ਸਾਡੇ ਨਾਲ ਸ਼ਾਮਲ

Follow us

10.5 C
Chandigarh
Wednesday, January 21, 2026
More
    Home ਵਿਚਾਰ ਲੇਖ ਪਤਨ ਵੱਲ ਵਧਦੀ ...

    ਪਤਨ ਵੱਲ ਵਧਦੀ ਰਾਸ਼ਟਰੀ ਪਾਰਟੀ ਕਾਂਗਰਸ

    National, Party, Congress, Towards, Collapse

    ਪੂਨਮ ਆਈ ਕੋਸਿਸ਼

    ਸੰਨ 476 ਈ. ਵਿਚ ਇਤਿਹਾਸ ਦੇ ਸਭ ਤੋਂ ਵੱਡੇ ਸਾਮਰਾਜ ਰੋਮਨ ਸਾਮਰਾਜ ਦਾ ਆਖ਼ਰ ਪਤਨ ਹੋ ਗਿਆ ਰੋਮਨ ਸਾਮਰਾਜ ਲਗਭਗ 500 ਸਾਲ ਤੱਕ ਵਿਸ਼ਵ ਦੀ ਸਭ ਤੋਂ ਵੱਡੀ ਮਹਾਂਸ਼ਕਤੀ ਬਣਿਆ ਰਿਹਾ ਦੂਜੇ ਪਾਸੇ ਸੰਨ 2019 ‘ਚ 134 ਸਾਲ ਪੁਰਾਣੀ ਕਾਂਗਰਸ ਪਾਰਟੀ ਦਾ ਪਤਨ ਵੀ ਉਸੇ ਤਰ੍ਹਾਂ ਹੋ ਰਿਹਾ ਹੈ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਉਸਦੇ ਆਗੁ ਜੇਲ੍ਹ ਵਿਚ ਬੰਦ ਹਨ, ਪਾਰਟੀ ਦਿਸ਼ਾਹੀਣ ਹੋ ਗਈ ਹੈ ਅਤੇ ਆਪਣੇ ਅੰਨਦਾਤਾ ‘ਤੇ ਨਿਰਭਰ ਹੈ ਇਹ ਇੱਕ ਤਰ੍ਹਾਂ ਨਾਲ ਜੀਵਨਹੀਣ ਅਤੇ ਮੌਤਹੀਣ ਜੀਵਨ ਵੱਲ ਵਧ ਰਹੀ ਹੈ ਕਾਂਗਰਸ ਉਹ ਪਾਰਟੀ ਹੈ ਜਿਸ ਨੇ ਦੇਸ਼ ਲਈ ਅਜ਼ਾਦੀ ਪ੍ਰਾਪਤ ਕੀਤੀ ਅਤੇ ਲਗਭਗ 60 ਸਾਲਾਂ ਤੱਕ ਦੇਸ਼ ‘ਚ ਸ਼ਾਸਨ ਕੀਤਾ ਅਤੇ ਕਈ ਤੂਫ਼ਾਨਾਂ ਦਾ ਸਾਹਮਣਾ ਕਰਦੇ ਹੋਏ ਹਮੇਸ਼ਾ ਜਿੱਤਦੀ ਰਹੀ ਪਰੰਤੂ ਅੱਜ ਮੋਦੀ ਦੀ ਭਾਜਪਾ ਰਾਜਨੀਤੀ ਦੀ ਧੁਰੀ ਬਣ ਗਈ ਹੈ ਅਤੇ ਕਾਂਗਰਸ ਦੀ ਬਦਲ ਬਣਨ ਦੀ ਕੋਈ ਆਸ ਨਹੀਂ ਬਚੀ ਹੈ ਪਾਰਟੀ ਅੱਜ ਵੀ ਨਹਿਰੂ ਗਾਂਧੀ ਪਰਿਵਾਰ ‘ਤੇ ਨਿਰਭਰ ਹੈ ਅਤੇ ਇਸ ਲਈ ਸੋਨੀਆ ਨੂੰ ਅੰਤਰਿਮ ਪ੍ਰਧਾਨ ਬਣਾਇਆ ਗਿਆ ਹੈ ਜਦੋਂਕਿ 20 ਮਹੀਨੇ ਪਹਿਲਾਂ ਉਨ੍ਹਾਂ ਨੇ ਦਸੰਬਰ 2017 ‘ਚ ਪਾਰਟੀ ਦੀ ਵਾਗਡੋਰ ਆਪਣੇ ਪੁੱਤਰ ਰਾਹੁਲ ਦੇ ਹੱਥ ਸੌਂਪ ਦਿੱਤੀ ਸੀ।

    ਕੀ ਪਾਰਟੀ ਮੌਤ ਦੀ ਦਹਿਲੀਜ਼ ‘ਤੇ ਖੜ੍ਹੀ ਹੈ? ਉਸਦੇ ਸਾਹਮਣੇ ਹੋਂਦ ਦਾ ਸੰਕਟ ਹੈ ਹਾਲਾਂਕਿ ਸੋਨੀਆ ਅਤੇ ਉਨ੍ਹਾਂ ਦੇ ਪੁਰਾਣੇ ਭਰੋਸੇਯੋਗ ਆਗੂ ਇਸ ਡੁੱਬਦੀ ਬੇੜੀ ਨੂੰ ਬਚਾਉਣ ਦਾ ਯਤਨ ਕਰ ਰਹੇ ਹਨ ਕੀ ਉਸ ਨੂੰ ਆਖ਼ਰੀ ਪਲਾਂ  ‘ਚ ਬਚਾਇਆ ਜਾ ਸਕੇਗਾ ਕਿਉਂਕਿ ਪਾਰਟੀ ਆਪਣੇ ਢੇਰ ਹੋਏ ਢਾਂਚੇ ਦੀ ਧੂੜ ਨਾਲ ਭਰੀ ਪਈ ਹੈ ਪਾਰਟੀ ਦਾ ਭਵਿੱਖ ਕੀ ਹੈ? ਕੀ ਉਸਦਾ ਮੁੜ-ਉਦਾਰ ਸੰਭਵ ਹੈ? ਜੇਕਰ ਇਹ ਸੰਭਵ ਹੈ ਤਾਂ ਇਸ ਨਾਲ ਕੋਈ ਫਰਕ ਪਏਗਾ? ਪਾਰਟੀ ਦੀ ਸਥਿਤੀ ਦਾ ਮੁਲਾਂਕਣ ਕਰਨਾ ਹੋਵੇ ਤਾਂ ਗੋਆ ਅਤੇ ਕਰਨਾਟਕ ਨੂੰ ਦੇਖੋ ਜਿੱਥੇ ਪਾਰਟੀ ਦੇ ਵਿਧਾਇਕ ਪਾਰਟੀ ਛੱਡ ਰਹੇ ਹਨ ਇਹੀ ਸਥਿਤੀ ਮਹਾਂਰਾਸ਼ਟਰ, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਦਿੱਲੀ ‘ਚ ਵੀ ਹੈ ਅਤੇ ਉੱਤਰ ਪ੍ਰਦੇਸ਼ ‘ਚ ਪਾਰਟੀ ਆਗੂ ਪਾਰਟੀ ਦੇ ਨਿਰਦੇਸ਼ਾਂ ਦਾ ਉਲੰਘਣ ਕਰ ਰਹੇ ਹਨ ਮਹਾਂਰਾਸ਼ਟਰ ਅਤੇ ਹਰਿਆਣਾ ‘ਚ ਧੜੇਬੰਦੀ ਅਤੇ ਅੰਦਰੂਨੀ ਕਲੇਸ ਕਾਰਨ ਪਾਰਟੀ  ਦੋਫਾੜ ਹੋ ਗਈ ਹੈ ਅਤੇ ਆਗੂ ਵੱਖ-ਵੱਖ ਦਿਸ਼ਾਵਾਂ ‘ਚ ਜਾ ਰਹੇ ਹਨ ਜਦੋਂਕਿ ਦੋਵਾਂ ਸੂਬਿਆਂ ‘ਚ ਇਸ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਬਿਹਾਰ, ਦਿੱਲੀ ਅਤੇ ਝਾਰਖੰਡ ਜਿੱਥੇ ਅਗਲੇ ਮਹੀਨਿਆਂ ‘ਚ ਚੋਣਾਂ ਹੋਣ ਵਾਲੀਆਂ ਹਨ ਉੱਥੇ ਵੀ ਪਾਰਟੀ ‘ਚ ਧੜੇਬੰਦੀ ਅਤੇ ਮੱਤਭੇਦ ਜਾਰੀ ਹਨ ਜਿਸ ਤੋਂ ਲੱਗਦਾ ਹੈ ਕਿ ਪਾਰਟੀ ਨੇ ਆਪਣੀ ਪਹਿਚਾਣ ਅਤੇ ਕੰਮ ਗੁਆ ਦਿੱਤੇ ਹਨ।

    ਜ਼ਰਾ ਦੇਖੋ ਕਿਸ ਤਰ੍ਹਾਂ ਕਾਂਗਰਸ ‘ਚ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਦੇ ਸਮਾਰੋਹ ਸਬੰਧੀ ਮੋਦੀ ਨੂੰ ਵਾਕਓਵਰ ਦਿੱਤਾ ਹੈ ਭਾਜਪਾ ਨੇ ਗਾਂਧੀ ਜੈਅੰਤੀ ਨੂੰ ਸਵੱਛ ਭਾਰਤ ਦਾ ਸਿਆਸੀ ਸੰਦੇਸ਼ ਦੇਣ ਲਈ ਵਰਤਿਆ ਜਦੋਂ ਕਿ ਉਸ ਪਾਰਟੀ ਨੇ, ਜਿਸਦੀ ਕਦੇ ਮਹਾਤਮਾ ਨੇ ਅਗਵਾਈ ਕੀਤੀ ਸੀ, ਕਿਤੇ ਵੀ ਸਿਆਸੀ ਸਿਰਜਣਸ਼ੀਲਤਾ ਨਹੀਂ ਦਿਖਾਈ ਅਤੇ ਇਸ ਮੌਕੇ ‘ਤੇ ਪਾਰਟੀ ਸਿਰਫ਼ ਸੋਨੀਆ ਦੇ ਭਾਸ਼ਣ, ਰਾਹੁਲ ਦਾ ਟਵੀਟ ਅਤੇ ਪ੍ਰਿਅੰਕਾ ਦੀ ਪੈਦਲ ਯਾਤਰਾ ਹੀ ਆਯੋਜਿਤ ਕਰ ਸਕੀ ਸਿਆਸੀ ਗਲਿਆਰਿਆਂ ‘ਚ ਇਹ ਉਤਸੁਕਤਾ ਬਣੀ ਹੋਈ ਹੈ ਕੀ ਸੋਨੀਆ ਕਾਂਗਰਸ ਨੂੰ ਇੱਕ ਬਾਰ ਮੁੜ ਚੋਣਾਂ ਜਿੱਤਣ ਵਾਲੀ ਪਾਰਟੀ ਬਣਾ ਸਕਦੀ ਹੈ? ਕੀ ਉਹ ਪੂਰੇ ਦੇਸ਼ ‘ਚ ਮੋਦੀ ਸ਼ਾਹ ਦੀ ਜੋੜੀ ਨੂੰ ਚੁਣੌਤੀ ਦੇ ਸਕਦੀ ਹੈ?

    ਜ਼ਿਕਰਯੋਗ ਹੈ ਕਿ ਸੋਨੀਆ ਦੀ ਅਗਵਾਈ ਨੂੰ ਪੁਰੇ ਦੇਸ਼ ‘ਚ ਸਵੀਕਾਰ ਨਹੀਂ ਕੀਤਾ ਗਿਆ ਸੀ ਜਿਵੇਂ ਕਿ 1988 ‘ਚ ਉਨ੍ਹਾਂ ਦੇ ਪਾਰਟੀ ਦੀ ਵਾਗਡੋਰ ਸੰਭਾਲਣ ਤੋਂ ਬਾਦ ਕਾਂਗਰਸ ਦੇ ਪ੍ਰਦਰਸ਼ਨ ਤੋਂ ਸਪੱਸ਼ਟ ਹੋ ਜਾਂਦਾ ਹੈ ਇਹ ਸੱਚ ਹੈ ਕਿ 2004 ਅਤੇ 2009 ਦੀਆਂ ਚੋਣਾਂ ‘ਚ ਉਨ੍ਹਾਂ ਦੀ ਅਗਵਾਈ ‘ਚ ਪਾਰਟੀ ਕੇਂਦਰ ‘ਚ ਸੱਤਾ ‘ਚ ਆਈ ਅਤੇ ਪਾਰਟੀ ਨੇ ਕਈ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ‘ਚ ਜਿੱਤ ਦਰਜ ਕੀਤੀ ਹਾਲਾਂਕਿ ਉਦੋਂ ਵੀ ਵਾਜਪਾਈ ਅਤੇ ਅਡਵਾਨੀ ਦੀ ਜੋੜੀ ਤੋਂ ਉਨ੍ਹਾਂ ਨੂੰ ਸਖ਼ਤ ਟੱਕਰ ਮਿਲ ਰਹੀ ਸੀ ਪਰੰਤੂ ਪਾਰਟੀ ਦੀ ਵੋਟ ਫੀਸਦੀ 1999 ਤੋਂ ਬਾਦ ਲਗਭਗ 28 ਫੀਸਦੀ ਹੀ ਬਣੀ ਰਹੀ ਜੋ ਹੁਣ 20 ਫੀਸਦੀ ਤੋਂ ਘੱਟ ਆ ਗਈ ਹੈ ਅਤੇ ਇਹ ਇਸ ਪਾਸੇ ਸੰਕੇਤ ਦਿੰਦਾ ਹੈ ਕਿ ਪਾਰਟੀ ਮਰਨ ਕਿਨਾਰੇ ਪਹੁੰਚ ਗਈ ਹੈ ਸੋਨੀਆ ਦੀ ਅਗਵਾਈ ‘ਚ ਵੱਖ-ਵੱਖ ਵਿਚਾਰਧਾਰਾ ਵਾਲੀਆਂ ਖੇਤਰੀ ਸਿਆਸੀ ਪਾਰਟੀਆਂ ਜਿਵੇਂ ਡੀਐਮਕੇ, ਰਾਕਾਂਪਾ ਅਤੇ ਆਰਜੇਡੀ ਇੱਕ ਮੰਚ ‘ਤੇ ਆਈਆਂ ਅਤੇ ਉਨ੍ਹਾਂ ਨੇ ਕਾਂਗਰਸ ਨੂੰ ਵੱਖ-ਵੱਖ ਖੇਤਰੀ ਪਾਰਟੀਆਂ, ਸਮਾਜਿਕ, ਜਾਤੀ ਵਰਗ ਅਤੇ ਧਾਰਮਿਕ ਸਮੂਹਾਂ ਦੇ ਸੰਗਠਨਾਂ ਦਾ ਸਿਖ਼ਰ ਸੰਗਠਨ ਬਣਾਇਆ ਕਾਂਗਰਸ ਦੇ ਇੱਕ ਸੀਨੀਅਰ ਆਗੂ ਅਨੁਸਾਰ, ਬਿਨਾ ਸ਼ੱਕ ਪਾਰਟੀ ਲਈ ਇਹ ਇੱਕ ਮੁਸ਼ਕਲ ਸਮਾਂ ਹੈ ਇਹ ਕਿਸੇ ਦੁਸਾਹਸ ਦਾ ਸਮਾਂ ਨਹੀਂ ਹੈ ।

    ਪਾਰਟੀ ਦੀ ਹੋਂਦ ਖ਼ਤਮ ਹੋਣ ਜਾ ਰਹੀ ਹੈ ਅਤੇ ਪਾਰਟੀ ਦਾ ਹਾਲ ਦੇ ਰਿਕਾਰਡ ਨੂੰ ਦੇਖੀਏ ਤਾਂ ਇਹ ਮਰਨ ਕੰਢੇ ਪਹੁੰਚ ਗਈ ਹੈ ਪਰੰਤੂ ਪਾਰਟੀ ‘ਚ ਬਹੁਤਾਤਵਾਦੀ ਲੋਕਤੰਤਰ ਦੇ ਪੋਸ਼ਣ ਦੇ ਤੱਤ ਹਨ ਅਤੇ ਇਸਦੇ ਚੱਲਦਿਆਂ ਹਿਹ ਮੁੜ-ਸੁਰਜੀਤ ਹੋ ਸਕਦੀ ਹੈ ਪਾਰਟੀ ‘ਚ ਅਗਵਾਈ ਦੀ ਅਤੇ ਅਜਿਹੇ ਆਗੂਆਂ ਦੀ ਘਾਟ ਹੈ ਜੋ ਫੈਸਲਾਕੁੰਨ, ਸਹੀ ਅਤੇ ਸਮੇਂ ‘ਤੇ ਫੈਸਲਾ ਲੈ ਸਕਣ ਅਤੇ ਉਨ੍ਹਾਂ ਨੂੰ ਲਾਗਨੂੰ ਕਰਵਾ ਸਕਣ ਪਾਰਟੀ ‘ਚ ਅੱਜ ਮਜ਼ਬੂਤ ਵਿਚਾਰਧਾਰਾ ਦੀ ਘਾਟ ਵੀ ਹੈ ਅਤੇ ਇਹ ਪੂਰੀ ਤਰ੍ਹਾਂ ਪਰਿਵਾਰ ‘ਤੇ ਨਿਰਭਰ ਹੈ ਜੋ ਉਸਨੂੰ ਇੱਕਜੁੱਟ ਬਣਾਈ ਰੱਖਦਾ ਹੈ ਹਾਲ ਦੇ ਸਾਲਾਂ ‘ਚ ਪਾਰਟੀ ਕਈ ਸੰਗਠਨਾਂ ਨਾਲ ਜੁੜੀ ਹੋਈ ਹੈ ਹੁਣ ਪਾਰਟੀ ਸੱਤਾ ‘ਚੋਂ ਬਾਹਰ ਹੈ ਅਤੇ ਭਾਜਪਾ ਸੱਤਾ ਧਿਰ ਹੈ ਪਾਰਟੀ ‘ਚ ਬੁਨਿਆਦੀ ਸੁਧਾਰ ਦੀ ਲੋੜ ਹੈ ਪਾਰਟੀ ਨੂੰ ਸੰਗਠਨ ਦਾ ਮੁੜ ਗਠਨ ਕਰਨਾ ਹੋਵੇਗਾ ਅਤੇ ਭਾਜਪਾ ਦੇ ਵਿਚਾਰਿਕ ਬਦਲ ਦੇ ਰੂਪ ‘ਚ ਜਨਤਾ ‘ਚ ਸੰਵਾਦ ਸਥਾਪਿਤ ਕਰਨਾ ਹੋਵੇਗਾ ਇਸ ਲਈ ਸਭ ਤੋਂ ਪਹਿਲਾਂ ਪਾਰਟੀ ਨੂੰ ਪਾਰਟੀ ਦੇ ਉਨ੍ਹਾਂ ਪੁਰਾਣੇ ਆਗੂਆਂ ਤੋਂ ਪੱਲਾ ਛੁਡਾਉਣਾ ਹੋਵੇਗਾ ਜੋ ਰਾਜ ਸਭਾ ਸਿੰਡਰੋਮ ਤੋਂ ਗ੍ਰਸਤ ਹਨ, ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕਰਨਾ ਹੋਵੇਗਾ ਕਿਉਂਕਿ ਇਨ੍ਹਾਂ ਆਗੂਆਂ ਦਾ ਨਾ ਤਾਂ ਜਨਾਧਾਰ ਹੈ ਅਤੇ ਨਾ ਹੀ ਜਨਤਾ ਨਾਲ ਸੰਵਾਦ ਇਸ ਦੇ ਨਾਲ ਹੀ ਪਾਰਟੀ ਨੂੰ ਵਸੀਲਿਆਂ ਦੀ ਲੋੜ ਵੀ ਹੈ ਕਿਉਂਕਿ ਵਸੀਲਿਆਂ ਦੀ ਘਾਟ ਇੱਕ ਮੁੱਖ ਅੜਿੱਕਾ ਬਣ ਰਹੀ ਹੈ ਜਿਸਦੇ ਚੱਲਦਿਆਂ ਪਾਰਟੀ ਸਮੱਰਥਕਾਂ ਦਾ ਨੈੱਟਵਰਕ ਨਹੀਂ ਬਣ ਪਾ ਰਿਹਾ ਹੈ ਨਾ ਹੀ ਨਵੇਂ ਆਗੂਆਂ ਦਾ ਪੋਸ਼ਣ ਕਰ ਪਾ ਰਹੀ ਹੈ ਅਤੇ ਮੋਦੀ ਸਰਕਾਰ ਨੂੰ ਚੁਣੌਤੀ ਦੇਣ ਲਈ ਲੋਕਪ੍ਰਿਯਾ ਚੁਣਾਵੀ ਏਜੰਡਾ ਵੀ ਨਹੀਂ ਬਣਾ ਪਾ ਰਹੀ ਹੈ ਸੋਨੀਆ ਜਾਣਦੇ ਹਨ ਕਿ ਇਹ ਇੱਕ ਐਮਰਜੈਂਸੀ ਸਥਿਤੀ ਹੈ ਕਿਉਂਕਿ ਪਾਰਟੀ ‘ਚ ਧਰਮ -ਨਿਰਪੱਖਤਾ ਦਾ ਵੀ ਪਤਨ ਹੋ ਰਿਹਾ ਹੈ ਅਤੇ ਲਗਾਤਾਰ ਦੋ ਲੋਕ ਸਭਾ ਚੋਣਾਂ ‘ਚ ਹਾਰ ਅਤੇ ਅਗਵਾਈ ਸੰਕਟ ਦੇ ਚੱਲਦਿਆਂ ਪਾਰਟੀ ਜੜ੍ਹ ਬਣ ਗਈ ਹੈ।

    ਉਂਜ ਰਾਹੁਲ ਦੇ ਅਸਤੀਫ਼ੇ ਨਾਲ ਇਹ ਕੌੜੀ ਸੱਚਾਈ ਸਾਹਮਣੇ ਆਈ ਹੈ ਜਿਸ ਤੋਂ ਇਹ ਸਪੱਸ਼ਟ ਵੀ ਹੋ ਗਿਆ ਹੈ ਕਿ ਪਾਰਟੀ ‘ਚ ਨਹਿਰੂ -ਗਾਂਧੀ ਵੰਸ਼ ਤੋਂ ਇਲਾਵਾ ਕਿਸੇ ਨੂੰ ਅਗਵਾਈ ਨਹੀਂ ਦਿੱਤੀ ਜਾ ਸਕਦੀ ਜਿਸ ਦੇ ਚੱਲਦਿਆਂ ਪਾਰਟੀ ਆਗੂਆਂ ‘ਚ ਉਦਾਸੀਨਤਾ ਵੀ ਆਉਣ ਲੱਗੀ ਹੈ ਪਾਰਟੀ ਦੇ ਵਰਕਰਾਂ ‘ਚ ਧਾਰਾ 370 ਨੂੰ ਖ਼ਤਮ ਕਰਨ, ਹਿੰਦੂਤਵ ਰਾਜਨੀਤੀ, ਰਾਸ਼ਟਰਵਾਦ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰਿਕ ਭਰਮ ਵਿਆਪਤ ਹੈ ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਗ੍ਰਿਫ਼ਤਾਰੀ ਅਤੇ ਮੋਦੀ-ਸ਼ਾਹ ਦੁਆਰਾ ਨਵੇਂ ਸਿਆਸੀ ਪ੍ਰਚਾਰ ਨਾਲ ਪਾਰਟੀ ਦੀ ਸਥਿਤੀ ਹੋਰ ਕਮਜ਼ੋਰ ਹੋਈ ਹੈ।

    ਧਾਰਾ-370 ਦੇ ਮੁੱਦੇ ‘ਤੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਵੱਲੋਂ ਸਰਕਾਰ ਦਾ ਸਮੱਰਥਨ ਕਰਨ ਨਾਲ ਪਾਰਟੀ ਦਾ ਹੋਰ ਅਪਮਾਨ ਹੋਇਆ ਹੈ ਅਤੇ ਵਿਧਾਨ ਸਭਾ ਚੋਣਾਂ ‘ਚ ਇੱਕ ਹੋਰ ਹਾਰ ਭਾਜਪਾ ਦੀ ਹੋਂਦ ਦੇ ਸਾਹਮਣੇ ਬਦਲ ਦੇ ਰੂਪ ‘ਚ ਪਾਰਟੀ ਦੀ ਇੱਕ ਹੋਰ ਪ੍ਰੀਖਿਆ ਹੋਵੇਗੀ ਪਾਰਟੀ ‘ਚ ਸਪੱਸ਼ਟ ਦ੍ਰਿਸ਼ਟੀਕੋਣ ਜਾਂ ਇਹ ਕਹੀਏ ਦ੍ਰਿਸ਼ਣੀਕੋਣ ਦੀ ਘਾਟ ਹੈ ਜਿਸਦੇ ਚੱਲਦਿਆਂ ਪਾਰਟੀ ਭਾਜਪਾ ਦਾ ਮੁਕਾਬਲਾ ਕਰਨ ਅਤੇ ਪਾਰਟੀ ਨੂੰ ਇੱਕ ਮਜ਼ਬੂਤ ਸੰਗਠਨ ਦੇ ਰੂਪ ‘ਚ ਮੁੜ-ਗਠਿਤ ਕਰਨ ਦੇ ਮਕਸਦ ਤੋਂ ਭਟਕ ਰਹੀ ਹੈ ਵਿਸ਼ੇਸ਼ ਕਰਕੇ ਇਸ ਲਈ ਵੀ ਕਿ ਪੂਰੇ ਦੇਸ਼ ‘ਚ ਕਾਂਗਰਸ ਦੀ ਵੋਟ ਫ਼ੀਸਦੀ ਘੱਟ ਹੋ ਰਹੀ ਹੈ ਇਸ ਲਈ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਵਿਰੋਧੀ ਪਾਰਟੀਆਂ ਵੱਲੋਂ ਸ਼ਾਸਿਤ ਸੂਬਿਆਂ ‘ਚ ਆਪਣੇ ਸੰਗਠਨ ਅਤੇ ਸਮਾਜਿਕ ਆਧਾਰ ਦਾ ਵਿਸਥਾਰ ਕਰੇ ਸੋਨੀਆ ਦੀ ਜਿੰਮੇਵਾਰੀ ਸਪੱਸ਼ਟ ਹੈ ਉਨ੍ਹਾਂ ਨੂੰ ਨਾ ਸਿਰਫ਼ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਜਿੱਤ ਦਿਵਾਉਣੀ ਹੈ ਸਗੋਂ ਪਾਰਟੀ ਦੇ ਅੰਦਰ ਵਧ ਰਹੇ ਮੱਤਭੇਦਾਂ ਨੂੰ ਵੀ ਦੂਰ ਕਰਨਾ ਹੈ ਉਨ੍ਹਾਂ ਨੂੰ ਪਾਰਟੀ ‘ਚ ਪੁਰਾਣੇ ਆਗੂਆਂ ਅਤੇ ਨੌਜਵਾਨਾਂ ਵਿਚਕਾਰ ਦੀ ਚੌੜੀ ਖਾਈ ਨੂੰ ਵੀ ਪੂਰਨਾ ਹੋਵੇਗਾ ਇਸ ਤੋਂ ਇਲਾਵਾ ਪਾਰਟੀ ਨੂੰ ਇੱਧਰ-Àੁੱਧਰ ਝਾਕਣ ਦੀ ਬਜਾਇ  ਮਹੱਤਵਪੂਰਨ ਮੁੱਦਿਆਂ ‘ਤੇ ਆਪਣਾ ਵਿਚਾਰਿਕ ਰੁਖ ਸਪੱਸ਼ਟ ਕਰਨਾ ਹੋਵੇਗਾ ਅਤੇ ਜਨਤਾ ਨਾਲ ਜੁੜਨ ਲਈ ਰੋਜ਼ੀ-ਰੋਟੀ ਦੇ ਮੁੱਦਿਆਂ ਨੂੰ ਉਠਾਉਣਾ ਹੋਵੇਗਾ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਪਾਰਟੀ ਇਨ੍ਹਾਂ ਟੀਚਿਆਂ ਨੂੰ ਕਿਸ ਤਰ੍ਹਾਂ ਪ੍ਰਾਪਤ ਕਰੇਗੀ ਪਰੰਤੂ ਸੋਨੀਆ ਦੇ ਆਉਣ ਤੋਂ ਬਾਦ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਦ ਦੀ ਉਦਾਸੀ ‘ਚ ਕੁਝ ਕਮੀ ਆਈ ਹੈ ਸੋਨੀਆ ਦੇ ਸਾਹਮਣੇ ਵੀ ਬਦਲ ਸੀਮਿਤ ਹਨ ਜਾਂ ਤਾਂ ਪਾਰਟੀ ਪੁਰਾਣੇ ਆਗੂਆਂ ਦਾ ਸਾਥ ਲੈ ਕੇ ਅੱਗੇ ਵਧੇ ਜਾਂ ਇੱਕ ਮਜ਼ਬੂਤ ਆਗੂ ਨੂੰ ਚੁਣੇ ਜੋ ਉਸਨੂੰ ਮਰਨਾਊ ਸਥਿਤੀ ‘ਚੋਂ ਬਾਹਰ ਕੱਢ ਸਕੇ ਪਰੰਤੂ ਕਿਸੇ ਸਿਆਸੀ ਯੋਜਨਾ ਦੀ ਘਾਟ ‘ਚ ਇਹ ਆਖ਼ਰੀ ਉਪਾਅ ਵੀ ਪਾਰਟੀ ਲਈ ਇੱਕ ਮੌਤਹੀਣ ਮੌਤ ਵਾਂਗ ਦਿਖਾਈ ਦਿੰਦਾ ਹੈ।

    ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਪਾਰਟੀ ਕੋਲ ਇੱਕ ਬਦਲ ਬਚਿਆ ਹੈ ਅਤੇ ਉਸਦਾ ਪੂਰੀ ਤਰ੍ਹਾਂ ਦੋਹਨ ਨਹੀਂ ਹੋਇਆ ਹੈ ਅਤੇ ਉਹ ਬਦਲ ਪ੍ਰਿਅੰਕਾ ਵਾਰਡਾ ਹੈ ਪਰੰਤੂ 2019 ਦੇ ਚੋਣ ਨਤੀਜੇ ਦੱਸਦੇ ਹਨ ਕਿ ਗਾਂਧੀ ਪਰਿਵਾਰ ਨੇ ਜਨਤਾ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਗੁਆ ਦਿੱਤੀ ਹੈ ਕੁੱਲ ਮਿਲਾ ਕੇ ਪਾਰਟੀ ਨੂੰ ਤੁਰੰਤ ਸੁਧਾਰਾਤਮਕ ਕਦਮ ਚੁੱਕਣੇ ਹੋਣਗੇ ਨਹੀਂ ਤਾਂ ਉਹ ਵੀ ਖੱਬੇਪੱਖੀ ਪਾਰਟੀਆਂ ਵਾਂਗ ਅਪ੍ਰਾਸੰਗਿਕ ਬਣ ਜਾਵੇਗੀ ਸਿਆਸਤ ਧਾਰਨਾ ਦੀ ਖੇਡ ਹੈ ਅਤੇ ਸੋਨੀਆ ਗਾਂਧੀ ਨੂੰ ਕਾਂਗਰਸ ਨੂੰ ਮਰਨਾਊ ਸਥਿਤੀ ‘ਚੋਂ ਬਾਹਰ ਕੱਢਣ ਲਈ ਆਪਣੇ ਤਜ਼ਰਬੇ, ਕੁਸ਼ਲਤਾ ਅਤੇ ਸਿਆਸੀ ਸੰਪਰਕਾਂ ਦਾ ਪ੍ਰਯੋਗ ਕਰਨਾ ਹੋਵੇਗਾ ਦੇਖਣਾ ਇਹ ਹੈ ਕਿ ਉਹ ਇਸ ਦਿਸ਼ਾ ‘ਚ ਕਿੰਨੇ ਸਫ਼ਲ ਹੁੰਦੇ ਹਨ ਪਰੰਤੂ ਉਹ ਜਿੰਨਾ ਛੇਤੀ ਪਹਿਲ ਕਰਨ ਓਨਾ ਚੰਗਾ ਕਿਉਂਕਿ ਕਾਂਗਰਸ ਨੂੰ ਜੀਵਨਹੀਣ ਅਤੇ ਮੌਤਹੀਣ ਜੀਵਨ ਨਹੀਂ ਜਿਉਣਾ ਚਾਹੀਦਾ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here