ਨਾਭਾ ਜੇਲ੍ਹ (Nabha Jail) ’ਚ ਕੈਦੀਆਂ ਕੋਲੋਂ ਮਿਲਿਆ ਨਸ਼ੀਲਾ ਪਦਾਰਥ
(ਸੁਰਿੰਦਰ ਕੁਮਾਰ ਸ਼ਰਮਾ) ਨਾਭਾ। ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਲ੍ਹ ਅੰਦਰ ਜੇਕਰ ਕੋਈ ਵੀ ਕੈਦੀ ਗੈਰ-ਕਨੂੰਨੀ ਢੰਗ ਨਾਲ ਮੋਬਾਇਲ ਤੇ ਨਸ਼ਾ ਦਾ ਇਸਤੇਮਾਲ ਕਰ ਰਿਹਾ ਹੈ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪਰ ਪੰਜਾਬ ਦੀਆਂ ਜੇਲਾਂ ਲਗਾਤਾਰ ਸੁਰਖੀਆਂ ਵਿੱਚ ਹਨ ਕਿ ਜੇਲ ਪ੍ਰਸ਼ਾਸਨ ਵੱਲੋਂ ਲੱਖ ਦਾਅਵੇ ਕੀਤੇ ਜਾ ਰਹੇ ਜੇਲ ਅੰਦਰ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਪਰ ਜੇਲ੍ਹ (Nabha Jail) ਅੰਦਰ ਵੱਡੇ ਪੱਧਰ ’ਤੇ ਮੋਬਾਇਲ ਮਿਲਣਾ ਅਤੇ ਨਸ਼ਾ ਮਿਲਣਾ ਆਮ ਜਿਹੀ ਗੱਲ ਬਣ ਕੇ ਰਹਿ ਗਈ ਹੈ।
ਜੇਲ੍ਹ ਅੰਦਰੋਂ 6 ਮੋਬਾਈਲ, 6 ਗ੍ਰਾਮ ਚਿੱਟਾ ਬਰਾਮਦ
ਜਿਸ ਦੇ ਤਹਿਤ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ (Nabha Jail) ਵਿੱਚ ਡੀਐਸਪੀ ਦਵਿੰਦਰ ਅੱਤਰੀ ਦੀ ਅਗਵਾਈ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜੇਲ੍ਹ ਅੰਦਰੋਂ 6 ਮੋਬਾਈਲ, 6 ਗ੍ਰਾਮ ਚਿੱਟਾ, 2 ਡਾਟਾ ਕੇਵਲ, 2 ਚਾਰਜ ਅਤੇ ਇੱਕ ਏਅਰਪੋਡ ਬਰਾਮਦ ਕੀਤੇ ਗਏ ਹਨ। ਜੇਲ੍ਹ ਵਿੱਚ ਐਨੀ ਮਾਤਰਾ ਵਿੱਚ ਸਾਮਾਨ ਮਿਲਣਾ ਜੇਲ੍ਹ ਪ੍ਰਸ਼ਾਸਨ ’ਤੇ ਸਵਾਲੀਆ ਨਿਸ਼ਾਨ ਲਗਾਏ ਹਨ। ਇਸ ਮੌਕੇ ਨਾਭਾ ਦੇ ਡੀਐਸਪੀ ਦਵਿੰਦਰ ਸਿੰਘ ਅੱਤਰੀ ਨੇ ਦੱਸਿਆ ਕਿ ਅਸੀਂ ਅਚਨਚੇਤ ਜੇਲ੍ਹ ਦੀ ਚੈਕਿੰਗ ਕੀਤੀ, ਜੇਲ੍ਹ ਅੰਦਰੋ ਸਿਕੰਦਰ ਸਿੰਘ ਕੋਲੋਂ ਇਕ ਮੋਬਾਇਲ ਅਤੇ 6 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ ਅਤੇ ਹਵਾਲਾਤੀ ਅਕਾਸ਼ਦੀਪ ਸਿੰਘ, ਹਵਾਲਾਤੀ ਰਛਪਾਲ ਸਿੰਘ, ਹਵਾਲਾਤੀ ਵਿਵੇਕ ਭਾਰਦਵਾਜ ਕੋਲੋਂ ਵੀ ਮੋਬਾਇਲ ਬਰਾਮਦ ਕੀਤੇ ਗਏ ਹਨ।
ਇਨ੍ਹ੍ਹਾਂ ਕੋਲੋਂ 6 ਮੋਬਾਇਲ ਅਤੇ 6 ਗ੍ਰਾਮ ਚਿੱਟਾ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ। ਅਸੀਂ ਇਹਨਾਂ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਅਤੇ 52-ਏ ਪਿ੍ਰਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਇਨ੍ਹਾਂ ਨੂੰ ਜੇਲ੍ਹ ਅੰਦਰੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਇਨ੍ਹਾਂ ਵੱਲੋਂ ਇਹ ਸਮਾਂਨ ਜੇਲ੍ਹ ਵਿੱਚ ਕਿਸ ਨੇ ਪਹੁੰਚਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ