NASA Helicopter Flying On Mars : ਮੰਗਲ ਗ੍ਰਹਿ ’ਤੇ ਉੱਡਿਆ ਨਾਸਾ ਦਾ ਹੈਲੀਕਾਪਟਰ, ਨਾਸਾ ਨੇ ਦਿੱਤੀ ਜਾਣਕਾਰੀ

NASA Helicopter Flying On Mars

ਨਾਸਾ ਦੇ ਮੰਗਲ ਹੈਲੀਕਾਪਟਰ ਨੇ ਲਾਲ ਗ੍ਰਹਿ ’ਤੇ ਆਪਣੀਆਂ 56 ਉਡਾਣਾਂ ਪੂਰੀਆਂ ਕਰ ਲਈਆਂ ਹਨ। ਇਹ ਜਾਣਕਾਰੀ ਏਜੰਸੀ ਨੇ ਦਿੱਤੀ ਹੈ। ਨਾਸਾ ਅਨੁਸਾਰ ਮੰਗਲ ਹੈਲੀਕਾਪਟਰ ਨੇ 25 ਅਗਸਤ ਨੂੰ ਆਪਣੀ 56ਵੀਂ ਉਡਾਨ ਸ਼ੁਰੂ ਕੀਤੀ ਸੀ, ਜਿਸ ’ਚ ਉਹ 12 ਮੀਟਰ ਦੀ ਉਚਾਈ ਤੱਕ ਪਹੁੰਚਿਆ ਅਤੇ 141 ਸਕਿੰਡ ’ਚ 410 ਮੀਟਰ ਦੀ ਯਾਤਰਾ ਕੀਤੀ। ਇੰਜੇਨੁਇਟੀ ਨਾਂਅ ਦਾ ਇਹ ਹੈਲੀਕਾਟਰ 18 ਫਰਵਰੀ 2021 ਨੂੰ ਮੰਗਲ ਗ੍ਰਹਿ ਦੇ ਜੇਜੇਰੋ ਕ੍ਰੇਟਰ ਤੱਕ ਪਹੰੁਚਿਆ ਸੀ, ਜੋ ਨਾਸਾ ਦੇ ਪਰਸਿਵਰੇਂਸ ਰੋਵਰ ਨਾਲ ਜੁੜਿਆ ਹੋਇਆ ਸੀ। ਇਹ ਹੈਲੀਕਾਪਟਰ ਇੱਕ ਤਕਨੀਕੀ ਪ੍ਰਦਰਸ਼ਨ ਹੈ, ਜਿਸ ਨੂੰ ਕਿਸੇ ਹੋਰ ਗ੍ਰਹਿ ’ਤੇ ਸੰਚਾਲਿਤ ਉਡਾਨ ਦਾ ਪ੍ਰੀਖਣ ਕਰਨ ਲਈ ਪਹਿਲੀ ਵਾਰ ਡਿਜਾਈਨ ਕੀਤਾ ਗਿਆ ਹੈ। (NASA Helicopter Flying On Mars)

ਇਹ ਵੀ ਪੜ੍ਹੋ : Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਮਿਲੇਗੀ ਰਾਹਤ!

ਨਾਸਾ ਅਨੁਸਾਰ ਹੈਲੀਕਾਪਟਰ ਨੂੰ 90 ਸਕਿੰਡ ਤੱਕ ਉਡਾਨ ਭਰਨ, ਇੱਕ ਸਮੇਂ ’ਚ ਲਗਭਗ 300 ਮੀਟਰ ਦੀ ਦੂਰੀ ਤੈਅ ਕਰਨ ਅਤੇ ਜ਼ਮੀਨ ਤੋਂ ਲਗਭਗ ਤਿੰਨ ਤੋਂ 4.5 ਮੀਟਰ ਦੀ ਦੂਰੀ ਤੱਕ ਉੱਡਣ ਲਈ ਡਿਜ਼ਾਈਨ ਕੀਤਾ ਗਿਆ ਸੀ। ਨਾਸਾ ਅਨੁਸਾਰ ਹੁਣ ਤੱਕ ਇਸ ਹੈਲੀਕਾਪਟਰ ਨੇ ਮੰਗਲ ਗ੍ਰਹਿ ’ਤੇ 100.2 ਉਡਾਨ ਮਿੰਟ ਪੂਰਾ ਕੀਤਾ ਹੈ, 12.9 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ ਅਤੇ 18 ਮੀਟਰ ਦੀ ਊਚਾਈ ਤੱਕ ਪਹੰੁਚਿਆ ਹੈ।