National Dengue Day: ਡੇਂਗੂ ਮੱਛਰ ਤੋਂ ਬਚਣਾ ਚਾਹੁੰਦੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਧਿਆਨ, ਡੇਂਗੂ ਨੇੜੇ ਵੀ ਨਹੀਂ ਆਵੇਗਾ

National Dengue Day
National Dengue Day

ਡੇਂਗੂ ਤੋਂ ਬਚਣ ਲਈ ਸਿਰਫ ਸਾਵਧਾਨੀ ਹੀ ਇਸ ਦਾ ਬਚਾਅ | National Dengue Day

National Dengue Day: ਮੌਸਮ ’ਚ ਬਦਲਾਅ ਹੁੰਦੇ ਹੀ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਖਾਸ ਕਰਕੇ ਜਦੋਂ ਬਰਸਾਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਡੇਂਗੂ ਦੇ ਕੇਸ ਆਉਣੇ ਸ਼ੁਰੂ ਹੋ ਜਾਂਦੇ ਹਨ। ਡੇਂਗੂ ਤੋਂ ਬਚਣ ਲਈ ਸਿਰਫ ਸਾਵਧਾਨੀ ਹੀ ਇਸ ਦਾ ਬਚਾਅ ਹੋ ਸਕਦਾ ਹੈ। ਹਾਲਾਂਕਿ ਹਾਲੇ ਬਰਸਾਤ ਦਾ ਮੌਸਮ ਸ਼ੁਰੂ ਨਹੀਂ ਹੋਇਆ ਉਸ ਤੋਂ ਪਹਿਲਾਂ ਹੀ ਡੇਂਗੂ ਦੇ ਕੇਸ਼ ਆਉਣੇ ਸ਼ੁਰੂ ਹੋ ਗਏ ਹਨ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਡੇਂਗੂ ਦੇ ਮੱਛਰ ਦੀ ਠੰਢ ਬਰਦਾਸ਼ਤ ਕਰਨ ਦੀ ਸਮਰੱਥਾ ਵਧ ਗਈ ਹੈ। ਇਹੀ ਕਾਰਨ ਹੈ ਕਿ ਤਾਪਮਾਨ ਵਿਚ ਲਗਾਤਾਰ ਗਿਰਾਵਟ ਦੇ ਬਾਵਜੂਦ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹਨਾਂ ਬੇਮੌਸਮੀਆਂ ਬਰਸਾਤਾਂ ਕਾਰਨ ਮੱਛਰ ਦੀ ਪੈਦਾਇਸ਼ ਜ਼ਿਆਦਾ ਵੱਧ ਜਾਂਦੀ ਹੈ।

ਮੱਛਰ ’ਤੇ ਮਾਰੂ ਕਰੀਮਾਂ, ਸਪਰੇਅ ਅਤੇ ਹੋਰ ਉਤਪਾਦਾਂ ਦਾ ਅਸਰ ਵੀ ਹੁਣ ਮੱਠਾ ਜਿਹਾ ਹੀ ਦਿਖਾਈ ਦਿੰਦਾ ਹੈ। ਜਿਸ ਨਾਲ ਵੈਕਟਰ ਬੌਰਨ ਬਿਮਾਰੀਆਂ ਮਲੇਰੀਆ, ਡੇਂਗੂ, ਚਿਕਨਗੁਨੀਆ ਆਦਿ ਬੁਖਾਰਾਂ ਦੇ ਫੈਲਣ ਦਾ ਖਦਸ਼ਾ ਹੋਰ ਵਧ ਜਾਂਦਾ ਹੈ। ਇਸ ਲਈ ਡੇਂਗੂ ’ਤੇ ਕਾਬੂ ਪਾਉਣ ਲਈ ਸਮੇਂ ਸਿਰ ਜਨਤਕ ਭਾਗੀਦਾਰੀ ਦੀ ਵੀ ਲੋੜ ਹੈ।

ਡੇਂਗੂ ਕੀ ਹੈ | National Dengue Day

Dengue

ਡੇਂਗੂ ਇੱਕ ਹੱਡ-ਟੁੱਟਵਾਂ ਬੁਖਾਰ ਹੈ, ਜਿਸ ਨੂੰ ਮਹਾਂਮਾਰੀ ਦੇ ਰੂਪ ’ਚ ਦੇਖਿਆ ਜਾਂਦਾ ਹੈ। ਇਹ ਜਾਨਲੇਵਾ ਵੀ ਹੋ ਸਕਦਾ ਹੈ। ਡੇਂਗੂ ਬੁਖਾਰ ਨੂੰ ‘ਹੱਡਤੋੜ ਬੁਖਾਰ’ ਕਹਿੰਦੇ ਹਨ, ਕਿਉਂਕਿ ਇਸ ਨਾਲ ਪੀੜਤ ਲੋਕਾਂ ਨੂੰ ਇੰਨਾ ਜ਼ਿਆਦਾ ਸਰੀਰਕ ਦਰਦ ਹੋ ਸਕਦਾ ਹੈ ਕਿ ਜਿਵੇਂ ਉਨਾਂ ਦੀਆਂ ਹੱਡੀਆਂ ਟੁੱਟ ਰਹੀਆਂ ਹੋਣ।

ਕਿਵੇਂ ਫੈਲਦਾ ਹੈ ਡੇਂਗੂ | National Dengue Day

ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਡੇਂਗੂ ਫੈਲਦਾ ਹੈ, ਇਨ੍ਹਾਂ ਡੇਂਗੂ ਮੱਛਰਾਂ ਦੀ ਨਿਸ਼ਾਨੀ ਇਨ੍ਹਾਂ ਦੇ ਸਰੀਰ ਵਿੱਚ ਚੀਤੇ ਵਰਗੀਆਂ ਧਾਰੀਆਂ ਹੁੰਦੀਆਂ ਹਨ। ਇਹ ਮੱਛਰ ਜ਼ਿਆਦਾਤਰ ਦਿਨ ਵੇਲੇ ਹੀ ਲੋਕਾਂ ਨੂੰ ਕੱਟ ਕੇ ਆਪਣਾ ਸ਼ਿਕਾਰ ਬਣਾਉਂਦੇ ਹਨ। ਇਹ ਬਰਸਾਤ ਦੇ ਮੌਸਮ ਵਿੱਚ ਵਧਦਾ-ਫੁੱਲਦਾ ਹੈ ਅਤੇ ਇਸ ਮੌਸਮ ਵਿੱਚ ਇਹ ਮੱਛਰ ਉੱਚਾ ਉੱਡਣ ਦੇ ਯੋਗ ਵੀ ਨਹੀਂ ਹੁੰਦਾ। (Dengue Mosquito)

ਡੇਂਗੂ ਫੈਲਣ ਦਾ ਕਾਰਨ

ਬਰਸਾਤ ਦਾ ਪਾਣੀ, ਗਮਲਿਆਂ, ਕੂਲਰਾਂ, ਟਾਇਰਾਂ ਆਦਿ ’ਚ ਇਕੱਠਾ ਹੋ ਜਾਂਦਾ ਹੈ, ਜਿਸ ’ਚ ਮੱਛਰ ਪੈਦਾ ਹੁੰਦਾ ਹੈ। ਜੇਕਰ ਮੱਛਰ ਵਿੱਚ ਵਾਇਰਸ ਨਹੀਂ ਹੈ ਤਾਂ ਉਸਦੇ ਕੱਟਣ ਨਾਲ ਡੇਂਗੂ ਨਹੀਂ ਫੈਲਦਾ, ਜੇਕਰ ਮੱਛਰ ਕਿਸੇ ਅਜਿਹੇ ਵਿਅਕਤੀ ਨੂੰ ਕੱਟਦਾ ਹੈ ਜੋ ਡੇਂਗੂ ਤੋਂ ਪ੍ਰਭਾਵਿਤ ਹੈ ਤਾਂ ਉਹ ਮੱਛਰ ਸਿਹਤਮੰਦ ਵਿਅਕਤੀਆਂ ’ਚ ਅੱਗੇ ਵਾਇਰਸ ਫੈਲਾਉਂਦਾ ਰਹਿੰਦਾ ਹੈ।

ਡੇਂਗੂ ਦੇ ਲੱਛਣ | National Dengue Day

  • ਡੇਂਗੂ ’ਚ ਬੁਖਾਰ ਅਤੇ ਸਿਰ ਦਰਦ ਬਹੁਤ ਤੇਜ਼ ਹੁੰਦਾ ਹੈ।
  • ਸਰੀਰ ’ਚ ਕਮਜ਼ੋਰੀ ਅਤੇ ਚੱਕਰ ਆਉਂਦੇ ਹਨ।
  • ਉਲਟੀਆਂ ਆਉਂਦੀਆਂ ਹਨ ਅਤੇ ਮੂੰਹ ਦਾ ਸਵਾਦ ਬਦਲ ਜਾਂਦਾ ਹੈ, ਜੀ ਕੱਚਾ-ਕੱਚਾ ਮਹਿਸੂਸ ਹੁੰਦਾ ਹੈ।
  • ਅੱਖਾਂ ਦੇ ਪਿਛਲੇ ਪਾਸੇ ਦਰਦ, ਹੱਥ-ਪੈਰ ਦਰਦ ਅਤੇ ਪਿੱਠ ਦਰਦ ਦੀ ਸ਼ਿਕਾਇਤ ਹੁੰਦੀ ਹੈ।
  • ਜੋੜਾਂ ਅਤੇ ਮਾਸਪੇਸ਼ੀਆਂ ’ਚ ਦਰਦ, ਬੇਚੈਨੀ ਅਤੇ ਬਲੱਡ ਪ੍ਰੈਸ਼ਰ ਘਟ ਜਾਂਦਾ ਹੈ।
  • ਜਿਆਦਾ ਸਿਹਤ ਵਿਗੜਣ ’ਤੇ ਮੂੰਹ-ਨੱਕ ਤੇ ਮਸੂੜਿਆਂ ’ਚੋਂ ਖੂਨ ਵਗਣ ਲੱਗਦਾ ਹੈ।

ਡੇਂਗੂ ਦੀ ਜਾਂਚ ਅਤੇ ਇਲਾਜ

ਡੇਂਗੂ ਮੱਛਰ ਦੇ ਕੱਟਣ ਦੇ 3 ਤੋਂ 5 ਦਿਨਾਂ ਬਾਅਦ ਮਰੀਜ ਨੂੰ ਬੁਖਾਰ ਹੋਣ ਲੱਗਦਾ ਹੈ। ਜਿਸ ਤੋਂ ਬਾਅਦ 10 ਦਿਨਾਂ ’ਚ ਇਹ ਬਿਮਾਰੀ ਸਰੀਰ ਦੇ ਅੰਦਰ ਵਧਣੀ ਸ਼ੁਰੂ ਹੋ ਜਾਂਦੀ ਹੈ। ਡੇਂਗੂ ਦੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਡਾਕਟਰ ਕੋਲ ਜਾਂਚ ਲਈ ਜਾਣਾ ਚਾਹੀਦਾ ਹੈ। ਜੇਕਰ ਮਰੀਜ ਨੂੰ 102 ਡਿਗਰੀ ਤੱਕ ਬੁਖਾਰ ਹੈ ਤਾਂ ਉਸ ਦੇ ਮੱਥੇ ’ਤੇ ਪਾਣੀ ਦੀਆਂ ਪੱਟੀਆਂ ਰੱਖਣੀਆਂ ਚਾਹੀਦੀਆਂ ਹਨ। ਮਰੀਜ ਨੂੰ ਸਿਹਤਮੰਦ ਭੋਜਨ ਦਿੰਦੇ ਰਹੋ। ਮਰੀਜ ਨੂੰ ਆਰਾਮ ਕਰਨ ਦਿਓ। ਡਾਕਟਰੀ ਸਲਾਹ ਤੋਂ ਬਿਨਾ ਕੋਈ ਵੀ ਘਰੇਲੂ ਨੁਸਕਾ ਜਾਂ ਦਵਾਈ ਨਾ ਲਵੋ ਅਤੇ ਮਰੀਜ ਦੀ ਸਥਿਤੀ ਬਾਰੇ ਡਾਕਟਰ ਨੂੰ ਸਮੇਂ-ਸਮੇਂ ਜਾਣੂ ਕਰਵਾਉਂਦੇ ਰਹੋ।

ਡੇਂਗੂ ਤੋਂ ਬਚਣ ਲਈ ਸਾਵਧਾਨੀਆਂ | National Dengue Day

ਆਪਣੇ ਘਰਾਂ ਵਿੱਚ ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖਣੇ, ਹਰ ਹਫਤੇ ਖਾਲੀ ਕਰਕੇ ਸੁਕਾਉਣਾ ਬਹੁਤ ਜਰੂਰੀ ਹਨ, ਘਰਾਂ ਦੀਆਂ ਛੱਤਾਂ ਉੱਪਰ ਪਏ ਪੁਰਾਣੇ ਟਾਇਰ-ਟੱਪੇ, ਕਬਾੜ ਆਦਿ ਨੂੰ ਕਵਰ ਹੇਠਾਂ ਰੱਖੀਏ, ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀਆਂ ਹੌਦੀਆਂ ਨੂੰ ਹਫਤੇ ਤੋਂ ਪਹਿਲਾਂ ਖਾਲੀ ਕਰਕੇ ਸਾਫ ਕਰੀਏੇ, ਕੂਲਰਾਂ ਨੂੰ ਵੀ ਹਫਤੇ ਤੋਂ ਪਹਿਲਾਂ ਖਾਲੀ ਕਰਕੇ ਸੁਕਾਉਣਾ ਬਹੁਤ ਜਰੂਰੀ ਹੈ, ਇਸੇ ਤਰ੍ਹਾਂ ਫਰਿੱਜ ਦੇ ਪਿਛਲੇ ਪਾਸੇ ਲੱਗੀ ਟ੍ਰੇਅ ਨੂੰ ਖਾਲੀ ਕਰਕੇ ਸੁਕਾਈਏ, ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਕਟੋਰੇ ਦੀ ਸਫਾਈ ਕਰਨੀ ਬਹੁਤ ਜਰੂਰੀ ਹੈ, ਬਚਾਅ ਲਈ ਖੜੇ ਪਾਣੀ ਦੇ ਸੋਮਿਆਂ ’ਤੇ ਕਾਲਾ-ਸੜਿਆ ਤੇਲ ਪਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਡੇਂਗੂ, ਵਿਕਾਸ ਤੇ ਸਿਹਤ

ਤਾਂ ਜੋ ਮੱਛਰ ਦੇ ਅੰਡੇ ਖ਼ਤਮ ਹੋ ਜਾਣ ਅਤੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ। ਇਸ ਮੌਸਮ ਵਿੱਚ ਪੂਰੇ ਕੱਪੜੇ ਪਹਿਨੋ, ਸਰੀਰ ਨੂੰ ਢੱਕ ਕੇ ਰੱਖੋ, ਰਾਤ ਸਮੇਂ ਸੌਣ ਲੱਗਿਆਂ ਮੱਛਰਦਾਨੀ ਜਾਂ ਪਤਲੀ ਚਾਦਰ ਵਗੈਰਾ ਲਗਾਓ, ਸਰੀਰ ਉਪਰ ਮੱਛਰ ਮਾਰੂ ਕਰੀਮਾਂ ਜਾਂ ਤੇਲ ਅਦਿ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ। ਹਰ ਇੱਕ ਬੁਖਾਰ ਵਾਲੇ ਕੇਸ ਦਾ ਡੇਂਗੂ ਸਬੰਧੀ ਖੂਨ ਦਾ ਸਲਾਈਡ ਟੈਸਟ ਕਰਨ ਤੇ ਪ੍ਰਭਾਵਿਤ ਖੇਤਰਾਂ ਅੰਦਰ ਸਪਰੇਅ ਤੇ ਫੌਗਿੰਗ ਆਦਿ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਦੌਰਾ ਕਰ ਰਹੀਆਂ ਹਨ। (Dengue Mosquito)

ਇਹ ਵੀ ਪੜ੍ਹੋ : Sangrur News: ਜ਼ਿਲ੍ਹਾ ਜ਼ੇਲ੍ਹ ਸੰਗਰੂਰ ਦੀ ਸੁਰੱਖਿਆ ’ਚ ਤਾਇਨਾਤ ਡੀਐਸਪੀ ਗੁਰਪ੍ਰੀਤ ਸਿੰਘ ਗ੍ਰਿਫ਼ਤਾਰ

ਇਨ੍ਹਾਂ ਬਿਮਾਰੀਆਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਸਾਫ-ਸਫਾਈ ਰੱਖੀ ਜਾਵੇ ਤੇ ਕਿਸੇ ਥਾਂ ’ਤੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ। ਅਜਿਹੇ ਲੱਛਣ ਹੋਣ ’ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ, ਡੇਂਗੂ ਦਾ ਟੈਸਟ ਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ, ਇਸ ਸਬੰਧੀ ਜਾਣਕਾਰੀ ਹਾਸਲ ਕਰਨ ਅਤੇ ਸੁਝਾਵਾਂ ਲਈ 24 ਘੰਟੇ ਉਪਲੱਬਧ ਟੋਲ ਫ੍ਰੀ ਹੈਲਪ ਲਾਈਨ ਨੰਬਰ 104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ

LEAVE A REPLY

Please enter your comment!
Please enter your name here