਗੇ ਵਧਾ ਸਕੇ।

ਪਾਕਿਸਤਾਨ ਲਈ ਖ਼ਤਰਨਾਕ ਮੋੜ

ਭਾਰਤ ਨਾਲ ਦੋਸਤੀ ਦਾ ਵਿਖਾਵਾ ਤੇ ਕਸ਼ਮੀਰ ‘ਚ ਅੱਤਵਾਦ ਦੀ ਹਮਾਇਤ ਕਰਕੇ ਨਵਾਜ ਬੁਰੀ ਤਰ੍ਹਾਂ ਦਿਸ਼ਾਹੀਣ ਹੋ ਚੁੱਕੇ ਸਨ ਪਾਕਿਸਤਾਨ ਲਈ ਇਹ ਮੋੜ ਬੜਾ ਖ਼ਤਰਨਾਕ ਹੈ ਜਿੱਥੇ ਪਹਿਲਾਂ ਹੀ ਅੱਤਵਾਦ ਵਧ-ਫੁੱਲ ਕੇ ਵੱਡਾ ਹੋ ਚੁੱਕਾ ਹੈ, ਗੁਆਂਢੀ ਮੁਲਕ ਦੇ ਨਾਲ-ਨਾਲ ਪਾਕਿ ਲਈ ਵੀ ਖ਼ਤਰਨਾਕ ਹੈ ਪਾਕਿ ‘ਚ ਲੋਕਤੰਤਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ ਇੱਥੇ ਰਾਜ ਨੇਤਾਵਾਂ ਲਈ ਰਾਜਨੀਤੀ ਦਾ ਕੋਈ ਆਦਰਸ਼ ਨਹੀਂ ਹੈ ਸਚਾਈ ਤੋਂ ਮੂੰਹ ਮੋੜ ਕੇ ਜਿੱਦ ‘ਤੇ ਅੜੇ ਆਗੂਆਂ ਦੀ ਹਾਲਤ ਨਵਾਜ ਵਰਗੀ ਹੁੰਦੀ ਹੈ ਪਾਕਿ ਹੁਕਮਰਾਨਾਂ ਨੂੰ ਆਪਣੇ ਸਮਝਣ ਵਾਲੇ ਕਸ਼ਮੀਰੀ ਉੱਥੋਂ ਦੇ ਤਾਜਾ ਹਾਲਾਤਾਂ ਨੂੰ ਚੰਗੀ ਤਰ੍ਹਾਂ ਵਿਚਾਰਨ ਜਿਹੜੇ ਆਗੂ ਆਪਣੇ ਦੇਸ਼ ਨਾਲ ਧੋਖਾ ਕਰਦੇ ਹਨ ਉਹ ਕਸ਼ਮੀਰੀਆਂ ਦਾ ਕਿੱਥੋਂ ਭਲਾ ਕਰ ਸਕਦੇ ਹਨ ਬਦਹਾਲ ਹੋਏ ਮੁਲਕ ਤੋਂ ਕਿਸੇ ਸਹਾਇਤਾ ਦੀ ਆਸ ਛੱਡ ਕੇ ਕਸ਼ਮੀਰੀ ਅਪਣੇ ਮੁਲਕ ਦੇ ਰਾਜ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ ਦਾ ਲਾਭ ਉਠਾਉਣ।

LEAVE A REPLY

Please enter your comment!
Please enter your name here