Ludhiana News: ਸੈਂਟਰਲ ਜੇਲ੍ਹ ’ਚੋਂ ਨਸ਼ੀਲੀਆਂ ਗੋਲੀਆਂ ਤੇ ਮੋਬਾਇਲ ਬਰਾਮਦ

Central Jail
ਕੇਂਦਰੀ ਜ਼ੇਲ੍ਹ ਲੁਧਿਆਣਾ ਦੀ ਫਾਈਲ ਫੋਟੋ।

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਅਕਸਰ ਹੀ ਸੁਰਖੀਆਂ ’ਚ ਰਹਿਣ ਵਾਲੀ ਸੈਂਟਰਲ ਜੇਲ੍ਹ ਲੁਧਿਆਣਾ ਇੱਕ ਵਾਰ ਚਰਚਾ ’ਚ ਹੈ। ਜਿੱਥੋਂ ਅਚਾਨਕ ਚੈਕਿੰਗ ਦੌਰਾਨ ਜੇਲ੍ਹ ਅਧਿਕਾਰੀਆਂ ਨੂੰ ਨਸ਼ੀਲੀਆਂ ਗੋਲੀਆਂ ਤੇ ਮੋਬਾਇਲ ਬਰਾਮਦ ਹੋਇਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਨੇ ਦੱਸਿਆ ਕਿ 10 ਅਕਤੂਬਰ ਨੂੰ ਜੇਲ੍ਹ ਦੀ ਅਚਨਚੇਤੀ ਚੈਕਿੰਗ ਕੀਤੀ ਗਈ। ਇਸ ਦੌਰਾਨ ਇੱਕ ਹਵਾਲਾਤੀ ਦੇ ਕਬਜ਼ੇ ’ਚੋਂ ਜੇਲ੍ਹ ਅਧਿਕਾਰੀਆਂ ਨੂੰ 450 ਨਸ਼ੀਲੀਆਂ ਗੋਲੀਆਂ (ਸੰਤਰੀ ਰੰਗ ਦੀਆਂ) ਅਤੇ ਇੱਕ ਮੋਬਾਇਲ ਫੋਨ ਬਰਾਮਦ ਹੋਇਆ।

Read Also : Dussehra 2024 : ਆਓ! ਦੁਸਹਿਰੇ ’ਤੇ ਇਹ ਸੰਕਲਪ ਲਈਏ

ਹਵਾਲਾਤੀ ਦੀ ਪਹਿਚਾਣ ਸਚਿਨ ਕੁਮਾਰ ਉਰਫ਼ ਸਚਿਨ ਭਤੀਜ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਨਸ਼ੀਲੀਆਂ ਗੋਲੀਆਂ ਤੇ ਬਰਾਮਦ ਮੋਬਾਇਲ ਜੇਲ੍ਹ ਨਿਯਮਾਂ ਦੀ ਉਲੰਘਣਾ ਹੈ। ਇਸ ਲਈ ਉਕਤ ਹਵਾਲਾਤੀ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਜਾਂਚ ਕਰਤਾ ਅਧਿਕਾਰੀ ਜਨਕ ਰਾਜ ਮੁਤਾਬਕ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਦੇ ਮੌਸੂਲ ’ਤੇ ਹਵਾਲਾਤੀ ਸਚਿਨ ਕੁਮਾਰ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। Ludhiana News

LEAVE A REPLY

Please enter your comment!
Please enter your name here