ਨੇਵੀ ਦਾ ਮਿਗ 29K ਫਾਈਟਰ ਹੋਇਆ ਹਾਦਸਾਗ੍ਰਸ਼ਤ

ਪਾਇਲਟ ਨੂੰ ਸੁਰੱਖਿਅਤ ਕੱਢਿਆ ਬਾਹਰ

ਗੋਆ। ਨੇਵੀ ਨੂੰ ਗੋਆ ਤੱਟ ’ਤੇ ਮਿਗ-29 ਕੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਹੈ। ਜਲ ਸੈਨਾ ਨੇ ਕਿਹਾ ਕਿ ਮਿਗ ਸਮੁੰਦਰ ਦੇ ਉੱਪਰ ਰੁਟੀਨ ਉਡਾਣ ਦੇ ਤੌਰ ’ਤੇ ਉੱਡ ਰਿਹਾ ਸੀ। ਬੇਸ ’ਤੇ ਪਰਤਦੇ ਸਮੇਂ ਇਸ ’ਚ ਤਕਨੀਕੀ ਖਰਾਬੀ ਆ ਗਈ। ਇਸ ਤੋਂ ਬਾਅਦ ਪਾਇਲਟ ਨੇ ਖੁਦ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਲ ਸੈਨਾ ਨੇ ਤਲਾਸ਼ੀ ਮੁਹਿੰਮ ਚਲਾ ਕੇ ਪਾਇਲਟ ਨੂੰ ਬਚਾਇਆ, ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਾਦਸੇ ਦੀ ਜਾਂਚ ਲਈ ਬੋਰਡ ਆਫ਼ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here