ਰਾਸ਼ਟਰੀ ਮਿਕਸਡ ਮਾਰਸ਼ਲ ਆਰਟ : ਪੰਜਾਬ ਦਾ ਵਿਸ਼ਾਲ ਬਣਿਆ ਰਾਸ਼ਟਰੀ ਹੈਵੀਵੇਟ ਚੈਂਪੀਅਨ

ਚੰਡੀਗੜ੍ਹ (ਸੱਚ ਕਹੂੰ ਨਿਊਜ਼) ਅੰਤਰਰਾਸ਼ਟਰੀ ਫਾਈਟਰ ਲੀਗ ਦੇ ਤਹਿਤ ਮੁੰਬਈ ਦੇ ਮੀਰਾ ਬਾਂਦਰਾ ਸਪੋਰਟਸ ਕੰਪਲੈਕਸ ‘ਚ ਸਮਾਪਤ ਹੋਈ ਰਾਸ਼ਟਰੀ ਮਿਕਸਡ ਮਾਰਸ਼ਲ ਆਰਟਸ ਪ੍ਰਤੀਯੋਗਤਾ ‘ਚ ਪੰਜਾਬ ਦੇ ਵਿਸ਼ਾਲ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ ਵਿਸ਼ਾਲ ਨੇ ਮਹਾਰਾਸ਼ਟਰ ਦੇ ਕਬੀਰ ਨੂੰ ਸਿਰਫ਼ 50 ਸਕਿੰਟਾਂ ‘ਚ ਨਾਕਆਊਟ ਕਰਦਿਆਂ ਹੈਵੀਵੇਟ ਵਰਗ ਦੀ ਟਰਾਫੀ ‘ਤੇ ਕਬਜਾ ਕੀਤਾ।
ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ‘ਚ ਵਿਸ਼ਾਲ ਦਾ ਭਾਰ 68 ਕਿੱਲੋ ਸੀ ਜਦੋਂਕਿ ਕਬੀਰ 76 ਕਿੱਲੋ ਭਾਰਾ ਸੀ ਪਰ ਵਿਸ਼ਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਖ ਝਪਕਦਿਆਂ ਹੀ ਮੁਕਾਬਲਾ ਸਮਾਪਤ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਹੁਣ ਵਿਸ਼ਾਲ ਭਾਰਤ ਦੇ ਚੋਟੀ ਦੇ 40 ਫਾਈਟਰਾਂ ‘ਚ ਸ਼ਾਮਲ ਹੋ ਗਿਆ ਹੈ ਅਤੇ ਹੁਣ ਮਿਕਸਡ ਮਾਰਸ਼ਲ ਆਰਟ ਸੰਘ ਵੱਲੋਂ ਉਸਨੂੰ ਵਿਸ਼ਵ ਪੱਧਰ ‘ਤੇ ਚਮਕਾਉਣ ਲਈ ਆਇਰਲੈਂਡ ‘ਚ ਅਭਿਆਸ ਕਰਵਾਇਆ ਜਾਵੇਗਾ।
ਆਪਣੀ ਇਸ ਰਾਸ਼ਟਰ ਪੱਧਰ ਦੀ ਪ੍ਰਾਪਤੀ ਤੋਂ ਬਾਅਦ ਵਿਸ਼ਾਲ ਨੇ ਕਿਹਾ ਕਿ ਉਸਦਾ ਟੀਚਾ ਮਿਕਸਡ ਮਾਰਸ਼ਲ ਆਰਟਸ ‘ਚ ਦੇਸ਼ ਦਾ ਨਾਂਅ ਰੌਸ਼ਨ ਕਰਨਾ ਹੈ ਵਿਸ਼ਾਲ ਨੇ ਹਾਲ ਹੀ ‘ਚ ਕੋਲਕੱਤਾ ‘ਚ ਹੋਈ ਰਾਸ਼ਟਰੀ ਪੱਧਰ ਦੇ ਐਮਐਮਏ ਫਾਈਟ ਮੁਕਾਬਲੇ ‘ਚ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ ਵਿਸ਼ਾਲ ਵੱਖ ਵੱਖ ਪ੍ਰਤੀਯੋਗਤਾਂਵਾਂ ‘ਚ ਹਿੱਸਾ ਲੈਣ ਤੋਂ ਇਲਾਵਾ ਮੋਹਾਲੀ ‘ਚ ਨੌਜਵਾਨਾਂ ਨੂੰ ਮੁੱਕੇਬਾਜ਼ੀ, ਕਰਾਟੇ, ਬੈਂਗਟਾ ਅਤੇ ਐਕਰੋਬੈਟਿਕ ਦੀ ਸਿਖਲਾਈ ਵੀ ਦੇ ਰਿਹਾ ਹੈ।

LEAVE A REPLY

Please enter your comment!
Please enter your name here