ਜੈ ਬਜਰੰਗ ਬਲੀ ਦੇ ਨਾਅਰਿਆਂ ਵਿਚਾਲੇ ਮੋਦੀ ਨੇ ਬੈਂਗਲੁਰੂ ‘ਚ ਦੂਜੇ ਦਿਨ ਕੀਤਾ ਵਿਸ਼ਾਲ ਰੋਡ ਸ਼ੋਅ

PM Narendra Modi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕ ਚੋਣ ਪ੍ਰਚਾਰ ਦੌਰਾਨ ਰੋਡ ਸ਼ੋਅ ਕਰਦੇ ਹੋਏ।

ਬੈਂਗਲੁਰੂ (ਏਜੰਸੀ)। ਕਰਨਾਟਕ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਦਿਨ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਜੈ ਰਾਮ ਅਤੇ ਜੈ ਬਜਰੰਗ ਬਲੀ ਦੇ ਨਾਅਰਿਆਂ ਦਰਮਿਆਨ ਇੱਥੇ ਦੋ ਘੰਟੇ ਦਾ ਵਿਸ਼ਾਲ ਰੋਡ ਸ਼ੋਅ ਕੀਤਾ। ਸੂਬੇ ‘ਚ 10 ਮਈ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਮੋਦੀ ਦੀ ਅੱਠ ਕਿਲੋਮੀਟਰ ਲੰਬੀ ਯਾਤਰਾ ਨੂੰ ਉਨ੍ਹਾਂ ਦੇ ਸਮਰਥਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਕਿਉਂਕਿ ਲੋਕਾਂ ਨੇ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ। ਉਨ੍ਹਾਂ ਦਾ ਕਾਫਲਾ ਬੈਂਗਲੁਰੂ ਸ਼ਹਿਰ ਦੇ ਪੂਰਬੀ ਅਤੇ ਕੇਂਦਰੀ ਹਿੱਸਿਆਂ ਵਿੱਚ 13 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘਿਆ।

ਇਹ ਵੀ ਪੜ੍ਹੋ : ਵੀਡੀਓ ਵਾਇਰਲ ਹੋਣ ‘ਤੇ ਚੋਰ ਨੇ ਵਿਖਾਈ ਇਮਾਨਦਾਰੀ

ਮੋਦੀ ਦੇ ਪ੍ਰਸ਼ੰਸਕਾਂ ਨੇ ਆਪਣੇ ਚਿਹਰਿਆਂ ‘ਤੇ ਬਜਰੰਗ ਬਲੀ ਦੇ ਮਾਸਕ ਪਹਿਨੇ ਹੋਏ ਸਨ

ਮੋਦੀ ਨੇ ਰੋਡ ਸ਼ੋਅ ਦੀ ਸ਼ੁਰੂਆਤ ਥਿੱਪਾਸੰਦਰਾ ਵਿਖੇ ਕੇਂਪੇਗੌੜਾ ਦੀ ਮੂਰਤੀ ‘ਤੇ ਫੁੱਲ ਚੜ੍ਹਾ ਕੇ ਕੀਤੀ ਅਤੇ ਟ੍ਰਿਨਿਟੀ ਸਰਕਲ ‘ਤੇ ਸਮਾਪਤ ਹੋਇਆ। ਪ੍ਰਧਾਨ ਮੰਤਰੀ ਦੀ ਇੱਕ ਝਲਕ ਦੇਖਣ ਲਈ ਹਰ ਉਮਰ ਵਰਗ ਦੇ ਲੋਕ ਦੋ ਘੰਟੇ ਤੋਂ ਵੱਧ ਸਮੇਂ ਤੱਕ ਸੜਕ ਦੇ ਦੋਵੇਂ ਪਾਸੇ ਲਾਈਨਾਂ ਵਿੱਚ ਲੱਗੇ ਰਹੇ।ਲੋਕਾਂ ਵਿੱਚ ਭਾਰੀ ਉਤਸ਼ਾਹ ਸ਼ੀ। (PM Narendra Modi)

PM Narendra Modi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕ ਚੋਣ ਪ੍ਰਚਾਰ ਦੌਰਾਨ ਰੋਡ ਸ਼ੋਅ ਕਰਦੇ ਹੋਏ।

ਸੂਬੇ ‘ਚ 10 ਮਈ ਨੂੰ ਵਿਧਾਨ ਸਭਾ ਚੋਣਾਂ (PM Narendra Modi)

ਮੋਦੀ ਦੇ ਪ੍ਰਸ਼ੰਸਕਾਂ ਨੇ ਆਪਣੇ ਚਿਹਰਿਆਂ ‘ਤੇ ਬਜਰੰਗ ਬਲੀ ਦਾ ਮਾਸਕ ਪਾਇਆ ਹੋਇਆ ਸੀ। ਉਨ੍ਹਾਂ ਨੇ ਢੋਲ ਦੀ ਧੁਨ ‘ਤੇ ਨੱਚਿਆ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਕੁਝ ਪ੍ਰਸ਼ੰਸਕਾਂ ਨੇ ਭਗਵਾਨ ਹਨੂੰਮਾਨ ਦਾ ਰੂਪ ਧਾਰਿਆ ਹੋਇਆ ਸੀ ਅਤੇ ਹੱਥਾਂ ਵਿੱਚ ਗਦਾ ਫੜੀ ਹੋਈ ਸੀ। ਇਨ੍ਹਾਂ ਲੋਕਾਂ ਨੇ ਜੈ ਰਾਮ ਅਤੇ ਜੈ ਮੋਦੀ ਦੇ ਨਾਅਰੇ ਲਾਏ। ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਕਿਸੇ ਵੀ ਭਾਰਤੀ ਸਿਆਸਤਦਾਨ ਦਾ ਹੁਣ ਤੱਕ ਦਾ ਦੂਜਾ ਸਭ ਤੋਂ ਲੰਬਾ ਰੋਡ ਸ਼ੋਅ ਹੈ। ਅਜਿਹਾ ਪਹਿਲਾ ਰੋਡ ਸ਼ੋਅ 2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖੁਦ ਮੋਦੀ ਨੇ ਅਹਿਮਦਾਬਾਦ ਸ਼ਹਿਰ ਵਿੱਚ ਆਯੋਜਿਤ ਕੀਤਾ ਸੀ।