ਦਿੱਲੀ ਵਿਖੇ ਪਿਛਲੇ ਤਿੰਨ ਤੋਂ ਸਨ ਨਵਜੋਤ ਸਿੱਧੂ, ਹੁਣ ਰਾਹੁਲ ਗਾਂਧੀ ਨਾਲ ਵੀ ਕਰਨਗੇ ਮੀਟਿੰਗ
- ਪ੍ਰਿਅੰਕਾ ਅੱਗੇ ਦਿੱਤੀ ਆਪਣੀ ਸਫ਼ਾਈ, ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਵੀ ਰੱਖੀ
ਅਸ਼ਵਨੀ ਚਾਵਲਾ, ਚੰਡੀਗੜ। ਬੀਤੇ ਤਿੰਨ ਦਿਨ ਤੋਂ ਦਿੱਲੀ ਵਿਖੇ ਡੇਰਾ ਜਮਾਈ ਬੈਠੇ ਨਵਜੋਤ ਸਿੱਧੂ ਦੀ ਆਖਰਕਾਰ ਬੁੱਧਵਾਰ ਨੂੰ ਪ੍ਰਿਅੰਕਾ ਗਾਂਧੀ ਨਾਲ ਮੀਟਿੰਗ ਹੋ ਹੀ ਗਈ ਹੈ ਹਾਲਾਂਕਿ ਰਾਹੁਲ ਗਾਂਧੀ ਨਾਲ ਉਨਾਂ ਦੀ ਮੁਲਾਕਾਤ ਅਜੇ ਤੱਕ ਨਹੀਂ ਹੋ ਸਕੀ ਪਰ ਨਵਜੋਤ ਸਿੱਧੂ ਇਸੇ ਮੁਲਾਕਾਤ ਤੋਂ ਖੁਸ ਹੁੰਦੇ ਹੋਏ ਇਸ ਮੀਟਿੰਗ ਨੂੰ ਕਾਫ਼ੀ ਜਿਆਦਾ ਲੰਬਾ ਅਤੇ ਚੰਗਾ ਕਰਾਰ ਦੇ ਰਹੇ ਹਨ।
ਨਵਜੋਤ ਸਿੱਧੂ ਦੀ ਦਿੱਲੀ ਮੀਟਿੰਗ ਤੋਂ ਬਾਅਦ ਅਮਰਿੰਦਰ ਸਿੰਘ ਨੇ ਆਪਣੇ ਕੁਝ ਸਾਥੀ ਵਿਧਾਇਕਾਂ ਨੂੰ ਅੱਜ ਵੀਰਵਾਰ ਨੂੰ ਦੁਪਹਿਰ ਦੇ ਖਾਣੇ ’ਤੇ ਸੱਦ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਅਮਰਿੰਦਰ ਸਿੰਘ ਵੀ ਇਸ ਸਾਰੇ ਲੜਾਈ ਵਿੱਚ ਆਪਣਾ ਕਿਲਾ ਮਜ਼ਬੂਤ ਕਰਨ ਦੀ ਕੋਸ਼ਸ਼ ਵਿੱਚ ਹਨ ਤਾਂ ਕਿ ਉਨਾਂ ਦੇ ਖ਼ਿਲਾਫ਼ ਵਿਰੋਧ ਕਰ ਰਹੇ ਵਿਧਾਇਕਾਂ ਨੂੰ ਹੋਰ ਵਿਧਾਇਕਾਂ ਜਾਂ ਫਿਰ ਸੰਸਦ ਮੈਂਬਰਾਂ ਦਾ ਸਾਥ ਨਾਲ ਮਿਲ ਸਕੇ।
ਅਮਰਿੰਦਰ ਸਿੰਘ ਵਲੋਂ ਵਿਧਾਇਕਾਂ ਨੂੰ ਨਾ ਸਿਰਫ਼ ਲੰਚ ਲਈ ਸੁਨੇਹਾ ਭੇਜਿਆ ਜਾ ਰਿਹਾ ਹੈ ਸਗੋਂ ਉਨਾਂ ਰਾਹੀਂ ਆਪਣੇ ਹੱਕ ਵਿੱਚ ਬਿਆਨਬਾਜ਼ੀ ਵੀ ਕਰਵਾਈ ਜਾ ਰਹੀ ਹੈ। ਅਮਰਿੰਦਰ ਸਿੰਘ ਦੇ ਹੱਕ ਵਿੱਚ ਬੀਤੇ ਕੁਝ ਦਿਨ ਪਹਿਲਾਂ ਕਈ ਮੰਤਰੀਆਂ ਅਤੇ ਵਿਧਾਇਕਾਂ ਨੇ ਬਿਆਨਬਾਜ਼ੀ ਕੀਤੀ ਸੀ। ਇਥੇ ਦਸੱਣਯੋਗ ਹੈ ਕਿ ਬੀਤੇ 1 ਮਹੀਨੇ ਤੋਂ ਪੰਜਾਬ ਕਾਂਗਰਸ ਵਿੱਚ ਕੁਝ ਵੀ ਠੀਕ ਨਹੀਂ ਚਲ ਰਿਹਾ ਹੈ। ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਸ਼ਾਮਲ ਕੁਝ ਮੰਤਰੀਆਂ ਸਣੇ ਵਿਧਾਇਕਾਂ ਵਲੋਂ ਵੱਡੇ ਪੱਧਰ ’ਤੇ ਅਮਰਿੰਦਰ ਸਿੰਘ ਦੇ ਖ਼ਿਲਾਫ਼ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਅੰਦਰੂਨੀ ਕਲੇਸ਼ ਨੂੰ ਖ਼ਤਮ ਕਰਨ ਲਈ ਕਾਂਗਰਸ ਹਾਈ ਕਮਾਨ ਵਲੋਂ ਇੱਕ ਤਿੰਨ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੀ। ਇਸ ਤਿੰਨ ਮੈਂਬਰੀ ਕਮੇਟੀ ਕੋਲ ਸੁਣਵਾਈ ਲਈ ਅਮਰਿੰਦਰ ਸਿੰਘ ਤੋਂ ਲੈ ਕੇ ਸਾਰੇ ਵਿਧਾਇਕ ਅਤੇ ਸੰਸਦ ਮੈਂਬਰਾਂ ਸਣੇ ਨਵਜੋਤ ਸਿੱਧੂ ਵੀ ਪੇਸ਼ ਹੋਏ ਸਨ ਅਤੇ ਆਪਣਾ-ਆਪਣਾ ਪੱਖ ਰੱਖਿਆ ਗਿਆ ਸੀ।
ਇਸ ਮੀਟਿੰਗ ਤੋਂ ਬਾਅਦ ਅਮਰਿੰਦਰ ਸਿੰਘ ਦਿੱਲੀ ਵਿਖੇ ਹੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ ਪਰ ਉਨਾਂ ਨੂੰ ਮਿਲਣ ਲਈ ਸਮਾਂ ਨਹੀਂ ਮਿਲਿਆ ਅਤੇ ਉਹ ਵਾਪਸ ਚੰਡੀਗੜ ਆ ਗਏ ਸਨ। ਜਿਸ ਤੋਂ ਬਾਅਦ ਲਗਾਤਾਰ ਨਵਜੋਤ ਸਿੱਧੂ ਕਾਂਗਰਸ ਹਾਈ ਕਮਾਨ ਨੂੰ ਮਿਲਣ ਦੀ ਕੋਸ਼ਸ਼ ਕਰ ਰਹੇ ਸਨ। ਬੁੱਧਵਾਰ ਨੂੰ ਨਵਜੋਤ ਸਿੱਧੂ ਦੀ ਇਹ ਕੋਸ਼ਸ਼ ਰੰਗ ਲੈ ਕੇ ਆਈ ਤੇ ਉਨਾਂ ਦੀ ਮੁਲਾਕਾਤ ਪ੍ਰਿਅੰਕਾ ਗਾਂਧੀ ਨਾਲ ਹੋਈ ਹੈ। ਹੁਣ ਵੀ ਨਵਜੋਤ ਸਿੱਧੂ ਦਿੱਲੀ ਵਿਖੇ ਰੁੱਕੇ ਹੋਏ ਹਨ ਅਤੇ ਉਹ ਰਾਹੁਲ ਗਾਂਧੀ ਨੂੰ ਮਿਲ ਕੇ ਹੀ ਵਾਪਸ ਆਉਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter , Instagram, link din , YouTube‘ਤੇ ਫਾਲੋ ਕਰੋ।