ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home Breaking News ਸਿੱਖਾਂ ਨੂੰ ਬੁ...

    ਸਿੱਖਾਂ ਨੂੰ ਬੁਰਾ ਬੋਲਣ ਨੇ ਮੰਗੀ ਮੁਆਫ਼ੀ

    nankana sahib muslim

    ਸਿੱਖਾਂ ਨੂੰ ਨਨਕਾਣਾ ਸਾਹਿਬ ਨਾ ਰਹਿਣ ਦੇਣ ਦੀ ਦਿੱਤੀ ਸੀ ਧਮਕੀ

    ਸ੍ਰੀ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ‘ਤੇ ਪੱਥਰਬਾਜ਼ੀ ਦੀ ਵੀਡੀਓ ਤੋਂ ਬਾਅਦ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਇਸ ਵੀਡੀਓ  ‘ਚ ਪਹਿਲੀ ਵੀਡੀਓ ‘ਚ ਨਜ਼ਰ ਆ ਰਹੇ ਨਨਕਾਣਾ ਸਾਹਿਬ ਲਈ ਭੈੜੇ ਸ਼ਬਦ ਬੋਲਣ ਵਾਲਾ ਇਮਰਾਨ ਅਲੀ ਮਾਫ਼ੀ ਮੰਗਦਾ ਨਜ਼ਰ ਆ ਰਿਹਾ ਹੈ ਇਮਰਾਨ ਅਲੀ ਨੇ ਆਖਿਆ ਕਿ ਬੀਤੇ ਦਿਨੀਂ ਉਸਦੀ ਜਿਹੜੀ ਵੀਡੀਓ ਜਾਰੀ ਹੋਈ ਸੀ, ਉਸ ਵਿਚ ਉਸ ਨੂੰ ਜਜ਼ਬਾਤ ‘ਚ ਆ ਕੇ ਕਾਫ਼ੀ ਗਲਤ ਸ਼ਬਦ ਵਰਤੇ ਸਨ ਅਲੀ ਨੇ ਆਖਿਆ ਕਿ ਉਸ ਨੇ ਜਾਣ-ਬੁਝ ਕੇ ਅਜਿਹੇ ਸ਼ਬਦ ਨਹੀਂ ਵਰਤੇ ਸਗੋਂ ਗੁੱਸੇ ‘ਚ ਆ ਕੇ ਨਿਕਲ ਗਏ ਸਨ

    ਉਸ ਨੇ ਆਖਿਆ ਕਿ ਸਿੱਖ ਸਾਡੇ ਭਰਾ ਹਨ ਅਤੇ ਉਨ੍ਹਾਂ ਦੇ ਧਾਰਿਮਕ ਸਥਾਨ ਵੀ ਸਾਡੇ ਲਈ ਆਦਰਯੋਗ ਹਨ ਅਲੀ ਨੇ ਆਖਿਆ ਕਿ ਅਸੀਂ ਸਦਾ ਭਰਾਵਾਂ ਵਾਂਗ ਰਹੇ ਹਾਂ ਅਤੇ ਅੱਗੇ ਵੀ ਭਰਾਵਾਂ ਵਾਂਗ ਰਹਾਂਗੇ ਉਸ ਨੇ ਆਖਿਆ ਸਿੱਖਾ ਦੇ ਧਾਰਮਿਕ ਸਥਾਨਾਂ ਦੀ ਵੀ ਪਹਿਲਾਂ ਵਾਂਗ ਹੀ ਕਦਰ ਕਰਾਂਗੇ ਉਸ ਨੇ ਆਖਿਆ ਕਿ ਜੇਕਰ ਉਸ ਦੇ ਸ਼ਬਦਾਂ ਨਾਲ ਕਿਸੇ ਦੇ ਦਿਲ ਨੂੰ ਸੱਟ ਵੱਜੀ ਹੈ ਤਾਂ ਉਹ ਮਾਫ਼ੀ ਮੰਗਦਾ ਹੈ ਜ਼ਿਕਰਯੋਗ ਹੈ ਕਿ ਇਮਰਾਨ ਅਲੀ ਦੀ ਪਹਿਲੀ ਵੀਡੀਓ ਕਾਰਨ ਪਾਕਿਸਤਾਨ ਸਰਕਾਰ ਦੀ ਭਾਰੀ ਆਲੋਚਨਾ ਹੋ ਰਹੀ ਸੀ ਤੇ ਭਾਰਤ-ਪਾਕਿ ਦਾ ਸਿੱਖ ਭਾਈਚਾਰਾ ਇਸ ਮਾਮਲੇ ਤੋਂ ਬੜਾ ਦੁਖੀ ਹੈ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here