ਹਰ ਸਾਲ 7 ਅਗਸਤ ’ਚ ਮਨਾਇਆ ਜਾਵੇਗਾ ਕੌਮੀ ਭਾਲਾ ਸੁੱਟ ਦਿਵਸ

ਐਫਆਈ ਦੀ ਯੋਜਨਾ ਕਮੇਟੀ ਦੇ ਮੁਖੀ ਡਾ. ਲਲਿਤ ਭਨੋਟ ਨੇ ਨੀਰਜ਼ ਚੋਪੜਾ ਦੇ ਸਨਮਾਨ ਵਜੋਂ ਕਰਵਾਏ ਗਏ ਸਮਾਗਤ ’ਚ ਕੀਤਾ ਐਲਾਨ

ਨਵੀਂ ਦਿੱਲੀ (ਏਜੰਸੀ)। ਨੀਰਜ਼ ਚੋਪੜਾ ਦੇ ਬੀਤੀ 7 ਅਗਸਤ ਨੂੰ ਟੋਕੀਓ ਓਲੰਪਿਕ ’ਚ ਸੋਨ ਤਮਗਾ ਜਿੱਤ ਜਾਣ ਦੀ ਖੁਸ਼ੀ ’ਚ ਹੁਣ ਹਰ ਸਾਲ 7 ਅਗਸਤ ਨੂੰ ਭਾਰਤੀ ਐਥਲੇਟਿਕਸ ਮਹਾਂਸੰਘ (ਏਐਫਆਈ) ਇਸ ਦਿਨ ਨੂੰ ਕੌਮੀ ਭਾਲਾ ਸੁੱਟ ਦਿਵਸ ਵਜੋਂ ਮਨਾਵੇਗਾ ਨੀਰਜ਼ ਨੇ ਇਸ ਦਿਨ ਟੋਕੀਓ ਓਲੰਪਿਕ ’ਚ 87.58 ਮੀਟਰ ਤੱਕ ਭਾਲਾ ਸੁੱਟ ਕੇ ਭਾਰਤ ਨੂੰ ਇਨ੍ਹਾਂ ਖੇਡਾਂ ਦੇ ਇਤਿਹਾਸ ’ਚ ਓਲੰਪਿਕ ’ਚ ਐਥਲੈਟਿਕਸ ਦਾ ਆਪਣਾ ਪਹਿਲਾ ਤੇ ਟੋਕੀਓ ’ਚ ਆਪਣਾ ਪਹਿਲਾ ਸੋਨ ਤਮਗਾ ਦਿਵਾਇਆ ਸੀ।

Javelin Thrower Neeraj Chopra Sachkahoonਐਫਆਈ ਦੀ ਯੋਜਨਾ ਕਮੇਟੀ ਦੇ ਮੁਖੀ ਡਾ. ਲਲਿਤ ਭਨੋਟ ਨੇ ਮੰਗਲਵਾਰ ਨੂੰ ਨੀਰਜ਼ ਚੋਪੜਾ ਲਈ ਕਰਵਾਏ ਸਮਾਗਮ ’ਚ ਕਿਹਾ, ਅਸੀਂ ਹੁਣ ਤੋਂ ਹਰ ਸਾਲ 7 ਅਗਸਤ ਨੂੰ ਕੌਮੀ ਭਾਲਾ ਸੁੱਟ ਦਿਵਸ ਵਜੋਂ ਮਨਾਵਾਂਗੇ ਉਨ੍ਹਾਂ ਕਿਹਾ ਕਿ ਪੂਰੇ ਭਾਰਤ ’ਚ ਭਾਲਾ ਸੁੱਟ ਨੂੰ ਉਤਸ਼ਾਹ ਦੇਣ ਲਈ ਅਸੀਂ ਸੱਤ ਅਗਸਤ ਨੂੰ ਕੌਮੀ ਭਾਲਾ ਸੁੱਟ ਦਿਵਸ ਵਜੋਂ ਮਨਾਵਾਂਗੇ ਤੇ ਅਗਲੇ ਸਾਲ ਤੋਂ ਸਾਡੀ ਮਾਨਤਾ ਪ੍ਰਾਪਤ ਇਕਾਈਆਂ ਇਸ ਦਿਨ ਆਪਣੇ-ਆਪਣੇ ਸੂਬਿਆਂ ’ਚ ਭਾਲਾ ਸੁੱਟ ਮੁਕਾਬਲੇ ਕਰਵਾਉਣਗੀਆਂ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅੰਤਰ ਜ਼ਿਲ੍ਹਾ ਮੁਕਾਬਲੇ ਹੋਣਗੇ ਤੇ ਅਸੀਂ ਭਾਲਾ ਮੁਹੱਈਆ ਕਰਵਾਵਾਂਗੇ ਆਉਂਦੇ ਸਾਲਾਂ ’ਚ ਇਸ ਮੁਕਾਬਲੇ ’ਚ ਵਿਸਥਾਰ ਕਰਕੇ ਇਸ ਨੂੰ ਕੌਮੀ ਮੁਕਾਬਲੇ ਬਣਾਵਾਂਗੇ ਏਐਫਆਈ ਨੇ 2018 ’ਚ ਕੌਮੀ ਓਪਨ ਭਾਲਾ ਸੁੱਟ ਚੈਂਪੀਅਨਸ਼ਿਪ ਸ਼ੁਰੂ ਕੀਤੀ ਸੀ, ਜਿਸ ਦਾ ਤੀਜਾ ਟੂਰਨਾਮੈਂਟ ਇਸ ਸਾਲ ਅਕਤੂਬਰ ’ਚ ਹੋਵੇਗਾ ਸਨਮਾਨ ਸਮਾਰਹੋ ਦੌਰਾਨ ਦੌਰਾਨ ਚੋਪੜਾ ਦੇ ਪਿਤਾ ਸਤੀਸ਼, ਮਾਂ ਸਰੋਜ਼ ਦੇਵੀ ਤੇ ਚਾਚਾ ਭੀਮ ਵੀ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ