ਸੰਸਦ ਮੈਂਬਰਸ਼ਿਪ ਖਤਮ ਕਰਨ ਦੀ ਮੰਗ
ਏਜੰਸੀ
ਨਵੀਂ ਦਿੱਲੀ, 27 ਦਸੰਬਰ
ਸਾਬਕਾ ਨੇਵੀ ਅਫ਼ਸਰ ਕੁਲਭੂਸ਼ਣ ਜਾਧਵ ਦੇ ਪਰਿਵਾਰ ਨਾਲ ਇਸਲਾਮਾਬਾਦ ‘ਚ ਅਪਮਾਨਿਤ ਕਰਨ ਨੂੰ ਲੈ ਕੇ ਪੂਰੇ ਦੇਸ਼ ‘ਚ ਗੁੱਸੇ ਦਾ ਮਾਹੌਲ ਬਣਿਆ ਹੈ, ਤੇ ਚਾਰੇ ਪਾਸਿਓਂ ਪਾਕਿਸਤਾਨ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਇਸ ਦਰਿਮਆਨ ਸਮਾਜਵਾਦੀ ਪਾਰਟੀ ਦੇ ਰਾਜਸਭਾ ਸਾਂਸਦ ਨਰੇਸ਼ ਅਗਰਵਾਲ ਨੇ ਜਾਧਵ ‘ਤੇ ਪਾਕਿਸਤਾਨ ਦੇ ਵਰਤਾਅ ਨੂੰ ਸਹੀ ਕਰਾਰ ਦੇਣ ਦੇ ਬਿਆਨ ਦੇ ਕੇ ਨਵਾਂ ਬਿਖੇੜਾ ਖੜ੍ਹਾ ਕਰ ਦਿੱਤਾ ਹੈ ਜਿਸ ਤੋਂ ਬਾਅਦ ਸਪਾ ਸਾਂਸਦ ਦੀ ਮੈਂਬਰਸ਼ਿਪ ਖਤਮ ਕਰਨ ਦੀ ਮੰਗ ਉੱਠ ਰਹੀ ਹੈ ।
ਸਪਾ ਸਾਂਸਦ ਤੇ ਰਾਜਸਭਾ ਮੈਂਬਰ ਨਰੇਸ਼ ਅਗਰਵਾਲ ਨੇ ਕਿਹਾ ਕਿ ਪਾਕਿਸਤਾਨ ਜਾਧਵ ਨੂੰ ਇੱਕ ਅੱਤਵਾਦੀ ਮੰਨਦਾ ਹੈ ਇਸ ਲਈ ਉੁਸਦੇ ਨਾਲ ਉਹੋ ਜਿਹਾ ਹੀ ਸਲੂਕ ਕੀਤਾ ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੂੰ ਵੀ ਅੱਤਵਾਦੀਆਂ ਦੇ ਨਾਲ ਠੀਕ ਉਹੋ ਜਿਹਾ ਹੀ ਸਲੂਕ ਕਰਨਾ ਚਾਹੀਦਾ ਹੈ।
ਅਗਰਵਾਲ ਦੇ ਇਸ ਬਿਆਨ ਦੀ ਭਾਜਪਾ ਨੇ ਸਖ਼ਤ ਨਿੰਦਾ ਕੀਤੀ ਹੈ। ਭਾਜਪਾ ਆਗੂ ਤੇ ਰਾਜ ਸਭਾ ਸਾਂਸਦ ਸੁਬਰਮਣੀਅਮ ਸਵਾਮੀ ਨੇ ਨਰੇਸ਼ ਅਗਰਵਾਲ ਨੂੰ ਮੁਆਫ਼ੀ ਮੰਗਣ ਜਾਂ ਨਹੀਂ ਤਾਂ ਸੰਸਦ ਮੈਂਬਰਸ਼ਿਪ ਖਤਮ ਕਰਨ ਸਦਨ ਤੋਂ ਮੰਗ ਕੀਤੀ ਹੈ। ਹਾਲਾਂਕਿ ਕੁਲਭੂਸ਼ਣ ਮਾਮਲੇ ‘ਤੇ ਉਨ੍ਹਾਂ ਦੇ ਦਿੱਤੇ ਬਿਆਨ ਨਾਲ ਪੈਦਾ ਹੋਏ ਬਵਾਲ ਨੂੰ ਸ਼ਾਂਤ ਕਰਨ ਲਈ ਨਰੇਸ਼ ਅਗਰਵਾਲ ਨੇ ਮੀਡੀਆ ‘ਚ ਆ ਕੇ ਸਫ਼ਾਈ ਦਿੱਤੀ
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਮਤਲਬ ਹੀ ਨਹੀਂ ਸੀ। ਸਪਾ ਸਾਂਸਦ ਨੇ ਕਿਹਾ ਕਿ ਜੋ ਭਾਰਤੀ ਪਾਕਿਸਤਾਨ ਦੀ ਜੇਲ੍ਹਾਂ ‘ਚ ਉਨ੍ਹਾਂ ਦੇ ਨਾਲ ਉਹ ਜੋ ਵਿਹਾਰ ਕਰ ਰਹੇ ਹਨ ਸਾਨੂੰ ਵੀ ਇੰਡੀਆ ‘ਚ ਜੋ ਪਾਕਿਸਤਾਨ ਦੇ ਜਾਸੂਸ ਹਨ ਉਨ੍ਹਾਂ ਨਾਲ ਉਹੋ ਜਿਹਾ ਹੀ ਅੱਤਵਾਦੀ ਵਰਗਾ ਵਿਹਾਰ ਕਰਨਾ ਚਾਹੀਦਾ ਹੈ ਅਸੀਂ ਉਨ੍ਹਾਂ ਨਾਲ ਖੁੱਲ੍ਹੀ ਛੋਟ ਦੇ ਕੇ ਵਿਹਾਰ ਕਰ ਰਹੇ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।