Free Fibroscan Camp: ਨੈਸ਼ਨਲ ਯੂਥ ਕਲੱਬ ਨੇ ਲੀਵਰ ਦੀ ਜਾਂਚ ਸਬੰਧੀ ਮੁਫ਼ਤ ਫਾਇਬ੍ਰੋਸਕੈਨ ਕੈਂਪ ਲਗਾਇਆ 

Free Fibroscan Camp
Free Fibroscan Camp: ਨੈਸ਼ਨਲ ਯੂਥ ਕਲੱਬ ਨੇ ਲੀਵਰ ਦੀ ਜਾਂਚ ਸਬੰਧੀ ਮੁਫ਼ਤ ਫਾਇਬ੍ਰੋਸਕੈਨ ਕੈਂਪ ਲਗਾਇਆ 

ਮਾਨਵਤਾ ਭਲਾਈ ਹਿੱਤ ਕੈਂਪ ਜਾਰੀ ਰਹਿਣਗੇ : ਦਵਿੰਦਰ ਸਿੰਘ ਪੰਜਾਬ ਮੋਟਰਜ਼ , ਡਾ ਸੰਜੀਵ ਸੇਠੀ ।

Free Fibroscan Camp: (ਗੁਰਪ੍ਰੀਤ ਪੱਕਾ) ਫ਼ਰੀਦਕੋਟ । ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਵੱਲੋਂ ਆਮ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਦੇ ਮਨੋਰਥ ਨਾਲ ਗਰਗ ਹਸਪਤਾਲ ਵਿਖੇ ਮੁਫਤ ਫਾਇਬ੍ਰੋਸਕੈਨ ਕੈਂਪ ਲਗਾਇਆ। ਇਸ ਮੌਕੇ ਕੈਂਪ ਦੇ ਸ਼ੁਰੂ ਵਿੱਚ ਅਸ਼ੋਕ ਸੱਚਰ ਤੇ ਡਾ ਸੰਜੀਵ ਸੇਠੀ ਪੋਜੈਕਟ ਚੇਅਰਮੈਨ ਨੇ ਡਾ: ਬਿਮਲ ਗਰਗ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ । ਉਪਰੰਤ ਕੈਂਪ ਦਾ ਉਦਘਾਟਨ ਡਾ: ਬਿਮਲ ਗਰਗ ਨੇ ਕੀਤਾ । ਕੈਂਪ ਦੌਰਾਨ 112 ਮਰੀਜਾਂ ਦੇ ਲੀਵਰ ਦੀ ਜਾਂਚ ਕੀਤੀ ਗਈ।

ਇਸ ਮੌਕੇ ਡਾ: ਬਿਮਲ ਗਰਗ ਨੇ ਕਿਹਾ ਕਿ ਲੀਵਰ ਦੀਆਂ ਬਿਮਾਰੀਆਂ ਦੀਆਂ ਕਈ ਕਿਸਮਾਂ ਹਨ। ਲੀਵਰ ਵਿੱਚ ਆਮ ਤੌਰ ’ਤੇ ਮੋਟਾਪਾ, ਸ਼ਰਾਬ ਦੀ ਵਰਤੋਂ, ਫਾਸਟਫੂਡ, ਘਿਓ ਤੇ ਜਿਆਦਾ ਚਕਨਾਈ ਵਾਲੀਆਂ ਵਸਤਾਂ ਦੇ ਇਸਤੇਮਾਲ ਕਰਨ ਨਾਲ ਲੀਵਰ ਵਿੱਚ ਨੁਕਸ ਪੈ ਜਾਂਦਾ ਹੈ। ਡਾ: ਬਿਮਲ ਗਰਗ ਨੇ ਕਿਹਾ ਕਿ ਅਗਰ ਲੀਵਰ ਦੇ ਨੁਕਸ ਦਾ ਸ਼ੁਰੂ ਵਿੱਚ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਜਲਦੀ ਹੋ ਜਾਂਦਾਂ ਹੈ । ਉਹਨਾਂ ਕਿਹਾ ਲੀਵਰ ਦੇ ਨੁਕਸ ਦਾ ਜਲਦੀ ਪਤਾ ਨਹੀਂ ਲਗਦਾ ਪਰ ਜਦੋਂ ਨੁਕਸ ਜਿਆਦਾ ਵਧ ਜਾਵੇ ਤਾਂ ਇਸ ਦਾ ਇਲਾਜ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਲੀਵਰ ਦੀ ਜਾਂਚ ਸਮੇਂ-ਸਮੇਂ ਕਰਵਾਉਂਦੇ ਰਹਿਣਾ ਚਾਹੀਦਾ ਹੈ ।

ਇਹ ਵੀ ਪੜ੍ਹੋ: Uttarakhand Cloudburst: ਉੱਤਰਕਾਸ਼ੀ ’ਚ ਬੱਦਲ ਫਟਣ ਨਾਲ ਤਬਾਹੀ, ਬਚਾਅ ਕਾਰਜ ਜਾਰੀ

ਉਹਨਾਂ ਕਿਹਾ ਕਿ ਸ਼ੁਰੂ ਵਿੱਚ ਲੀਵਰ ਦੇ ਨੁਕਸ ਨੂੰ ਜਲਦੀ ਇਲਾਜ ਨਾਲ ਠੀਕ ਕੀਤਾ ਜਾ ਸਕਦਾ ਹੈ । ਪਰ ਇਸ ਦੇ ਸ਼ੁਰੂ ਵਿੱਚ ਲੱਛਣ ਨਾ ਹੋਣ ਕਰਕੇ ਲੀਵਰ ਦਾ ਇਲਾਜ ਬਾਅਦ ਵਿੱਚ ਕਾਫੀ ਮੁਸ਼ਕਲ ਹੋ ਜਾਂਦਾ ਹੈ । ਉਹਨਾਂ ਕਿਹਾ ਕਿ ਕੁਝ ਸਾਵਧਾਨੀਆ ਵਰਤ ਕੇ ਲੀਵਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ । ਉਹਨਾਂ ਕਿਹਾ ਕਿ ਪ੍ਰਹੇਜ ਤੇ ਸਾਵਧਾਨੀਆ ਲੀਵਰ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦੀਆਂ ਹਨ । ਉਹਨਾਂ ਕਿਹਾ ਕਿ ਨੈਸ਼ਨਲ ਯੂਥ ਕਲੱਬ ਦਾ ਇਹ ਵਧੀਆ ਉਪਰਾਲਾ ਹੈ ਜਿਹਨਾਂ ਨੇ ਲੋਕਾਂ ਦੀ ਸਿਹਤ ਦਾ ਖਿਆਲ ਕਰਦੇ ਹੋਏ ਇਹ ਕੈਂਪ ਲਗਾਇਆ । Free Fibroscan Camp

ਸ਼ੁੱਧ ਤੇ ਹਰੀਆ ਸ਼ਬਜੀਆਂ ਤੇ ਸਲਾਦ ਦਾ ਸੇਵਨ ਕਰਕੇ ਅਸੀਂ ਲੀਵਰ ਨੂੰ ਤੰਦਰੁਸਤ ਰੱਖ ਸਕਦੇ ਹਾਂ

ਇਸ ਮੌਕੇ ਡਾ: ਬਲਜੀਤ ਸ਼ਰਮਾ ਗੋਲੇਵਾਲਾ ਨੇ ਕਿਹਾ ਕਿ ਲੀਵਰ ਸਾਡੇ ਸਰੂਰ ਦਾ ਬਹੁਤ ਮੱਹਤਵਪੂਰਨ ਅੰਗ ਹੈ ਅਗਰ ਅਸੀਂ ਖਾਣ ਪੀਣ ਤੇ ਪ੍ਰਹੇਜ ਕਰਾਂਗੇ ਤਾਂ ਲੀਵਰ ਨੂੰ ਠੀਕ ਰੱਖਿਆ ਜਾ ਸਕਦਾ। ਉਹਨਾਂ ਕਿਹਾ ਕਿ ਸਾਨੂੰ ਬਜਾਰੂ ਚੀਜ਼ਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ । ਸ਼ੁੱਧ ਤੇ ਹਰੀਆ ਸ਼ਬਜੀਆਂ ਤੇ ਸਲਾਦ ਦਾ ਸੇਵਨ ਕਰਕੇ ਅਸੀਂ ਲੀਵਰ ਨੂੰ ਤੰਦਰੁਸਤ ਰੱਖ ਸਕਦੇ ਹਾਂ । ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਕੀਟਨਾਸ਼ਕ ਦਵਾਈਆ ਦੀ ਸਪਰੇਅ, ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਣ ਲੀਵਰ ਦੀਆਂ ਬਿਮਾਰੀਆ ਸਬੰਧੀ ਮਰੀਜ਼ ਵਧ ਰਹੇ ਹਨ।

ਉਹਨਾਂ ਸਵੇਰੇ ਸੈਰ ਕਰਨ, ਤਲਿਆ ਤੇ ਮਸਾਲੇਦਾਰ ਭੋਜਨ ਤੋਂ ਪ੍ਰਹੇਜ ਕਰਨ ਤੇ ਸ਼ਰਾਬ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ । ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਅਤੇ ਡਾ ਸੰਜੀਵ ਸੇਠੀ ਪੋਜੈਕਟ ਚੇਅਰਮੈਨ ਨੇ ਕਿਹਾ ਕਿ ਮਾਨਵਤਾ ਭਲਾਈ ਅਤੇ ਵੱਧ ਰਹੀ ਲੀਵਰ ਦੀ ਬਿਮਾਰੀ ਦੀ ਰੋਕਥਾਮ ਸਬੰਧੀ, ਲੀਵਰ ਦੀ ਬਿਮਾਰੀ ਦੇ ਲੱਛਣ, ਲੀਵਰ ਖਰਾਬ ਹੋਣ ਦੇ ਕਾਰਨ ਅਤੇ ਇਸ ਤੋਂ ਬਚਾਅ ਸਬੰਧੀ ਇਹ ਕੈਂਪ ਲਗਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਸਕੇ । ਉਹਨਾਂ ਕਿਹਾ ਕਿ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਲਈ ਕਲੱਬ ਵੱਲੋਂ ਉਪਰਾਲੇ ਜਾਰੀ ਰਹਿਣਗੇ ।

Free Fibroscan Camp
Free Fibroscan Camp

ਅੰਤ ਵਿੱਚ ਸੁਰਿੰਦਰ ਅਰੋੜਾ ਨੇ ਆਏ ਲੋਕਾਂ ਦਾ ਤੇ ਡਾਕਟਰ ਸਾਹਿਬਾਨਾਂ ਤੇ ਡਾਕਟਰਾਂ ਦੀ ਟੀਮ ਦਾ ਕਲੱਬ ਵੱਲੋਂ ਲਗਾਏ ਕੈਂਪ ਵਿੱਚ ਸਹਿਯੋਗ ਕਰਨ ’ਤੇ ਧੰਨਵਾਦ ਕੀਤਾ । ਇਸ ਮੌਕੇ ਦਵਿੰਦਰ ਸਿੰਘ ਪੰਜਾਬ ਮੋਟਰ, ਡਾ: ਸੰਜੀਵ ਸੇਠੀ, ਡਾ: ਬਲਜੀਤ ਸ਼ਰਮਾਂ ਗੋਲੇਵਾਲਾ, ਅਸ਼ੋਕ ਸੱਚਰ, ਸੁਰਿੰਦਰ ਕੁਮਾਰ ਅਰੋੜਾ, ਕੇਪੀ ਸਿੰਘ ਸਰਾਂ, ਸਮਾਜ ਸੇਵੀ ਜਸਪ੍ਰੀਤ ਸਿੰਘ, ਸੋਨੂੰ ਜੈਨ, ਨਰਾਇਣ ਦਾਸ ਕਾਲੀ, ਪ੍ਰਿਤਪਾਲ ਸਿੰਘ ਕੋਹਲੀ, ਅਜੇਪਾਲ ਸ਼ਰਮਾਂ, ਗੁਰਪ੍ਰੀਤ ਸਿੰਘ ਰਾਜਾ ਆਦਿ ਮੈਂਬਰ ਹਾਜ਼ਰ ਸਨ ।