ਗੋਨਿਆਣਾ ਮੰਡੀ (ਸੁਖਜੀਤ ਮਾਨ/ਜਗਤਾਰ ਜੱਗਾ)। Bathinda News : ਕੌਮੀ ਅਧਿਆਪਕ ਪੁਰਸਕਾਰ ਜੇਤੂ ਅਧਿਆਪਕ ਰਾਜਿੰਦਰ ਸਿੰਘ ਇੰਸਾਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਹੱਥੋਂ ਪੁਰਸਕਾਰ ਪ੍ਰਾਪਤ ਕਰਕੇ ਅੱਜ ਆਪਣੇ ਸ਼ਹਿਰ ਗੋਨਿਆਣਾ ਮੰਡੀ ਪੁੱਜ ਗਏ। ਗੋਨਿਆਣਾ ਪੁੱਜਣ ’ਤੇ ਸ਼ਹਿਰ ਵਾਸੀਆਂ, ਸਾਧ ਸੰਗਤ ਅਤੇ ਹੋਰ ਪਤਵੰਤਿਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। National Teacher Award
ਇਸ ਮੌਕੇ ਰਾਜਿੰਦਰ ਸਿੰਘ ਇੰਸਾਂ ਨੇ ਗੱਡੀ ’ਚ ਖੜ੍ਹੇ ਕੇ ਹੋ ਸ਼ਹਿਰ ਵਾਸੀਆਂ ਦਾ ਸਵਾਗਤ ਕਬੂਲਿਆ। ਸ਼ਹਿਰ ਵਾਸੀਆਂ ਨੇ ਉਨ੍ਹਾਂ ਨੂੰ ਨੋਟਾਂ ਦੇ ਹਾਰ ਅਤੇ ਗੁਲਦਸਤੇ ਦੇ ਕੇ ਇਹ ਪੁਰਸਕਾਰ ਜਿੱਤਣ ਦੀ ਵਧਾਈ ਦਿੱਤੀ। ਰਾਜਿੰਦਰ ਸਿੰਘ ਇੰਸਾਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬਰ ਹਨ ਤੇ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬਰ ਵੀ ਵੱਡੀ ਗਿਣਤੀ ’ਚ ਪੁੱਜੇ। ਢੋਲ ਦੀ ਥਾਪ ’ਤੇ ਹਰ ਕਿਸੇ ਦੇ ਪੱਬ ਥਿਰਕ ਰਹੇ ਸਨ। National Teacher Award
ਦੱਸਣਯੋਗ ਹੈ ਕਿ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਸਮਾਰਟ ਸਰਕਾਰੀ ਐਲੀਮੈਂਟਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ’ਚ ਬੱਚਿਆਂ ਨੂੰ ਪੜਾਉਣ ਤੋਂ ਇਲਾਵਾ ਸਕੂਲ ਦੀ ਬਿਹਤਰੀ ਲਈ ਲਗਾਤਾਰ ਜੁਟੇ ਰਹਿੰਦੇ ਹਨ ਜਿਸਦੇ ਸਿੱਟੇ ਵਜੋਂ ਹੀ ਉਹ ਇਹ ਪੁਰਸਕਾਰ ਹਾਸਿਲ ਕਰਨ ’ਚ ਕਾਮਯਾਬ ਹੋਏ ਹਨ। ਰਾਜਿੰਦਰ ਸਿੰਘ ਇੰਸਾਂ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਇਲਾਵਾ ਆਪਣੇ ਸਕੂਲ ਦੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨੂੰ ਦਿੱਤਾ ਹੈ। ਰਾਜਿੰਦਰ ਸਿੰਘ ਇੰਸਾਂ ਦੇ ਹੁਣ ਤੱਕ ਦੇ ਅਧਿਆਪਨ ਕੈਰੀਅਰ ਬਾਰੇ ਤੇ ਸਕੂਲਾਂ ਪ੍ਰਤੀ ਐਨੀਂ ਤਨਦੇਹੀ ਨਾਲ ਡਿਊਟੀ ਕਰਨ ਦਾ ਜਜਬਾ ਕਿੱਥੋਂ ਪੈਦਾ ਹੋਇਆ ਇਸ ਸਬੰਧ ’ਚ ਛੇਤੀ ਹੀ ਵਿਸਥਾਰ ਪੂਰਵਕ ਇੰਟਰਵਿਊ ਪਾਠਕਾਂ ਨਾਲ ਸਾਂਝੀ ਕਰਾਂਗੇ । National Teacher Award
Read Also : Gold Price Today: ਸੋਨਾ ਡਿੱਗਿਆ, ਜਾਣੋ ਅੱਜ ਦੇ ਸੋਨੇ ਦੇ ਭਾਅ!