ਕਰੋਨਾ ਨਾਲ ਨਜਿੱਠਣ ਲਈ ਅਮਰੀਕਾ ‘ਚ ਰਾਸ਼ਟਰੀ ਐਮਰਜੈਂਸੀ

Corona

Corona ਨਾਲ ਨਜਿੱਠਣ ਲਈ ਅਮਰੀਕਾ ‘ਚ ਰਾਸ਼ਟਰੀ ਐਮਰਜੈਂਸੀ

ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੋਨਾ ਵਾਇਰਸ Corona ਮਹਾਂਮਾਰੀ ਨਾਲ ਨਜਿੱਠਣ ਲਈ ਦੇਸ਼ ‘ਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸ੍ਰੀ ਟਰੰਪ ਨੇ ਸ਼ੁੱਕਰਵਾਰ ਨੂੰ ਰੋਜ਼ ਗਾਰਡ ‘ਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਹ ਅਧਿਕਾਰਿਕ ਤੌਰ ‘ਤੇ ਦੇਸ਼ ‘ਚ ਐਮਰਜੈਂਸੀ ਦਾ ਐਲਾਨ ਕਰਦੇ ਹਨ। ਇਸ ਨਾਲ ਅਮਰੀਕੀ ਪ੍ਰਾਂਤਾਂ ‘ਚ ਕਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਸੰਘੀ ਘੰਡ ‘ਚੋਂ ਸਰਕਾਰ ਨੂੰ 50 ਅਰਬ ਡਾਲਰ ਦੀ ਰਾਸ਼ੀ ਮਿਲੇਗੀ। ਟਰੰਪ ਨੇ ਸੂਬਿਆਂ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਹਸਪਤਾਲ ਐਮਰਜੈਂਸੀ ਕੇਂਦਰ ਸਥਾਪਿਤ ਕਰਨ ਅਤੇ ਇਸ ਨਾਲ ਨਜਿੱਠਣ ਦੀਆਂ ਐਮਰਜੈਂਸੀ ਤਿਆਰੀ ਯੋਜਨਾਵਾਂ ਨੂੰ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਐਲਾਨ, ਸਿਹਤ ਤੇ ਮਨੁੱਖੀ ਵਸੀਲੇ ਮੰਤਰੀ ਅਲੈਕਸ ਅਜਰ ਨੂੰ ਨਵੇਂ ਅਧਿਕਾਰੀ ਦਿੰਦੀ ਹੈ, ਤਾਂ ਕਿ ਹਸਪਤਾਲਾਂ ਤੇ ਹੋਰ ਸਿਹਤ ਸੇਵਾ ਦਾਤਾਵਾਂ ਨੂੰ ਸੰਕਟ ਦੂਰ ਕਰਨ ਲਈ ਨਿਯਮਾਂ ਨੂੰ ਹਟਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਸ੍ਰੀ ਅਜਰ ਕੋਲ ਟੈਲੀ-ਸਿਹਤ ਨੂੰ ਸਮਰੱਥ ਕਰਨ ਅਤੇ ਸੰਘੀ ਲਾਇਸੰਸ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਅਧਿਕਾਰ ਹੋਵੇਗੀ ਜੋ ਡਾਕਟਰਾਂ ਨੂੰ ਉਨ੍ਹਾਂ ਖੇਤਰਾਂ ‘ਚ ਸੂਬੇ ਤੋਂ ਬਾਹਰ ਕੰਮ ਕਰਨ ਦੀ ਮਨਜ਼ੂਰੀ ਦੇਵੇਗਾ ਜਿੱਥੇ ਜ਼ਿਆਦਾ ਡਾਕਟਰਾਂ, ਜ਼ਿਆਦਾ ਦਫ਼ਤਰ ਪ੍ਰਾਪਤ ਕਰਨਾ ਅਤੇ ਸੰਭਾਵਿਤ ਰੋਗੀਆਂ ਦੀ ਬਿਹਤਰ ਦੇਖਭਾਲ ਲਈ ਉਪਾਅ ਪ੍ਰਦਾਨ ਕਰਨਾ ਹੈ। ਨਿਊਯਾਰਕ, ਕੈਲੀਫੋਰਨੀਆ ਤੇ ਵਾਸ਼ਿੰਗਟਨ ਸਮੇਤ ਕੁਝ ਅਮਰੀਕੀ ਸੂਬੇ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਹਨ। ਵੀਰਵਾਰ ਨੂੰ ਅਮਰੀਕਾ ‘ਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਘੱਟ ਤੋਂ ਘੱਟ 41 ਹੋ ਗਈ।

  • ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਕਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਚੁੱਕਾ ਹੈ।
  • ਇਸ ਮਹਾਂਮਾਰੀ ਨਾਲ ਘੱਟ ਤੋਂ ਘੱਟ 5000 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
  • 137000 ਤੋਂ ਜ਼ਿਆਦਾ ਲੋਕ ਇਸ ਬਿਮਾਰੀ ਤੋਂ ਸੰਕ੍ਰਮਿਤ ਹਨ।
  • 69000 ਤੋਂ ਜ਼ਿਆਦਾ ਲੋਕ ਇਸ ਮਹਾਂਮਾਰੀ ਤੋਂ ਠੀਕ ਹੋ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।