National Food Security Act: ਸਰਕਾਰੀ ਯੋਜਨਾ ’ਚੋਂ ਲੋਕ ਖੁਦ ਹਟਾ ਰਹੇ ਨੇ ਆਪਣਾ ਨਾਂਅ, ਜਾਣੋ ਕੀ ਹੈ ‘ਗਿਵ ਅੱਪ’ ਮੁਹਿੰਮ

National Food Security Act
National Food Security Act: ਸਰਕਾਰੀ ਯੋਜਨਾ ’ਚੋਂ ਲੋਕ ਖੁਦ ਹਟਾ ਰਹੇ ਨੇ ਆਪਣਾ ਨਾਂਅ, ਜਾਣੋ ਕੀ ਹੈ ‘ਗਿਵ ਅੱਪ’ ਮੁਹਿੰਮ

National Food Security Act: ਹਨੂੰਮਾਨਗੜ੍ਹ। ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਤਹਿਤ ਚਲਾਈ ਜਾ ਰਹੀ ‘ਗਿਵ ਅੱਪ’ ਮੁਹਿੰਮ ਤਹਿਤ, ਰਾਸ਼ਨ ਕਾਰਡ ਧਾਰਕਾਂ ਨੂੰ 31 ਮਾਰਚ ਤੱਕ ਸਵੈ-ਇੱਛਾ ਨਾਲ ਆਪਣੇ ਨਾਂਅ ਹਟਾਉਣ ਦਾ ਮੌਕਾ ਦਿੱਤਾ ਗਿਆ ਹੈ। ਇਸ ਮੁਹਿੰਮ ਦਾ ਉਦੇਸ਼ ਅਯੋਗ ਲਾਭਪਾਤਰੀਆਂ ਨੂੰ ਅੱਗੇ ਆਉਣ ਅਤੇ ਯੋਜਨਾ ਤੋਂ ਬਾਹਰ ਹੋਣ ਲਈ ਪ੍ਰੇਰਿਤ ਕਰਨਾ ਹੈ।

ਜ਼ਿਲ੍ਹਾ ਲੌਜਿਸਟਿਕਸ ਅਫ਼ਸਰ ਸੁਨੀਲ ਘੋੜੇਲਾ ਨੇ ਦੱਸਿਆ ਕਿ ਹੁਣ ਤੱਕ 8431 ਰਾਸ਼ਨ ਕਾਰਡ ਧਾਰਕਾਂ ਨੇ ਸਵੈ-ਇੱਛਾ ਨਾਲ ਆਪਣੇ ਨਾਂਅ ਇਸ ਯੋਜਨਾ ਤੋਂ ਹਟਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਵੱਧ ਹੈ, ਪਰਿਵਾਰ ਦਾ ਕੋਈ ਵੀ ਮੈਂਬਰ ਆਮਦਨ ਕਰ ਦਾਤਾ ਹੈ, ਜਾਂ ਜਿਨ੍ਹਾਂ ਕੋਲ ਚਾਰ ਪਹੀਆ ਵਾਹਨ (ਟਰੈਕਟਰ ਅਤੇ ਵਪਾਰਕ ਵਾਹਨ ਨੂੰ ਛੱਡ ਕੇ) ਹੈ, ਉਹ ਅਯੋਗ ਸ਼੍ਰੇਣੀ ਵਿੱਚ ਆਉਂਦੇ ਹਨ। ਜੇਕਰ ਅਜਿਹੇ ਪਰਿਵਾਰ 31 ਮਾਰਚ ਤੱਕ ਸਵੈ-ਇੱਛਾ ਨਾਲ ਆਪਣੇ ਨਾਮ ਖੁਰਾਕ ਸੁਰੱਖਿਆ ਸੂਚੀ ਵਿੱਚੋਂ ਨਹੀਂ ਹਟਾਉਂਦੇ, ਤਾਂ ਉਕਤ ਮਿਤੀ ਤੋਂ ਬਾਅਦ ਵਿਭਾਗੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਨਾਂਅ ਸੂਚੀ ਵਿੱਚੋਂ ਹਟਾ ਦਿੱਤੇ ਜਾਣਗੇ। National Food Security Act

Read Also : ਪੰਜਾਬ ਵਿੱਚ ਕਰੀਬ 3 ਸਾਲਾਂ ਦੌਰਾਨ 94 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼

ਇਸ ਸਬੰਧੀ ਹੁਣ ਤੱਕ 40 ਰਾਸ਼ਨ ਕਾਰਡ ਧਾਰਕਾਂ ਨੂੰ ਅਯੋਗਤਾ ਦੇ ਆਧਾਰ ’ਤੇ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਅਯੋਗ ਰਾਸ਼ਨ ਕਾਰਡ ਧਾਰਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਨਿਰਧਾਰਤ ਮਿਤੀ ਤੋਂ ਪਹਿਲਾਂ ਆਪਣੇ ਨਾਮ ਖੁਦ ਹਟਾ ਕੇ ਕਿਸੇ ਵੀ ਕਾਨੂੰਨੀ ਕਾਰਵਾਈ ਅਤੇ ਵਸੂਲੀ ਤੋਂ ਬਚਣ।

LEAVE A REPLY

Please enter your comment!
Please enter your name here