ਫਲਾਪ ਸ਼ੋਅ ਸਾਬਤ ਹੋਈ ਨਵਜੋਤ ਸਿੱਧੂ ਦੀ ਮੀਟਿੰਗ, ਅਮਰਿੰਦਰ ਸਿੰਘ ਤਾਂ ਦੂਰ ਜ਼ਿਆਦਾਤਰ ਕੈਬਿਨੈਟ ਮੰਤਰੀਆਂ ਨੇ ਵੀ ਨਹੀਂ ਲਿਆ ਭਾਗ

ਬਿਨਾਂ ਏਜੰਡੇ ਦੀ ਮੀਟਿੰਗ ਭਾਗ ਲੈਣ ਆਏ ਸਿਰਫ 3 ਮੰਤਰੀ, 1 ਮੰਤਰੀ ਨੇ ਕੁਝ ਹੀ ਮਿੰਟਾਂ ਕੀਤੀ ਵਪੀਸੀ

  • ਵਿਧਾਇਕਾਂ ਜਾ ਮੰਤਰੀਆਂ ਨਹੀਂ ਸੀ ਇਲਮ, ਕਿਸ ਲਈ ਸਦੀ ਗਈ ਮੀਟਿੰਗ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਤੇਰਾ ਨਗਰ ਨਿਗਮਾਂ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਸੱਦੀ ਗਈ ਮੀਟਿੰਗ ਪੂਰੀ ਤਰ੍ਹਾਂ ਫਲਾਪ ਸ਼ੋ ਸਾਬਤ ਹੋਈ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਗ ਤਾਂ ਕੀ ਲੈਣਾ ਸੀ ਉਨ੍ਹਾਂ ਦੇ ਜ਼ਿਆਦਾਤਰ ਕੈਬਨਿਟ ਮੰਤਰੀਆਂ ਨੇ ਵੀ ਨਹੀਂ ਭਾਗ ਲਿਆ। ਇੱਥੋਂ ਤੱਕ ਕਿ 6 ਕੈਬਨਿਟ ਮੰਤਰੀਆਂ ਵਿਚੋਂ 3 ਕੈਬਨਿਟ ਮੰਤਰੀ ਮੀਟਿੰਗ ਵਿੱਚ ਭਾਗ ਲੈਣ ਲਈ ਕੁਝ ਤਾਂ ਜ਼ਰੂਰ ਪਰ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਕੁਝ ਹੀ ਮਿੰਟਾਂ ਬਾਅਦ ਬਿਨਾਂ ਮੀਟਿੰਗ ਵਿਚ ਸ਼ਮੂਲੀਅਤ ਕੀਤੇ ਹੀ ਵਾਪਸ ਪਰਤ ਗਏ।

ਇੱਥੇ ਹੀ ਮੀਟਿੰਗ ਵਿੱਚ ਸ਼ਾਮਲ ਹੋਏ ਭਾਰਤ ਭੂਸ਼ਨ ਆਸ਼ੂ ਅਤੇ ਸ਼ਾਮ ਸੁੰਦਰ ਅਰੋੜਾ ਸਣੇ ਅੱਧੀ ਇਕ ਦਰਜਨ ਵਿਧਾਇਕਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਮੀਟਿੰਗ ਸੱਦੀ ਕਿਸ ਲਈ ਹੈ ਕਿਉਂਕਿ ਇਸ ਮੀਟਿੰਗ ਲਈ ਕਿਸੇ ਵੀ ਕੈਬਨਿਟ ਮੰਤਰੀ ਜਾਂ ਵਿਧਾਇਕ ਨੂੰ ਏਜੰਡਾ ਹੀ ਨਹੀਂ ਭੇਜਿਆ ਗਿਆ, ਇਸ ਲਈ ਉਹ ਬਿਨਾਂ ਏਜੰਡੇ ਵਾਲੀ ਮੀਟਿੰਗ ਵਿਚ ਭਾਗ ਲੈਣ ਆਏ ਸਨ।

ਇਸ ਮੀਟਿੰਗ ਵਿੱਚ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਦੇ ਦੇ ਬਾਵਜੂਦ ਨਹੀਂ ਆਉਣਗੇ ਇਹ ਕੋਈ ਆਸ ਨਹੀਂ ਲਗਾ ਰਿਹਾ ਸੀ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਮਨਪ੍ਰੀਤ ਬਾਦਲ ਸਣੇ ਓ ਪੀ ਸੋਨੀ ਵੀ ਇਸ ਮੀਟਿੰਗ ਵਿੱਚ ਭਾਗ ਨਹੀਂ ਲੈਣਗੇ। ਹਾਲਾਂਕਿ ਮੀਟਿੰਗ ਦਾ ਸਮਾਂ 11 ਵਜੇ ਦਾ ਤੈਅ ਕੀਤਾ ਗਿਆ ਸੀ ਪਰ ਖੁੱਦ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਇਸ ਮੀਟਿੰਗ ਵਿਚ ਸਵਾ ਘੰਟਾ ਦੇ ਕਰੀਬ ਲੇਟ ਪੁੱਜੇ। ਜਿਸ ਦੇ ਚਲਦੇ ਇੰਤਜ਼ਾਰ ਚ ਬੈਠੇ ਕੈਬਿਨੈਟ ਮੰਤਰੀਆਂ ਅਤੇ ਵਿਧਾਇਕਾਂ ਦੀ ਹਾਲਤ ਵੀ ਦੇਖਣ ਵਾਲੀ ਸੀ।

ਮੀਟਿੰਗ ਦੇ ਏਜੰਡੇ ਬਾਰੇ ਨਹੀਂ ਦੱਸਿਆ, ਤਿਆਰੀ ਕਰਕੇ ਵੀ ਨਹੀਂ ਆਏ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਕਿ ਮੀਟਿੰਗ ਦੇ ਏਜੰਡੇ ਬਾਰੇ ਪਹਿਲਾਂ ਤੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਕਾਰਨ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਪਤਾ ਲੱਗ ਪਏਗਾ ਕਿ ਚਰਚਾ ਕਿਸ ਤੇ ਹੋਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਉਹ ਦੱਸ ਪਾਉਣਗੇ ਕਿ ਮੀਟਿੰਗ ਰੱਖਣ ਦਾ ਕਾਰਨ ਕੀ ਹੈ ਇਸ ਲਈ ਉਹ ਤਿਆਰੀ ਕਰਕੇ ਵੀ ਨਹੀਂ ਆਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ