ਅੱਠਵੀਂ ਵਾਰ ਮੰਗਲ ‘ਤੇ ਸਫ਼ਲਤਾਪੂਵਰਕ ਉੱਤਰਨ ‘ਚ ਕਾਮਯਾਬ
ਲਾਂਸ ਏਂਜਲਸ (ਏਜੰਸੀ)। ਅਮਰੀਕਾ ਦੀ ਪੁਲਾੜ ਏਜੰਸੀ ਨਾਂਸਾ ਦਾ ਇਨਸਾਈਟ ਲੈਂਡਰ ਸੋਮਵਾਰ ਨੂੰ ਮੰਗਲ ਗ੍ਰਹਿ ‘ਤੇ ਸੁਰੱਖਿਅਤ ਉਤਾਰਿਆ ਗਿਆ। ਇਸ ਪੁਲਾੜ ਯਾਨ ਦੇ ਮੰਗਲ ਗ੍ਰਹਿ ‘ਤੇ ਉੱਤਰਨ ਦੇ ਨਾਲ ਹੀ ਨਾਸਾ ਦੇ ਦੋ ਸਾਲਾਂ ਤੱਕ ਚੱਲਣ ਵਾਲੇ ਉਸ ਮਿਸ਼ਨ ਦੀ ਸ਼ੁਰੂਆਤ ਹੋ ਗਈ ਜਿਸ ‘ਚ ਮੰਗਲ ਗ੍ਰਹਿ ਨਾਲ ਜੁੜੇ ਪੁਲਾੜ ਦੇ ਰਹੱਸਾਂ ਬਾਰੇ ਪਤਾ ਲਾਇਆ ਜਾਵੇਗਾ।
ਨਾਸਾ ਦਾ ਇਨਸਾਈਟ ਲੈਂਡਰ ਦਾ ਇਸ ਸਾਲ ਪੰਜ ਮਈ ਨੂੰ ਪ੍ਰੀਖਣ ਕੀਤਾ ਗਿਆ ਸੀ। ਸਾਲ 2012 ‘ਚ ਕਿਉਰੋਸਿਟੀ ਰੋਵਰ ਤੋਂ ਬਾਅਦ ਲਾਲ ਗ੍ਿਰਹ ਦੇ ਰਹੱਸਾਂ ਦੀ ਖੋਜ ਲਈ ਪੂਰਨ ਰੂਪ ‘ਚ ਪਰੰਪਰਿਤ ਨਾਸਾ ਦਾ ਇਹ ਪਹਿਲਾ ਮਿਸ਼ਨ ਹੈ। ਇਨਸਾਈਟ ਲੈਂਡਰ ਛੇ ਮਹੀਨਿਆਂ ‘ਚ ਕਰੀਬ 48 ਕਰੋੜ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਮੰਗ ਗ੍ਰਹਿ ‘ਤੇ ਪਹੁੰਚਿਆ। ਇਨਸਾਈਟ ਲੈਂਡਰ ਭਾਰਤੀ ਸਮੇਂ ਅਨੁਸਾਰ ਸੋਮਵਾਰ ਦੇਰ ਰਾਤ ਕਰੀਬ ਇੱਕ ਵੱਜ ਕੇ 17 ਮਿੰਟਾਂ ‘ਤੇ ਮੰਗਲ ਗ੍ਰਹਿ ‘ਤੇ ਉੱਤਰਿਆ।
ਨਾਸਾ ਦੇ ਇਸ ਮਿਸ਼ਨ ਦਾ ਟੀਚਾ ਇਨਸਾਈਟ ਲੈਂਡਰ ਦੇ ਜ਼ਰੀਏ ਮੰਗ ਦੀ ਸਤਹਿ ਅਤੇ ਉਸ ਦੇ ਅੰਤਰਿਕ ਹਿੱਸਿਆਂ ਦਾ ਅਧਿਐਨ ਕਰਨਾ ਹੈ। ਇਨਸਾਈਟ ਲੈਂਡਰ ਨੂੰ ਮੰਗਲ ‘ਤੇ ਉੱਤਰਨ ਲਈ ਸੱਤ ਮਿੰਟ ਦੇ ਮਹੱਤਵਪਰਨ ਸਮੇਂ ਦੌਰਾਨ ਆਪਣੀ ਗਤੀ 20 ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਤੱਕ ਘੱਟ ਕਰਨੀ ਪਈ।
ਇਨਸਾਈਟ ਲੈਂਡਰ ਦੇ ਮੰਗਲ ਗ੍ਰਹਿ ‘ਤੇ ਸਫ਼ਲਤਾਪੂਰਵਕ ਉੱਤਰ ਤੋਂ ਬਾਅਦ ਨਾਸਾ ਦੇ ਐਂਡਮਿਨੀਸਟੇਟਰ ਜਿਮ ਬ੍ਰਿਡੇਨਸਟਾਈਨ ਨੇ ਕਿਹਾ ਕਿ ਅਸੀਂ ਮਾਨਵ ਇਤਿਹਾਸ ‘ਚ ਅੱਜ ਅੱਠਵੀਂ ਵਾਰ ਮੰਗਲ ‘ਤੇ ਸਫ਼ਲਤਾਪੂਵਰਕ ਉੱਤਰਨ ‘ਚ ਕਾਮਯਾਬ ਰਹੇ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।