Operation Sindoor: ‘ਆਪ੍ਰੇਸ਼ਨ ਸੰਧੂਰ ਭਾਰਤ ਦੀ ਸਫਲਤਾ, ਨੁਕਸਾਨ ਦਾ ਕੋਈ ਸਬੂਤ ਹੈ ਤਾਂ ਦਿਖਾਓ’
Operation Sindoor: ਚੇੱਨਈ (ਏਜੰਸੀ)। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਭਾਲ ਨੇ ਸ਼ੁੱਕਰਵਾਰ ਨੂੰ ‘ਆਪ੍ਰੇਸ਼ਨ ਸੰਧੂਰ’ ’ਤੇ ਆਪਣਾ ਪਹਿਲਾ ਬਿਆਨ ਦਿੱਤਾ। ਉਨ੍ਹਾਂ ਨੇ ਆਪ੍ਰੇਸ਼ਨ ਦੀ ਸਫਲਤਾ ਬਾਰੇ ਉਠਾਏ ਜਾ ਰਹੇ ਸਵਾਲਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਉਨ੍ਹਾਂ ਵਿਦੇਸ਼ੀ ਮੀਡੀਆ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਕੋਲ ਭਾਰਤ ਦੇ ਨੁਕਸਾਨ ਦਾ ਕੋਈ ਸਬੂਤ ਹੈ ਤਾਂ ਉਹ ਪੇਸ਼ ਕਰਨ। ਉਹ ਆਈਆਈਟੀ ਮਦਰਾਸ ਦੇ 62ਵੇਂ ਕਨਵੋਕੇਸ਼ਨ ’ਤੇ ਬੋਲ ਰਹੇ ਸਨ।
ਅਜੀਤ ਡੋਭਾਲ ਨੇ ਕਿਹਾ ਕਿ ਅਸੀਂ ਪਾਕਿਸਤਾਨ ’ਚ ਨੌਂ ਅੱਤਵਾਦੀ ਟਿਕਾਣਿਆਂ ਨੂੰ ਚੁਣਿਆ ਤੇ ਨਿਸ਼ਾਨਾ ਬਣਾਇਆ। ਇਹ ਸਰਹੱਦੀ ਖੇਤਰ ਨਹੀਂ ਸਨ, ਸਗੋਂ ਉਹ ਥਾਵਾਂ ਸਨ ਜਿੱਥੇ ਸਾਨੂੰ ਯਕੀਨ ਸੀ ਕਿ ਅੱਤਵਾਦੀ ਮੌਜ਼ੂਦ ਸਨ। ਅਸੀਂ ਇੱਕ ਵੀ ਨਿਸ਼ਾਨਾ ਨਹੀਂ ਖੁੰਝਾਇਆ ਤੇ ਕਿਸੇ ਹੋਰ ਜਗ੍ਹਾ ਨੂੰ ਨਿਸ਼ਾਨਾ ਨਹੀਂ ਬਣਾਇਆ। ਹਮਲਾ ਪੂਰੀ ਸਟੀਕਤਾ ਨਾਲ ਤੇ ਪਹਿਲਾਂ ਤੋਂ ਨਿਰਧਾਰਤ ਜਾਣਕਾਰੀ ਦੇ ਆਧਾਰ ’ਤੇ ਕੀਤਾ ਗਿਆ। ਪੂਰਾ ਆਪ੍ਰੇਸ਼ਨ ਸਿਰਫ਼ 23 ਮਿੰਟਾਂ ’ਚ ਕੀਤਾ ਗਿਆ। Operation Sindoor
Read Also : ਹਰਿਆਣਾ ’ਚ ਲਗਾਤਾਰ ਦੂਜੇ ਦਿਨ ਭੂਚਾਲ ਦੇ ਝਟਕੇ, ਘਰਾਂ ’ਚੋਂ ਬਾਹਰ ਨਿਕਲੇ ਲੋਕ
ਇਸ ਸਮੇਂ ਦੌਰਾਨ, ਭਾਰਤੀ ਹਵਾਈ ਸੈਨਾ ਤੇ ਸੁਰੱਖਿਆ ਏਜੰਸੀਆਂ ਨੇ ਅਜਿਹੀ ਰਣਨੀਤਕ ਏਕਤਾ ਦਿਖਾਈ ਕਿ ਇਹ ਪੂਰੀ ਦੁਨੀਆ ਲਈ ਇੱਕ ਉਦਾਹਰਨ ਬਣ ਗਈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਮੀਡੀਆ ਕੋਈ ਫੋਟੋ ਜਾਂ ਸੈਟੇਲਾਈਟ ਤਸਵੀਰ ਨਹੀਂ ਦਿਖਾ ਸਕਿਆ ਤੇ ਇਹ ਨਹੀਂ ਦੱਸ ਸਕਿਆ ਕਿ ਨੁਕਸਾਨ ਕੀ ਹੋਇਆ ਹੈ। ਐੱਨਐੱਸਏ ਨੇ ਕਿਹਾ ਕਿ ਵਿਦੇਸ਼ੀ ਪ੍ਰੱੈਸ ਕਹਿੰਦੀ ਰਹੀ ਕਿ ਪਾਕਿਸਤਾਨ ਨੇ ਇਹ ਕੀਤਾ, ਉਹ ਕੀਤਾ, ਪਰ ਮੈਨੂੰ ਇੱਕ ਅਜਿਹੀ ਫੋਟੋ ਦਿਖਾਓ ਜਿਸ ’ਚ ਭਾਰਤ ਦਾ ਨੁਕਸਾਨ ਦਿਖਾਈ ਦੇ ਰਿਹਾ ਹੋਵੇ, ਇੱਕ ਸ਼ੀਸ਼ਾ ਵੀ ਟੁੱਟਿਆ ਹੋਵੇ। ਅਸੀਂ ਕੋਈ ਗਲਤੀ ਨਹੀਂ ਕੀਤੀ। Indian Air Force
Operation Sindoor
ਅਸੀਂ ਇਸ ਹੱਦ ਤੱਕ ਸਹੀ ਸੀ ਕਿ ਸਾਨੂੰ ਪਤਾ ਸੀ ਕਿ ਕੌਣ ਕਿੱਥੇ ਹੈ। ਉਨ੍ਹਾਂ ਚੁਣੌਤੀ ਦਿੱਤੀ ਤੇ ਕਿਹਾ ਕਿ ਤੁਸੀਂ ਮੈਨੂੰ ਇੱਕ ਵੀ ਫੋਟੋ ਜਾਂ ਸੈਟੇਲਾਈਟ ਤਸਵੀਰ ਦਿਖਾਓ ਜਿਸ ’ਚ ਭਾਰਤ ਨੂੰ ਕੋਈ ਨੁਕਸਾਨ ਹੋਇਆ ਹੋਵੇ, ਇੱਕ ਸ਼ੀਸ਼ੇ ਦੀ ਖਿੜਕੀ ਵੀ ਖਰਾਬ ਹੋਈ ਹੋਵੇ। ਭਾਰਤੀ ਫੌਜ ਦੀ ਆਧੁਨਿਕ ਤਕਨਾਲੋਜੀ ਤੇ ਰਣਨੀਤੀ ਨੇ ਇਸ ਪੂਰੇ ਆਪ੍ਰੇਸ਼ਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ’ਤੇ ਮਾਣ ਹੈ ਕਿ ਇਸ ਆਪ੍ਰੇਸ਼ਨ ’ਚ ਬ੍ਰਹਿਮੋਸ, ਏਕੀਕ੍ਰਿਤ ਹਵਾਈ ਕੰਟਰੋਲ ਅਤੇ ਕਮਾਂਡ ਸਿਸਟਮ ਅਤੇ ਬੈਟਲਫੀਲਡ ਨਿਗਰਾਨੀ ਵਰਗੇ ਸਵਦੇਸ਼ੀ ਤੇ ਅਤਿ-ਆਧੁਨਿਕ ਪ੍ਰਣਾਲੀਆਂ ਦੀ ਭੂਮਿਕਾ ਫੈਸਲਾਕੁਨ ਸੀ। ਅਸੀਂ ਉਨ੍ਹਾਂ ਦੀ ਸਥਿਤੀ ਦਾ ਸਹੀ ਅੰਦਾਜ਼ਾ ਲਾਇਆ ਤੇ ਉਸ ਆਧਾਰ ’ਤੇ ਹਮਲਾ ਕੀਤਾ। Indian Air Force
ਡੋਭਾਲ ਨੇ ਚੁਟਕੀ ਲਈ ਕਿ ਵਿਦੇਸ਼ੀ ਮੀਡੀਆ ਨੇ ਵੱਡੇ-ਵੱਡੇ ਦਾਅਵੇ ਕੀਤੇ, ਪਰ ਕੀ ਉਨ੍ਹਾਂ ਕੋਲ ਕੋਈ ਸਬੂਤ ਹੈ? ਨਿਊਯਾਰਕ ਟਾਈਮਜ਼ ਨੇ ਬਹੁਤ ਕੁਝ ਲਿਖਿਆ, ਪਰ ਕੀ ਉਨ੍ਹਾਂ ਨੇ ਇੱਕ ਵੀ ਪ੍ਰਮਾਣਿਕ ਤਸਵੀਰ ਦਿਖਾਈ ਜੋ ਭਾਰਤ ਨੂੰ ਹੋਏ ਨੁਕਸਾਨ ਦੀ ਪੁਸ਼ਟੀ ਕਰਦੀ ਹੈ?