ਕਿਸਾਨਾਂ ’ਤੇ ਕੁਦਰਤ ਦਾ ਕਹਿਰ

Nature

ਕਿਸਾਨਾਂ ਲਈ ਉਨ੍ਹਾਂ ਦੀਆਂ ਫਸਲਾਂ ਨਵਜੰਮੇ ਬੱਚੇ ਵਰਗੀਆਂ ਹੁੰਦੀਆਂ ਹਨ ਜਿਸਨੂੰ ਉਹ ਛੇ ਮਹੀਨੇ ਆਪਣੀ ਔਲਾਦ ਵਾਂਗ ਪਾਲਦਾ-ਪੋਸਦਾ ਹੈ। ਨਵਜੰਮੇ ਬੱਚੇ ਸਾਡੇ ਲਈ ਕਿੰਨੇ ਪਿਆਰੇ ਹੁੰਦੇ ਹਨ, ਸ਼ਾਇਦ ਦੱਸਣ ਦੀ ਲੋੜ ਨਹੀਂ! ਸੋਚੋ, ਜਦੋਂ ਉਨ੍ਹਾਂ ਦੇ ਫਸਲ ਰੂਪੀ ਬੱਚੇ ਉਨ੍ਹਾਂ ਦੀਆਂ ਅੱਖਾਂ ਸਾਹਮਣਿਓਂ ਓਹਲੇ ਹੋ ਜਾਣ, ਤਾਂ ਉਨ੍ਹਾਂ ਦੇ ਦਿਲ ’ਤੇ ਕੀ ਬੀਤਦੀ ਹੋਵੇਗੀ। ਮਾਰਚ ਦੇ ਅੰਤ ਵਿੱਚ ਜ਼ਿਆਦਾ ਵਰਖਾ ਹੋਣਾ ਨਿਸ਼ਚਿਤ ਰੂਪ ਨਾਲ ਖੇਤੀ ਲਈ ਨੁਕਸਾਨਦੇਹ ਹੁੰਦਾ ਹੈ। ਇਸ ਸਮੇਂ ਕਣਕ ਦੀ ਫਸਲ ਪੱਕਣ ਕਿਨਾਰੇ ਹੁੰਦੀ ਹੈ। ਕਈ ਰਾਜਾਂ ਵਿੱਚ ਤਾਂ ਪੱਕ ਚੁੱਕੀ ਹੈ। (Nature)

ਤੇਜ ਮੀਂਹ ਨਾਲ ਜੋ ਫਸਲਾਂ ਜ਼ਮੀਨ ’ਤੇ ਵਿਛੀਆਂ ਹਨ ਜਦੋਂ ਤੱਕ ਉੱਠਣਗੀਆਂ, ਉਦੋਂ ਛਿੱਟਿਆਂ ਦੇ ਦਾਣੇ ਸੜ ਚੁੱਕੇ ਹੋਣਗੇ। ਕਣਕ ਤੋਂ ਇਲਾਵਾ ਇਸ ਸਮੇਂ ਗੰਨਾ ਵੀ ਖੇਤਾਂ ਵਿੱਚ ਖੜ੍ਹਾ ਹੈ। ਉਹ ਵੀ ਵਰਖਾ ਅਤੇ ਗੜਿਆਂ ਨਾਲ ਪ੍ਰਭਾਵਿਤ ਹੋਇਆ ਹੈ। ਨੀਵੇਂ ਇਲਾਕਿਆਂ ਵਾਲੇ ਕਈ ਜ਼ਿਲ੍ਹਿਆਂ ਵਿੱਚ ਖੇਤਾਂ ਦੇ ਅੰਦਰ ਪਾਣੀ ਭਰਿਆ ਹੋਇਆ ਹੈ। ਹੇਠਲੇ ਇਲਾਕਿਆਂ ਵਿੱਚ ਤਾਂ ਹੜ੍ਹ ਵਰਗੇ ਹਾਲਾਤ ਹੋ ਗਏ ਹਨ, ਉੱਥੇ ਸਬਜ਼ੀਆਂ ਅਤੇ ਕੱਚੀਆਂ ਫਸਲਾਂ ਖੇਤਾਂ ਵਿੱਚ ਹੀ ਸੜਨ ਲੱਗੀਆਂ ਹਨ। ਕੱਚੀਆਂ ਸਬਜ਼ੀਆਂ ਦਾ ਤਾਂ ਨਾਮੋ-ਨਿਸ਼ਾਨ ਹੀ ਮਿਟ ਗਿਐ। ਫਿਲਹਾਲ ਨੁਕਸਾਨ ਦੀ ਭਰਪਾਈ ਲਈ ਸੂਬਾ ਸਰਕਾਰਾਂ ਨੇ ਪ੍ਰਭਾਵਿਤ ਖੇਤਰਾਂ ਵਿੱਚ ਸਰਵੇਖਣ ਸ਼ੁਰੂ ਕੀਤਾ ਹੈ। ਜਾਂਚ ਟੀਮਾਂ ਦੌਰਾ ਕਰ ਰਹੀਆਂ ਹਨ। ਵੇਖਦੇ ਹਾਂ, ਕਿਸਾਨਾਂ ਦੇ ਜਖਮਾਂ ’ਤੇ ਮੁਆਵਜੇ ਦੇ ਰੂਪ ਵਿੱਚ ਕਿੰਨੀਂ ਮੱਲ੍ਹਮ ਲਾਈ ਜਾਂਦੀ ਹੈ।

ਬੇਮੌਸਮੇ ਮੀਂਹ ਨੇ ਸਮੁੱਚੇ ਦੇਸ਼ ਵਿੱਚ ਕਹਿਰ ਵਰ੍ਹਾਇਆ | Nature

ਤੇਜ ਵਾਛੜਾਂ ਅਤੇ ਗੜੇਮਾਰੀ ਨਾਲ ਹਜ਼ਾਰਾਂ-ਲੱਖਾਂ ਏਕੜ ਫਸਲ ਤਬਾਹ ਹੋਈ ਹੈ ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ੳੱੁਤਰਾਖੰਡ, ਬਿਹਾਰ ਅਤੇ ਰਾਜਸਥਾਨ ਵਰਗੇ ਕਿਸਾਨੀ ’ਤੇ ਨਿਰਭਰ ਸੂਬੇ ਜ਼ਿਆਦਾ ਹਨ। ਕੀ ਹੁਣ ਇਹ ਮੰਨ ਲਿਆ ਜਾਵੇ ਕਿ ਖੇਤੀਬਾੜੀ ਤੁੱਕਾ ਬਣ ਕੇ ਰਹਿ ਗਈ ਹੈ। ਪੱਕੀਆਂ ਫਸਲਾਂ ਸਹੀ-ਸਲਾਮਤ ਸਾਂਭੀਆਂ ਜਾਣ, ਤਾਂ ਸਮਝੇ ਬੜਾ ਸ਼ੁਕਰ ਹੈ ਨਹੀਂ ਤਾਂ, ਕੁਦਰਤ ਦਾ ਕਹਿਰ ਉਨ੍ਹਾਂ ਨੂੰ ਨਹੀਂ ਛੱਡਦਾ, ਤਬਾਹ ਕਰ ਦਿੰਦਾ ਹੈ। ਬੀਤੇ ਕੁੱਝ ਸਾਲਾਂ ਤੋਂ ਬੇਮੌਸਮੇ ਮੀਂਹ ਨੇ ਸਮੁੱਚੇ ਦੇਸ਼ ਵਿੱਚ ਕਹਿਰ ਵਰ੍ਹਾਇਆ ਹੋਇਆ ਹੈ। ਬੇਮੌਸਮਾ ਮੀਂਹ ਉਦੋਂ ਪੈਂਦਾ ਹੈ, ਜਦੋਂ ਕਿਸਾਨਾਂ ਦੀਆਂ ਫਸਲਾਂ ਖੇਤਾਂ ਵਿੱਚ ਪੱਕਣ ਦੇ ਨੇੜੇ ਹੁੰਦੀਆਂ ਹਨ।

ਲੱਗਦਾ ਹੈ ਖੇਤੀਬਾੜੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਕਿਉਂਕਿ ਫਸਲਾਂ ਖੇਤਾਂ ਵਿੱਚ ਜਦੋਂ ਪੱਕੀਆਂ ਖੜ੍ਹੀਆਂ ਹੁੰਦੀਆਂ ਹਨ ਉਦੋਂ, ਕੁਦਰਤ ਦਾ ਰੂਦਰ ਰੂਪ ਉਨ੍ਹਾਂ ਨੂੰ ਉਜਾੜ ਦਿੰਦਾ ਹੈ। ਉਸ ਹਾਲਤ ਵਿੱਚ ਅੰਨਦਾਤਾ ਚਾਹ ਕੇ ਵੀ ਕੁੱਝ ਨਹੀਂ ਕਰ ਪਾਉਂਦਾ ਸਿਰਫ ਆਪਣੀ ਕਿਸਮਤ ਨੂੰ ਹੀ ਕੋਸਦਾ ਹੈ। ਖੇਤਾਂ ਵਿੱਚ ਇਸ ਸਮੇਂ ਮੁੱਖ ਰੂਪ ਨਾਲ ਕਣਕ, ਸਰ੍ਹੋਂ, ਦਾਲਾਂ ਤੇ ਸਬਜ਼ੀਆਂ ਦੀਆਂ ਫਸਲਾਂ ਲੱਗੀਆਂ ਹਨ, ਜਿਨ੍ਹਾਂ ਵਿੱਚ ਕਣਕ ਪੱਕੀ ਖੜ੍ਹੀ ਹੈ। ਪਰ, ਗੁਜ਼ਰੇ ਹਫ਼ਤੇ ਰੁਕ-ਰੁਕ ਕੇ ਪਏ ਤੇਜ ਮੀਂਹ ਅਤੇ ਗੜੇਮਾਰੀ ਨੇ ਸਭ ਤਬਾਹ ਕਰ ਦਿੱਤਾ। ਕਈ ਸੂਬਿਆਂ ਵਿੱਚ ਤਾਂ ਕਿਸਾਨ ਇਸ ਵਾਰ ਫਸਲਾਂ ਤੋਂ ਬਿਲਕੁਲ ਵਾਂਝੇ ਹੋ ਗਏ ਹਨ।

ਕਲਿਆਣਕਾਰੀ ਸਰਕਾਰੀ ਯੋਜਨਾਵਾਂ

ਵੇਖੋ, ਇੰਨਾ ਤੈਅ ਹੈ ਅਤੇ ਉਜ ਸਾਰੇ ਚੰਗੀ ਤਰ੍ਹਾਂ ਜਾਣਦੇ ਵੀ ਹਨ ਕਿ ਖੇਤੀਬਾੜੀ ਖੇਤਰ ’ਤੇ ਸੰਕਟ ਦੇ ਕਾਲੇ ਬੱਦਲ ਛਾਏ ਹੋਏ ਹਨ ਜਿਸ ’ਤੇ ਸਾਲਾਨਾ ਬੇਮੌਸਮੇ ਮੀਂਹ ਨੇ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਸੁਖ-ਸਹੂਲਤਾਂ ਦੀ ਗੱਲ ਕਰੀਏ ਤਾਂ ਕਾਗਜ਼ਾਂ ਵਿੱਚ ਅੰਨਦਾਤਿਆਂ ਲਈ ਤਮਾਮ ਕਲਿਆਣਕਾਰੀ ਸਰਕਾਰੀ ਯੋਜਨਾਵਾਂ ਹਨ। ਜਿਵੇਂ, ਫਸਲਾਂ ਨੂੰ ਐਮਐਸਪੀ ’ਤੇ ਖਰੀਦਣਾ ਅਤੇ ਹੋਰ ਫਸਲਾਂ ਦਾ ਉਚਿਤ ਮੁੱਲ ਦੇਣ ਦਾ ਦਮ ਭਰਿਆ ਜਾਂਦਾ ਹੈ। ਪਰ, ਧਰਾਤਲ ਉੱਤੇ ਸੱਚਾਈ ਕੀ ਹੈ ਸਭ ਨੂੰ ਪਤਾ ਹੈ। ਸੱਚਾਈ ਇਹ ਹੈ ਕਿ ਕਿਸਾਨ ਬੇਸਹਾਰਾ ਹੋਇਆ ਪਿਆ ਹੈ, ਕਿਸੇ ਨੂੰ ਵੀ ਉਸ ਦੀ ਪਰਵਾਹ ਨਹੀਂ। ਸੱੁਖ-ਸੁਵਿਧਾਵਾਂ ਕਿਸਾਨਾਂ ਤੋਂ ਕੋਹਾਂ ਦੂਰ ਹਨ। ਸਬਸਿਡੀ ਵਾਲੀਆਂ ਖਾਦਾਂ ਨੂੰ ਵੀ ਉਨ੍ਹਾਂ ਨੂੰ ਬਲੈਕ ਵਿੱਚ ਖਰੀਦਣਾ ਪੈਂਦਾ ਹੈ। ਯੂਰੀਆ ਅਜਿਹੀ ਜਰੂਰੀ ਖਾਦ ਹੈ ਜਿਸ ਤੋਂ ਬਿਨਾਂ ਫਸਲਾਂ ਨੂੰ ਉਗਾਉਣਾ ਹੁਣ ਕਦੇ ਵੀ ਸੰਭਵ ਨਹੀਂ। ਉਸ ਦੀ ਕਿੱਲਤ ਨਾਲ ਵੀ ਕਿਸਾਨਾਂ ਨੂੰ ਬੀਤੇ ਕਈ ਸਾਲਾਂ ਤੋਂ ਜੂਝਣਾ ਪੈ ਰਿਹਾ ਹੈ।

ਤਸਵੀਰਾਂ ਦਿਲ ਦਹਿਲਾਉਦੀਆਂ ਹਨ | Nature

ਹਕੂਮਤਾਂ ਨੂੰ ਅੱਗੇ ਵਧ ਕੇ ਕਿਸਾਨਾਂ ਦੀ ਮੱਦਦ ਕਰਨੀ ਚਾਹੀਦੀ ਹੈ। ਪਰ, ਹੁੰਦਾ ਉਲਟ ਹੈ, ਕਿਸਾਨ ਖੁਦ ਸਰਕਾਰਾਂ ਦੇ ਸਾਹਮਣੇ ਹੱਥ ਫੈਲਾ ਕੇ ਆਪਣੀਆਂ ਫਸਲਾਂ ਦੀ ਭਰਪਾਈ ਦਾ ਮੁਆਵਜ਼ਾ ਮੰਗਦੇ ਹਨ। ਉਨ੍ਹਾਂ ਦੀਆਂ ਮੰਗਾਂ ’ਤੇ ਪਟਵਾਰੀ ਖੇਤਾਂ ਵਿੱਚ ਪਹੁੰਚ ਕੇ ਬਰਬਾਦ ਹੋਈਆਂ ਫਸਲਾਂ ਦੀ ਰਿਪੋਰਟ ਤਿਆਰ ਕਰਦੇ ਹਨ। ਰਿਪੋਰਟ ਪਹਿਲਾਂ ਜਿਲ੍ਹਾ ਪੱਧਰ ’ਤੇ ਜਾਂਦੀ ਹੈ, ਫਿਰ ਸ਼ਾਸਨ ਨੂੰ ਭੇਜੀ ਜਾਂਦੀ ਹੈ, ਉਸ ਤੋਂ ਬਾਅਦ ਕਿਤੇ ਜਾ ਕੇ ਮੁਆਵਜਾ ਤੈਅ ਹੁੰਦਾ ਹੈ। ਜੋ ਮੁਆਵਜਾ ਤੈਅ ਹੁੰਦਾ ਹੈ, ਉਸ ਨੂੰ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੰਡਿਆ ਜਾਂਦਾ ਹੈ। ਉਹ ਵੀ ਨਾ-ਮਾਤਰ ਦਾ ਜਦੋਂ ਤੱਕ ਕਿਸਾਨ ਜਿਵੇਂ-ਕਿਵੇਂ ਆਪਣੇ ਖੇਤਾਂ ਵਿੱਚ ਅਗਲੀ ਫਸਲ ਲਾਉਣ ਦੀ ਵੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਸੋਸ਼ਲ ਮੀਡੀਆ ’ਤੇ ਬਰਬਾਦ ਹੋਈਆਂ ਫਸਲਾਂ ਨੂੰ ਵੇਖ ਕੇ ਕਿਸਾਨਾਂ ਦੀਆਂ ਰੋਂਦੀਆਂ ਅੱਖਾਂ ਵਾਲੀਆਂ ਤਸਵੀਰਾਂ ਦਿਲ ਦਹਿਲਾਉਦੀਆਂ ਹਨ।

ਸਵਾਲ ਉੱਠਦਾ ਹੈ ਕਿ ਆਖ਼ਰ ਕਿਸਾਨ ਹੀ ਕਿਉਂ ਹਮੇਸ਼ਾ ਠੱਗਿਆ ਜਾਂਦਾ ਹੈ, ਨਾ ਉਨ੍ਹਾਂ ਨੂੰ ਕੁਦਰਤ ਛੱਡਦੀ ਹੈ ਅਤੇ ਨਾ ਹੁਕੂਮਤੋਂ ਨੂੰ ਤਰਸ ਆਉਂਦਾ ਹੈ। ਖੇਤੀ ਦੀ ਲਾਗਤ ਵੀ ਹੁਣ ਨਹੀਂ ਪਰਤਦੀ। ਇਹੀ ਵਜ੍ਹਾ ਹੈ ਖੇਤੀ ਨਿੱਤ ਘਾਟੇ ਦਾ ਸੌਦਾ ਬਣ ਰਹੀ ਹੈ।ਇਸ ਕਾਰਨ ਕਿਸਾਨਾਂ ਦਾ ਹੌਲੀ-ਹੌਲੀ ਖੇਤੀਬਾੜੀ ਵੱਲੋਂ ਮੋਹਭੰਗ ਹੋ ਰਿਹਾ ਹੈ।

ਦਰਕਾਰ ਹੁਣ ਅਜਿਹੀ ਨੀਤੀ-ਨਿਯਮ ਦੀ ਹੈ ਜਿਸ ਦੇ ਨਾਲ ਕਿਸਾਨ ਬੇਸੌਸਮੇ ਮੀਂਹ, ਗੜੇਮਾਰੀ ਅਤੇ ਬਿਜਲੀ ਡਿੱਗਣ ਆਦਿ ਘਟਨਾਵਾਂ ਦੇ ਨੁਕਸਾਨ ਤੋਂ ਉੱਭਰ ਸਕਣ। ਖੇਤੀਬਾੜੀ ਉੱਤੇ ਆਏ ਸੰਕਟ ਨਾਲ ਉਹ ਮੁਸ਼ਤੈਦੀ ਨਾਲ ਲੜ ਸਕਣ। ਕਿਉਂਕਿ ਇਸ ਸੈਕਟਰ ਤੋਂ ਨਾ ਹੀ ਸਰਕਾਰ ਮੂੰਹ ਫੇਰ ਸਕਦੀ ਹੈ ਅਤੇ ਨਾ ਹੀ ਕੋਈ ਹੋਰ ਖੇਤੀ ਸੈਕਟਰ ਸਮੁੱਚੀ ਜੀਡੀਪੀ ਵਿੱਚ ਕਰੀਬ 20-25 ਫੀਸਦੀ ਭੂਮਿਕਾ ਨਿਭਾਉਂਦਾ ਹੈ।

ਖਮਿਆਜਾ ਭੁਗਤਣਾ ਪਵੇਗਾ | Nature

ਕਾਇਦੇ ਨਾਲ ਵੇਖੀਏ ਤਾਂ ਕੋਰੋਨਾ ਸੰਕਟ ਵਿੱਚ ਡਾਵਾਂਡੋਲ ਹੋਈ ਅਰਥਵਿਵਸਥਾ ਨੂੰ ਖੇਤੀਬਾੜੀ ਸੈਕਟਰ ਨੇ ਹੀ ਉਭਾਰਿਆ ਸੀ। ਇਸ ਲਈ ਖੇਤੀਬਾੜੀ ਨੂੰ ਹਲਕੇ ਵਿੱਚ ਨਹੀਂ ਲੈ ਸਕਦੇ। ਜੇਕਰ ਲਵਾਂਗੇ ਤਾਂ ਉਸ ਦਾ ਖਮਿਆਜਾ ਭੁਗਤਣਾ ਪਵੇਗਾ। ਹਕੂਮਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਫਸਲ ਬਰਬਾਦੀ ਦਾ ਬਦਲ ਮੁਆਵਜ਼ਾ ਨਹੀਂ ਹੋ ਸਕਦਾ? ਇਸ ਲਈ ਬੀਮਾ ਯੋਜਨਾਵਾਂ ਨੂੰ ਠੀਕ ਤਰ੍ਹਾਂ ਲਾਗੂ ਕਰਨਾ ਹੋਵੇਗਾ। ਯੋਜਨਾਵਾਂ ਤਾਂ ਹੁਣ ਵੀ ਲਾਗੂ ਹਨ, ਪਰ ਪ੍ਰਭਾਵਸ਼ਾਲੀ ਨਹੀਂ ਹਨ? ਫਸਲ ਬਰਬਾਦ ਹੋਣ ’ਤੇ ਕਿਸਾਨਾਂ ਨੂੰ ਪ੍ਰਤੀ ਏਕੜ ਉਚਿਤ ਬੀਮਾ ਫਸਲ ਦੇ ਮੁਤਾਬਕ ਦੇਣ ਦੀ ਤਜਵੀਜ਼ ਬਣਾਈ ਜਾਵੇ।

ਕੇਂਦਰ ਸਰਕਾਰ ਤੋਂ ਲੈ ਕੇ ਸੂਬਾ ਸਰਕਾਰਾਂ ਨੂੰ ਇਸ ਦਿਸ਼ਾ ਵਿੱਚ ਕਦਮ ਚੁੱਕਣ ਦੀ ਦਰਕਾਰ ਹੈ। ਇਸ ਸਮੇਂ ਕਿਸਾਨਾਂ ਦੀ ਛੇ ਮਹੀਨੇ ਦੀ ਕਮਾਈ ਪਾਣੀ ਵਿੱਚ ਰੁੜ੍ਹੀ ਹੈ। ਇਸ ਦਰਮਿਆਨ ਕਿਸਾਨਾਂ ਨੇ ਕ੍ਰੇਡਿਟ ਕਾਰਡ, ਬੈਂਕ ਲੋਨ ਅਤੇ ਉਧਾਰ ਲੈ ਕੇ ਫਸਲਾਂ ਨੂੰ ਉਗਾਉਣ ਵਿੱਚ ਲਾਇਆ ਹੋਵੇਗਾ। ਨੱਥੇ ਰੁਪਏ ਦੇ ਆਸ-ਪਾਸ ਡੀਜਲ ਦਾ ਭਾਅ ਹੈ। ਬਾਕੀ ਯੂਰੀਆ, ਡਾਇਆ, ਪੋਟਾਸ਼ ਵਰਗੀਆਂ ਖਾਦਾਂ ਦੀਆਂ ਦੁੱਗਣੀਆਂ-ਤਿੱਗਣੀਆਂ ਕੀਮਤਾਂ ਨੇ ਪਹਿਲਾਂ ਤੋਂ ਹੀ ਅੰਨਦਾਤੇ ਨੂੰ ਬੇਹਾਲ ਕੀਤਾ ਹੋਇਆ ਹੈ।

ਡਾ. ਰਮੇਸ਼ ਠਾਕੁਰ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।