ਸਮੁੰਦਰੀ ਟਰੇਨਿੰਗ ਵਿਹਾਰਕ: ਸੇਨ ਜਿੰਕੇ
ਏਜੰਸੀ, ਸਿ਼ੰਘਾਈ : ਚੀਨ ਦੇ ਜੰਗੀ ਜਹਾਜ਼ ਦੇ ਹਾਲ ਦੇ ਦਿਨਾਂ ‘ਚ ਜਪਾਨ ਅਤੇ ਤਾਇਵਾਨ ਦੀ ਸਰਹੱਦ ਨੇੜੇ ਉਡਾਣ ਭਰਨ ਦੀ ਰਿਪੋਰਟ ਦਰਮਿਆਨ ਹਵਾਈ ਫੌਜ ਨੇ ਕਿਹਾ ਕਿ ਭਾਵੇਂ ਜੋ ਵੀ ਦਖਲਅੰਦਾਜ਼ੀ ਹੋਵੇ ਫੌਜ ਲਗਾਤਾਰ ਸਮੁੰਦਰ ‘ਚ ਅਭਿਆਸ ਕਰਦੀ ਰਹੇਗੀ।
ਚੀਨ ਦੀ ਸਰਕਾਰੀ ਟੈਲੀਵਿਜਨ ਨੇ ਹਵਾਈ ਫੌਜ ਦੇ ਬੁਲਾਰੇ ਸੇਨ ਜਿੰਕੇ ਦੇ ਹਵਾਲੇ ਨਾਲ ਦੱਸਿਆ ਕਿ ਹਵਾਈ ਫੌਜ ਵੱਲੋਂ ਸਮੁੰਦਰੀ ਟ੍ਰੇਨਿੰਗ ਆਮ, ਪ੍ਰਣਾਲੀਗਤ ਅਤੇ ਵਿਹਾਰਕ ਹੈ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਮੁਹਿੰਮ ‘ਚ ਵੱਖ-ਵੱਖ ਤਰ੍ਹਾਂ ਦੀ ਦਖਲੰਅੰਦਾਜ਼ੀ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਸੀਂ ਇਸ ਨਾਲ ਨਜਿੱਠਣ ਲਵਾਂਗੇ ਜਿਵੇਂ ਅਸੀਂ ਪਹਿਲਾਂ ਨਜਿੱਠਦੇ ਆਏ ਹਾਂ।
ਕਿਸੇ ਦੇ ਦੋਸ਼ਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਅਸੀਂ ਜੋ ਉਡਾਣਾਂ ਭਰੀਆਂ ਸਨ ਉਹ ਕਾਨੂੰਨੀ ਅਤੇ ਉੱਚਿਤ ਸਨ ਸੇਨ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਸ਼ੁਰੂ ਕੀਤੇ ਗਏ ਸਮੁੰਦਰੀ ਅਭਿਆਸ ਦੌਰਾਨ ਕਿਸੇ ਵੀ ਦੇਸ਼ ਜਾਂ ਖੇਤਰ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ।