ਕੁਸ਼ਵਾਹਾ ਨੇ ਕਿਹਾ ਐਨਡੀਏ ‘ਚ ਮੇਰਾ ਅਪਮਾਨ ਹੋ ਰਿਹਾ ਸੀ
ਨਵੀਂ ਦਿੱਲੀ | ਕੇਂਦਰ ਅਤੇ ਬਿਹਾਰ ‘ਚ ਸੱਤਾਧਾਰੀ ਕੌਮੀ ਜਮਹੂਰੀ ਗਠਜੋੜ (ਐਨਡੀਏ) ਤੋਂ ਵੱਖ ਹੋਣ ਤੋਂ ਬਾਅਦ ਕੌਮੀ ਲੋਕ ਸਮਤਾ ਪਾਰਟੀ (ਰਾਲੋਸਪਾ) ਅੱਜ ਰਸਮੀ ਤੌਰ ‘ਤੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਦਾ ਹਿੱਸਾ ਬਣ ਗਈ
ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨੇ ਉਪੇਂਦਰ ਕੁਸ਼ਵਾਹਾ ਦੀ ਪਾਰਟੀ ਦਾ ਯੂਪੀਏ ‘ਚ ਸਵਾਗਤ ਕਰਦਿਆਂ ਪੱਤਰਕਾਰਾਂ ਨੂੰ ਕਿਹਾ ਕਿ ਬਿਹਾਰ ‘ਚ ਪਹਿਲਾਂ ਤੋਂ ਗਠਜੋੜ ਸੀ ਅਤੇ ਅੱਜ ਉਸ ‘ਚ ਉਪੇਂਦਰ ਕੁਸ਼ਵਾਹਾ ਵੀ ਸ਼ਾਮਲ ਹੋਏ ਹਨ ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਕਾਂਗਰਸ ਦੇ ਬਿਹਾਰ ਇੰਚਾਰਜ ਸ਼ਕਤੀ ਸਿੰਘ ਗੋਹਿਲ ਨੇ ਕਿਹਾ, ਬਿਹਾਰ ਅਤੇ ਦੇਸ਼ ਦੀ ਚਿੰਤਾ ਕਰਦਿਆਂ ਕੁਸ਼ਵਾਹਾ ਜੀ ਨੇ ਐਨਡੀਏ ਤੋਂ ਨਾਤਾ ਤੋੜਿਆ ਅਤੇ ਅੱਜ ਸਾਡੇ ਨਾਲ ਜੁੜ ਰਹੇ ਹਨ ਉਨ੍ਹਾਂ ਨੇ ਬਿਹਾਰ ਅਤੇ ਪਿੱਛੜੇ ਅਤੇ ਬੇਹੱਦ ਪਛੜੇ ਵਰਗ ਦੇ ਲੋਕਾਂ ਦੇ ਹਿੱਤ ‘ਚ ਇਹ ਫੈਸਲਾ ਕੀਤਾ ਹੈ ਅਸੀਂ ਆਪਣੇ ਪਰਿਵਾਰ ‘ਚ ਤਹਿ-ਦਿਲੋਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ
ਇਸ ਮੌਕੇ ਪਟੇਲ, ਗੋਹਿਲ, ਲੋਕਤੰਤਰਿਕ ਜਨਤਾ ਦਲ (ਲੋਜਦ) ਆਗੂ ਸ਼ਰਦ ਯਾਦਵ, ਰਾਜਦ ਆਗੂ ਤੇਜਸਵੀ ਯਾਦਵ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਮੌਜ਼ੂਦ ਸਨ ਰਾਜਦ ਆਗੂ ਤੇਜਸਵੀ ਨੇ ਕਿਹਾ, ਕੁਸ਼ਵਾਹਾ ਦਾ ਮਹਾਗਠਜੋੜ ‘ਚ ਸਵਾਗਤ ਹੈ ਅਸੀਂ ਮੌਜੂਦਾ ਭਾਜਪਾ-ਜਦਯੂ ਗਠਜੋੜ ਨੂੰ ਕਰਾਰਾ ਜਵਾਬ ਦੇਵਾਂਗੇ ਮੌਜ਼ੂਦਾ ਸਰਕਾਰ ਅਤੇ ਭਾਜਪਾ ਨੇ ਬਿਹਾਰ ਵਾਸੀਆਂ ਨੂੰ ਠੱਗਿਆ ਹੈ ਸਾਡਾ ਗਠਜੋੜ ਪਾਰਟੀਆਂ ਦਾ ਨਹੀਂ, ਸਗੋਂ ਜਨਤਾ ਦੇ ਦਿਲਾਂ ਦਾ ਹੈ ਇਹ ਦੇਸ਼ ਨੂੰ ਬਚਾਉਣ ਦੀ ਲੜਾਈ ਹੈ
ਤੇਜਸਵੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ‘ਦੇਸ਼ ਅਤੇ ਸੰਵਿਧਾਨ ਬਚਾਉਣ’ ਲਈ ਲੱਗੀਆਂ ਹੋਈਆਂ ਹਨ
ਰਾਲੋਸਪਾ ਮੁਖੀ ਅਤੇ ਸਾਬਕਾ ਕੇਂਦਰੀ ਮੰਤਰੀ ਕੁਸ਼ਵਾਹਾ ਨੇ ਹਾਲ ਹੀ ‘ਚ ਨਰਿੰਦਰ ਮੋਦੀ ਸਰਕਾਰ ਤੋਂ ਅਸਤੀਫਾ ਦਿੱਤਾ ਸੀ ਅਤੇ ਆਪਣੀ ਪਾਰਟੀ ਦੇ ਐਨਡੀਏ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।