ਨਸ਼ੀਲੀਆਂ ਗੋਲੀਆਂ ਤੇ ਲੱਖਾਂ ਰੁਪਏ ਦੀ ਡਰੱਗ ਮਨੀ ਬਰਾਮਦ, ਪਰਚਾ ਦਰਜ

Abohar News
ਪੁਲਿਸ ਵੱਲੋਂ ਫੜੀ ਗਈ ਡਰੱਗ ਮਨੀ ਤੇ ਨਸ਼ੀਲੀਆਂ ਗੋਲੀਆਂ ਸਬੰਧੀ ਪੈ੍ਰਸ ਕਾਨਫਰੰਸ ਕਰਦੇ ਡੀਐੱਸਪੀ ਅਬੋਹਰ ਅਰੁਨ ਮੁੰਡਨ ਤੇ ਐੱਸਐੱਚਓ ਮਨਿੰਦਰ ਸਿੰਘ

ਅਬੋਹਰ (ਮੇਵਾ ਸਿੰਘ)। ਜ਼ਿਲ੍ਹੇ ਦੇ ਡਰੱਗ ਇੰਸਪੈਕਟਰ ਸ਼ੀਸ਼ਨ ਮਿੱਤਲ ਦੀ ਸ਼ਿਕਾਇਤ ’ਤੇ ਥਾਣਾ ਨੰ : 2 ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸ਼ਹਿਰ ’ਚ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਕਰਨ ਵਾਲੇ ਇੱਕ ਨੌਜਵਾਨ ਦੇ ਮੋਟਰਸਾਈਕਲ ਤੋਂ ਲੱਖਾਂ ਰੁਪਏ ਦੀ ਡਰੱਗ ਮਨੀ ਤੇ ਸੈਂਕੜੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਜਦ ਕਿ ਉਕਤ ਨੌਜਵਾਨ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਉਧਰ ਇਸ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਡੀਐੱਸਪੀ ਅਬੋਹਰ ਅਰੁਨ ਮੁੰਡਨ ਅਤੇ ਐੱਸਐੱਚਓ ਮਨਵਿੰਦਰ ਸਿੰਘ ਨੇ ਦੱਸਿਆ ਕਿ ਡਰੱਗ ਇੰਸਪੈਕਟਰ ਸੀਸਨ ਕੁਮਾਰ ਮਿੱਤਲ ਨੇ ਪੁਲਿਸ ਨੂੰ ਸੂਚਨਾ ਦਿੱਤੀ। (Abohar News)

ਇਹ ਵੀ ਪੜ੍ਹੋ : ਫਰੀਦਕੋਟ ਜ਼ੇਲ੍ਹ ’ਚ ਨਸ਼ੀਲੇ ਪਦਾਰਥ ਤੇ ਮੋਬਾਇਲ ਫੋਨ ਪਹੁੰਚਾਉਣ ਦੀ ਤਿਆਰੀ ਕਰ ਰਹੇ ਦੋ ਗ੍ਰਿਫਤਾਰ

ਕਿ ਆਰੀਆ ਨਗਰ ਗਲੀ ਨੰ 8 ਦਾ ਰਹਿਣ ਵਾਲਾ ਵਿਕਾਸ ਕੁਮਾਰ ਪੁੱਤਰ ਸਾਹਿਬ ਰਾਮ ਮੈਡੀਕਲ ਐੱਮਆਰ ਦੀ ਆੜ ’ਚ ਸ਼ਹਿਰ ਦੇ ਮੈਡੀਕਲਾਂ ’ਤੇ ਜਾਕੇ ਨਸ਼ੀਲੀਆਂ ਗੋਲੀਆਂ ਵੇਚਦਾ ਹੈ। ਜਦੋਂ ਪੁਲਿਸ ਨੇ ਉਸ ਦੇ ਘਰ ਰੇਡ ਕੀਤੀ ਤਾਂ ਵਿਕਾਸ ਘਰੋਂ ਗਾਇਬ ਸੀ, ਜਦੋਂ ਕਿ ਉਸ ਦੇ ਘਰ ਦੇ ਬਾਹਰ ਖੜ੍ਹੇ ਮੋਟਰਸਾਈਕਲ ਦੀ ਚੈਕਿੰਗ ਕਰਨ ’ਤੇ ਪੁਲਿਸ ਨੂੰ 590 ਨਸ਼ੀਲੀਆਂ ਗੋਲੀਆਂ ਤੇ 11 ਲੱਖ 38 ਹਜਾਰ 500 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਇਸ ਤੋਂ ਬਾਅਦ ਪੁਲਿਸ ਨੇ ਵਿਕਾਸ ਕੁਮਾਰ ਖਿਲਾਫ ਐੱਨਡੀਪੀਐੱਸ ਦੀ ਧਾਰਾ 22, 61, 85 ਤਹਿਤ ਮਾਮਲਾ ਦਰਜ ਕਰ ਲਿਆ ਹੈ। (Abohar News)

LEAVE A REPLY

Please enter your comment!
Please enter your name here