ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More
    Home Breaking News Welfare: ਜਾਂਦ...

    Welfare: ਜਾਂਦੇ-ਜਾਂਦੇ ਵੀ ਇਨਸਾਨੀਅਤ ਦੇ ਲਈ ਵੱਡਾ ਕੰਮ ਕਰ ਗਏ ਪ੍ਰੇਮੀ ਨੱਥਾ ਸਿੰਘ ਇੰਸਾਂ

    Welfare
    Welfare: ਜਾਂਦੇ-ਜਾਂਦੇ ਵੀ ਇਨਸਾਨੀਅਤ ਦੇ ਲਈ ਵੱਡਾ ਕੰਮ ਕਰ ਗਏ ਪ੍ਰੇਮੀ ਨੱਥਾ ਸਿੰਘ ਇੰਸਾਂ

    ਬਲਾਕ ਦੇ 13ਵੇਂ ਸਰੀਰਦਾਨੀ ਬਣੇ

    Welfare: ਕੋਟਕਪੂਰਾ (ਅਜੈ ਮਨਚੰਦਾ/ਗੁਰਪ੍ਰੀਤ ਪੱਕਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 167 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਕੋਟਕਪੂਰਾ ’ਚ 13ਵਾਂ ਸਰੀਰਦਾਨ ਹੋਇਆ।

    ਅੱਜ ਕੋਟਕਪੂਰਾ ਦੇ ਜ਼ੋਨ ਨੰਬਰ 1 (ਲਕਸ਼ਮੀ ਟੈਂਟ ਹਾਊਸ ਵਾਲੀ ਗਲੀ, ਸ਼ਾਂਤੀ ਨਗਰ) 68 ਸਾਲ ਦੇ ਨੱਥਾ ਸਿੰਘ ਇੰਸਾਂ ਦੇ ਦੇਹਾਂਤ ਉਪਰੰਤ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਨਾਂ ਦਾ ਸਰੀਰਦਾਨ ਕੀਤਾ। ਸਰੀਰਦਾਨੀ ਨੱਥਾ ਸਿੰਘ ਇੰਸਾਂ ਦੇ ਭਰਾ ਦੀਵਾਨ ਚੰਦ ਇੰਸਾਂ (ਪੱਪੂ) 15 ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਨੇ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਜਿਉਂਦੇ ਜੀਅ ਸਰੀਰ ਦਾਨ ਦਾ ਪ੍ਰਣ ਕੀਤਾ ਸੀ ਕਿ ਉਨਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰ ਦਿੱਤਾ ਜਾਵੇ। ਇਸ ਕਾਰਨ ਉਨ੍ਹਾਂ ਨੇ ਆਪਣੇ ਪਿਤਾ ਨੱਥਾ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਅਲ-ਫਲਾਹ ਸਕੂਲ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ ਸੈਂਟਰ ਧੌਜ, ਫਰੀਦਾਬਾਦ ( ਹਰਿਆਣਾ) ਨੂੰ ਦਾਨ ਕੀਤਾ ਗਿਆ ਹੈ, ਜਿੱਥੇ ਮੈਡੀਕਲ ਕਰਨ ਵਾਲੇ ਵਿਦਿਆਰਥੀ ਮ੍ਰਿਤਕ ਸਰੀਰ ’ਤੇ ਨਵੀਆਂ ਖੋਜਾਂ ਕਰਨਗੇ । Welfare

    Welfare
    Welfare: ਜਾਂਦੇ-ਜਾਂਦੇ ਵੀ ਇਨਸਾਨੀਅਤ ਦੇ ਲਈ ਵੱਡਾ ਕੰਮ ਕਰ ਗਏ ਪ੍ਰੇਮੀ ਨੱਥਾ ਸਿੰਘ ਇੰਸਾਂ

    ਸਰੀਰਦਾਨੀ ਨੱਥਾ ਸਿੰਘ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਨੱਥਾ ਸਿੰਘ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਨੱਥਾ ਸਿੰਘ ਇੰਸਾਂ ਦੀ ਅਰਥੀ ਨੂੰ ਮੋਢਾ ਉਨਾਂ ਦੀਆਂ ਧੀਆਂ ਤੇ ਨੂੰਹ ਨੇ ਦਿੱਤਾ। ਮ੍ਰਿਤਕ ਦੇਹ ਲਿਜਾਣ ਵਾਲੀ ਐਂਬੂਲੈਂਸ ਨੂੰ ਆਲ ਇੰਡੀਆ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਤੇ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਕੋਟਕਪੂਰਾ ਦੇ ਪ੍ਰਧਾਨ ਓਂਕਾਰ ਗੋਇਲ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

    ਇਹ ਵੀ ਪੜ੍ਹੋ: Dera Sacha Sauda : ਬਚਾਅ ਕਾਰਜਾਂ ‘ਚ ਦਿਨ-ਰਾਤ ਸੇਵਾਵਾਂ ਦੇਣ ਲਈ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਸਨਮਾਨਿਤ

    ਆਲ ਇੰਡੀਆ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਤੇ ਚੈਂਬਰ ਆਫ ਕਮਰਸ਼ ਐਂਡ ਇੰਡਸਟਰੀ ਕੋਟਕਪੂਰਾ ਦੇ ਪ੍ਰਧਾਨ ਓਂਕਾਰ ਗੋਇਲ ਨੇ ਕਿਹਾ ਕਿ ਪ੍ਰੇਮੀ ਨੱਥਾ ਸਿੰਘ ਇੰਸਾਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ ਸ਼ਹਿਰ ਵਿੱਚ ਵੀ ਅਤੇ ਸਾਧ ਸੰਗਤ ਵਿੱਚ ਵੀ ਜਿੱਥੇ ਵੀ ਸੇਵਾ ਕਾਰਜ ਦੀ ਮੁਹਿੰਮ ਚੱਲਦੀ ਉਥੇ ਉਹ ਸਾਰਾ ਪਰਿਵਾਰ ਪਹਿਲਾਂ ਸਹਿਯੋਗ ਕਰਦਾ ਅਤੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਮਾਨਵਤਾ ਭਲਾਈ ਦੇ ਕੰਮ ਸਾਰੀ ਸਾਧ-ਸੰਗਤ ਬਹੁਤ ਤਨ ਮਨ ਧਨ ਨਾਲ ਕਰਦੀ ਹੈ। ਸਲੂਟ ਹੈ ਡੇਰਾ ਪ੍ਰੇਮੀਆਂ ਦੇ ਇਸ ਸੇਵਾ ਦੇ ਜ਼ਜ਼ਬੇ ਨੂੰ । ਬਲਾਕ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ ਨੇ ਦੱਸਿਆ ਕਿ ਇਹ ਬਲਾਕ ਕੋਟਕਪੂਰਾ ਦਾ 13ਵੇ ਸਰੀਰਦਾਨੀ ਹਨ। ਨੱਥਾ ਸਿੰਘ ਇੰਸਾਂ ਡੇਰਾ ਸੱਚਾ ਸੌਦਾ ਦੇ ਪੱਕੇ ਸ਼ਰਧਾਲੂ ਸਨ ਅਤੇ ਲੰਗਰ ਸੰਮਤੀ ਦੇ ਸੇਵਾਦਾਰ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਵੀ ਸਨ।

    ਇਸ ਮੌਕੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਮਿੱਤਲ , ਬੰਟੀ ਕਾਲੜਾ , ਰਾਕੇਸ਼ ਕੁਮਾਰ ਇੰਸਾਂ, 85 ਮੈਂਬਰ ਜੋਲੀ ਇੰਸਾਂ, ਪ੍ਰਦੀਪ ਇੰਸਾਂ, ਕੌਰ ਸਿੰਘ ਇੰਸਾਂ, ਕੇਵਲ ਸਿੰਘ ਸਹੋਤਾ, ਪ੍ਰੇਮੀ ਸੇਵਕ ਜੱਜ ਕੁਮਾਰ ਇੰਸਾਂ, ਪ੍ਰੇਮੀ ਸੇਵਕ ਹਰਪਾਲ ਇੰਸਾਂ, ਓਮਪ੍ਰਕਾਸ਼ ਇੰਸਾਂ, ਡਾ ਬਲਰਾਮ ਇੰਸਾਂ, ਰਾਜ ਕੁਮਾਰ ਇੰਸਾਂ , ਦੌਲਤ ਰਾਮ ਇੰਸਾਂ, ਕੁਲਵੰਤ ਸਿੰਘ ਇੰਸਾਂ, ਰਜਿੰਦਰ ਸਿੰਘ ਇੰਸਾਂ, ਜਗਜੀਤ ਸਿੰਘ ਕੰਡਾ, ਅਰਮਿੰਦਰ ਇੰਸਾਂ, ਅਰੁਣ ਇੰਸਾ, ਸੰਨੀ ਇੰਸਾਂ, ਰਿਸ਼ਵ ਇੰਸਾਂ, ਦੇਵ ਇੰਸਾਂ, ਸੰਦੀਪ ਇੰਸਾਂ, 85 ਮੈਂਬਰ ਮੀਨਾ ਇੰਸਾਂ, 85 ਮੈਂਬਰ ਰਾਣੀ ਇੰਸਾਂ , ਪਰਮਜੀਤ ਇੰਸਾਂ, ਦਰਸ਼ਨਾ ਇੰਸਾਂ, ਬਬਲੀ ਇੰਸਾਂ, ਸੀਮਾ ਇੰਸਾਂ, ਸੁਨੀਤਾ ਇੰਸਾਂ , ਪਿੰਡਾਂ ਦੇ ਜ਼ੋਨਾਂ ਦੇ ਪ੍ਰੇਮੀ ਸੇਵਕ , ਪਿੰਡਾਂ ਸ਼ਹਿਰਾਂ ਦੇ ਜ਼ੋਨਾਂ ਦੇ ਪ੍ਰੇਮੀ ਸੰਮਤੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਤੇ ਸਾਧ-ਸੰਗਤ ਹਾਜ਼ਰ ਸੀ। Welfare

    LEAVE A REPLY

    Please enter your comment!
    Please enter your name here