National Highway News: ਬੰਦ ਹੋਇਆ ਇਹ ਨੈਸ਼ਨਲ ਹਾਈਵੇਅ! ਪ੍ਰਸ਼ਾਸਨ ਨੇ ਜਾਰੀ ਕੀਤੀ ਟ੍ਰੈਫਿਕ ਯੋਜਨਾ

National Highway News
National Highway News: ਬੰਦ ਹੋਇਆ ਇਹ ਨੈਸ਼ਨਲ ਹਾਈਵੇਅ! ਪ੍ਰਸ਼ਾਸਨ ਨੇ ਜਾਰੀ ਕੀਤੀ ਟ੍ਰੈਫਿਕ ਯੋਜਨਾ

ਸ਼੍ਰੀਨਗਰ (ਏਜੰਸੀ)। National Highway News: ਜੰਮੂ-ਕਸ਼ਮੀਰ ਟ੍ਰੈਫਿਕ ਪੁਲਿਸ ਹੈੱਡਕੁਆਰਟਰ, ਜੰਮੂ/ਸ਼੍ਰੀਨਗਰ ਨੇ 27 ਅਗਸਤ 2025 ਲਈ ਇੱਕ ਟਰੈਫਿਕ ਯੋਜਨਾ ਤੇ ਸਲਾਹ ਜਾਰੀ ਕੀਤੀ ਹੈ। ਭਾਰੀ ਮੀਂਹ, ਜ਼ਮੀਨ ਖਿਸਕਣ ਤੇ ਕਈ ਥਾਵਾਂ ’ਤੇ ਪੱਥਰ ਡਿੱਗਣ ਕਾਰਨ, ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (ਐਨਐਚ-44) ਨੂੰ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਟਰੈਫਿਕ ਪੁਲਿਸ ਨੇ ਕਿਹਾ ਕਿ ਜੰਮੂ-ਪਠਾਨਕੋਟ ਰਾਜਮਾਰਗ ’ਤੇ ਵਾਹਨਾਂ ਦੀ ਆਵਾਜਾਈ ਬਾਰੇ ਫੈਸਲਾ ਭਲਕੇ ਲਿਆ ਜਾਵੇਗਾ, ਜਦੋਂ ਸੜਕ ਦੀ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਫਿਲਹਾਲ, ਲੋਕਾਂ ਨੂੰ ਮੌਸਮ ’ਚ ਸੁਧਾਰ ਹੋਣ ਤੇ ਸੜਕ ਸਾਫ਼ ਹੋਣ ਤੱਕ ਯਾਤਰਾ ਕਰਨ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।

ਇਹ ਖਬਰ ਵੀ ਪੜ੍ਹੋ : Holiday: ਪੰਜਾਬ ’ਚ ਹੜ੍ਹਾਂ ਦੀ ਸਥਿਤੀ ਦੌਰਾਨ ਸਕੂਲਾਂ ਤੋਂ ਬਾਅਦ ਹੁਣ ਬੰਦ ਰਹਿਣਗੇ ਇਹ ਅਦਾਰੇ, ਆਦੇਸ਼ ਜਾਰੀ

ਬੰਦ ਰਹਿਣ ਵਾਲੀਆਂ ਸੜਕਾਂ | National Highway News

  • ਕਿਸ਼ਤਵਾੜ-ਸਿੰਥਨ-ਅਨੰਤਨਾਗ ਰੋਡ (ਐਨਐਚ-244) : ਪੂਰੀ ਤਰ੍ਹਾਂ ਬੰਦ।
  • ਸ਼੍ਰੀਨਗਰ-ਸੋਨਾਮਾਰਗ-ਗੁਮਰੀ ਰੋਡ (ਐਸਐਸਜੀ ਰੋਡ) : ਬਜਰੀ ਨਾਲੇ ’ਚ ਜ਼ਮੀਨ ਖਿਸਕਣ ਕਾਰਨ ਬੰਦ।
  • ਮੁਗਲ ਰੋਡ : ਜ਼ਮੀਨ ਖਿਸਕਣ ਤੇ ਚੱਟਾਨਾਂ ਡਿੱਗਣ ਕਾਰਨ ਬੰਦ।

ਸੜਕ ਦੀ ਸਥਿਤੀ ਜਾਣਨ ਲਈ ਸੰਪਰਕ ਨੰਬਰ

  1. ਜੰਮੂ : 0191-2459048, 0191-2740550, 9419147732, 103
  2. ਸ਼੍ਰੀਨਗਰ : 0194-2450022, 2485396, 18001807091, 103
  3. ਰਾਮਬਨ : 9419993745, 1800-180-7043
  4. ਊਧਮਪੁਰ : 8491928625
  5. ਪੀਸੀਆਰ ਕਿਸ਼ਤਵਾੜ : 9906154100
  6. ਪੀਸੀਆਰ ਕਾਰਗਿਲ : 9541902330, 9541902331

ਲੋਕਾਂ ਨੂੰ ਸੜਕ ਦੀ ਸਥਿਤੀ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਯਾਤਰਾ ਸ਼ੁਰੂ ਕਰਨ ਦੀ ਸਲਾਹ ਦਿੱਤੀ ਗਈ ਹੈ।