ਸਾਡੇ ਨਾਲ ਸ਼ਾਮਲ

Follow us

11.9 C
Chandigarh
Wednesday, January 21, 2026
More
    Home Breaking News ਕਠੂਆ ਤੇ ਉਨਾਵ ...

    ਕਠੂਆ ਤੇ ਉਨਾਵ ਕਾਂਡ ਖਿਲਾਫ਼ ਦੇਸ਼ ਭਰ ‘ਚ ਰੋਸ

    ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਨੇ ਕੀਤਾ ਇਨਸਾਫ਼ ਦਾ ਵਾਅਦਾ | Kathua And Unnao

    ਨਵੀਂ ਦਿੱਲੀ (ਏਜੰਸੀ)। 2011 ‘ਚ ਦਿੱਲੀ ‘ਚ ਨਿਰਭੈਆ ਕਾਂਡ ਨੇ ਜਿੱਥੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਲੋਕ ਸੜਕਾਂ ‘ਤੇ ਆ ਗਏ ਸਨ ਤੇ ਤੱਤਕਾਲੀਨ ਸਰਕਾਰ ਨੇ ਆਨਨ-ਫਾਨਨ ‘ਚ ਕਾਨੂੰਨਾਂ ‘ਚ ਵੀ ਬਦਲਾਅ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਢਕੋਸਲੇ ਰਚ ਕੇ ਫਿਰ ਤੋਂ ਉਸੇ ਪਟੜੀ ‘ਤੇ ਸਾਰਾ ਸਿਸਟਮ ਆ ਗਿਆ ਪਰ ਅੱਜ ਫਿਰ ਤੋਂ ਦੇਸ਼ ਭਰ ‘ਚ ਗੁੱਸੇ ਦੀ ਲਹਿਰ ਹੈ ਤੇ ਰੋਸ ਹੈ ਥਾਂ-ਥਾਂ ਪ੍ਰਦਰਸ਼ਨ ਹੋ ਰਹੇ ਹਨ ਤੇ ਲੋਕ ਦਰੇਂਦਿਆਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰ ਰਹੇ ਹਨ। (Kathua And Unnao)

    ਜਿਕਰਯੋਗ ਹੈ ਕਿ ਕਠੁਆ ਗੈਂਗਰੇਪ ਮਾਮਲੇ ‘ਚ ਭਾਰਤੀ ਜਨਤਾ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਕੱਟੜ ਹਿੰਦੂ ਗਰੁੱਪਾਂ ਵੱਲੋਂ ਛੇ ਮੁਲਜ਼ਮਾਂ ਨੂੰ ਛੱਡਣ ਦੀ ਮੰਗ ਕੀਤੀ ਜਾ ਰਹੀ ਹੈ ਜੋ ਇਸ ਅਪਰਾਧ ‘ਚ ਦੋਸ਼ੀ ਹਨ ਸੈਂਕੜੇ ਵਕੀਲਾਂ ਨੇ ਇਸ ਗੱਲ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ‘ਚੋਂ ਦੋ ਪੁਲਿਸ ਅਧਿਕਾਰੀ ਵੀ ਹਨ ਜੋ ਨਿਰਦੋਸ਼ ਹਨ ਕਠੁਆ ਦੀ ਇਹ ਘਟਨਾ ਉਸ ਸਮੇਂ ਸਾਹਮਣੇ ਆਈ ਹੈ। ਬੀਜੇਪੀ ਪਹਿਲਾਂ ਤੋਂ ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ‘ਚ ਪਾਰਟੀ ਵਿਧਾਇਕ ਕੁਲਦੀਪ ਸਿੰਘ ਸੇਂਗਰ ‘ਤੇ ਬਲਤਕਾਰ ਦੇ ਦੋਸ਼ ਦੇ ਚੱਲਦੇ ਲੋਕਾਂ ਦੀ ਕਿਰਕਿਰੀ ਝੱਲ ਰਹੀ ਹੈ ਕਾਂਗਰਸ ਆਗੂ ਕਪਿਲ ਸਿੱਬਲ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਉਨ੍ਹਾਂ ਦੀ ਭੁੱਖ ਹੜਤਾਲ ਕਰਕੇ ਵਿਰੋਧ ਪ੍ਰਦਰਸ਼ਨ ‘ਤੇ ਆਲੋਚਨਾ ਕਰਦਿਆਂ ਕਿਹਾ ਕਿ ਜਿਨ੍ਹਾਂ ਸੂਬਿਆਂ ‘ਚ ਬੀਜੇਪੀ ਦੀ ਸਰਕਾਰ ਹੈ ਉੱਥੇ ਔਰਤਾਂ ਦੇ ਖਿਲਾਫ਼ ਹੋ ਰਹੀ ਹਿੰਸਾ ‘ਤੇ ਉਨ੍ਹਾਂ ਨੂੰ ਬੋਲਣਾ ਚਾਹੀਦਾ ਹੈ।

    ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਨੇ ਕੀਤਾ ਇਨਸਾਫ਼ ਦਾ ਵਾਅਦਾ | Kathua And Unnao

    ਜੰਮੂ-ਕਸ਼ਮੀਰ ਦੇ ਕਠੁਆ ਜ਼ਿਲ੍ਹੇ ‘ਚ ਇੱਕ ਲੜਕੀ ਦੇ ਨਾਲ ਸਮੂਹਿਕ ਦੁਰਾਚਾਰ ਤੇ ਕਤਲ ਸਬੰਧੀ ਮੱਚੇ ਹੰਗਾਮੇ ਤੋਂ ਬਾਅਦ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨੇ ਕਿਹਾ ਕਿ ਇਨਸਾਫ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਆਪਣੇ ਇੱਕ ਟਵੀਟ ‘ਚ ਵੀਕੇ ਸਿੰਘ ਨੇ ਕਿਹਾ ਮਾਨਵਤਾ ਵਜੋਂ ਅਸੀਂ ਫੇਲ੍ਹ ਰਹੇ ਪਰ ਉਨ੍ਹਾਂ ਇਨਸਾਫ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

    ਯੂਪੀ ਦੀ ਕਾਨੂੰਨ ਵਿਵਸਥਾ ਹੋਈ ਠੱਪ : ਹਾਈਕੋਰਟ | Kathua And Unnao

    ਇਲਾਹਾਬਾਦ ਹਾਈਕੋਰਟ ਨੇ ਮੁੱਖ ਜੱਜ ਜਸਟਿਸ ਡੀਬੀ ਭੌਂਸਲੇ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ‘ਤੇ ਬੇਹੱਦ ਸਖ਼ਤ ਟਿੱਪਣੀ ਕਰਨ ਦੇ ਨਾਲ ਹੀ ਇਸ ਬਹਿਸ ‘ਤੇ ਫੈਸਲਾ ਸੁਰੱਖਿਆ ਕਰ ਲਿਆ ਹੈ। ਇਸ ਮਾਮਲੇ ‘ਚ ਫੈਸਲਾ ਕੱਲ ਦੁਪਹਿਰ ਦੋ ਵਜੇ ਬਾਅਦ ਸੁਣਾਇਆ ਜਾਵੇਗਾ। ਅੱਜ ਬਹਿਸ ਦੌਰਾਨ ਚੀਫ਼ ਜਸਟਿਸ ਡੀਬੀ ਭੌਂਸਲੇ ਨੇ ਮਾਮਲੇ ‘ਚ ਸ਼ਖਤ ਟਿੱਪਣੀ ਕਰਦਿਆਂ ਕਿਹਾ ਕਿ ਯੂਪੀ ਦੀ ਕਾਨੂੰਨ ਵਿਵਸਥਾ ਠੱਪ ਹੋ ਚੁੱਕੀ ਹੈ। (Kathua And Unnao)

    ਅਜਿਹੀਆਂ ਘਟਨਾਵਾਂ ‘ਤੇ ਰਾਜਨੀਤੀ ਮਾਨਵਤਾ, ਦੇ ਖਿਲਾਫ਼ : ਰਾਹੁਲ | Kathua And Unnao

    ਨਵੀਂ ਦਿੱਲੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ (12 ਅਪਰੈਲ) ਨੂੰ ਕੁਠੁਆ ਦੀ ਘਟਨਾ ‘ਤੇ ਚੁੱਪ ਤੋੜੀ ਰਾਹੁਲ ਨੇ ਇੱਕ ਟਵੀਟ ‘ਚ ਕਿਹਾ, ਅਜਿਹੇ ਘਿਨੌਣੇ ਅਪਰਾਧ ਦੇ ਦੋਸ਼ੀਆਂ ਦਾ ਬਚਾਅ ਕੋਈ ਕਿਵੇਂ ਕਰ ਸਕਦਾ ਹੈ? ਕਠੁਆ ‘ਚ ਆਸਿਫਾ ਦੇ ਨਾਲ ਜੋ ਹੋਇਆ, ਉਹ ਮਾਨਵਤਾ ਦੇ ਖਿਲਾਫ਼ ਅਪਰਾਧ ਹੈ ਰਾਹੁਲ ਤੋਂ ਪਹਿਲਾਂ, ਕਾਂਗਰਸ ਆਗੂ ਕਪਿੱਲ ਸਿੱਬਲ ਨੇ ਵੀਰਵਾਰ ਨੂੰ ਪ੍ਧਾਨ ਮੰਤਰੀ ਨਰਿੰਦਰ ਮੋਦੀ ‘ਤੇ ਉਨ੍ਹਾਂ ਦੀ ਭੁੱਖ ਹੜਤਾਲ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਸੀ ਸਿੱਬਲ ਨੇ ਕਿਹਾ, ਤੁਸੀਂ (ਮੋਦੀ) ਦੁਰਾਚਾਰ ਦੀਆਂ ਘਟਨਾਵਾਂ ਖਿਲਾਫ਼ ਕਿਉਂ ਭੁੱਖ ਹੜਤਾਲ ਨਹੀਂ ਰੱਖਦੇ? ਲੋਕਾਂ ਨੂੰ ਇਹ ਕਿਉਂ ਨਹੀਂ ਦੱਸਦੇ ਕਿ ਦੁਰਾਚਾਰ ਦੀਆਂ ਘਟਨਾਵਾਂ ਨਾਲ ਤੁਹਾਨੂੰ ਬੁਰਾ ਲੱਗਾ ਹੈ, ਇਸ ਲਈ ਤੁਸੀਂ ਭੁੱਖ ਹੜਤਾਲ ਰੱਖੀ ਹੋਈ ਹੈ’।

    LEAVE A REPLY

    Please enter your comment!
    Please enter your name here