‘ਰਾਈਸਿੰਗ ਸਟਾਰ’ ‘ਚ ਸੁਰਾਂ ਦਾ ਜਾਦੂ ਬਿਖੇਰੇਗਾ ਨੰਨ੍ਹਾਂ ਸਿੰਗਰ ਅਨਮੋਲ ਇੰਸਾਂ

ਅੱਜ ਰਾਤ 9 ਵਜੇ ਲਾਈਵ ਪ੍ਰਸਤੂਤੀ ਦੇਵੇਗਾ ਅਨਮੋਲ ਇੰਸਾਂ

(ਰਾਮ ਸਰੂਪ) ਸਨੌਰ। ਪਿਛਲੇ ਸਾਲ ਪੰਜਾਬੀ ਚੈਨਲ ਐੱਮਐੱਚ-1 ਦੇ ਪ੍ਰੋਗਰਾਮ ‘ਨਿੱਕੀ ਆਵਾਜ਼ ਪੰਜਾਬ ਦੀ’ ‘ਚ ਆਪਣੇ ਸੁਰਾਂ ਦਾ ਜਾਦੂ ਬਿਖੇਰਣ ਤੋਂ ਪਹਿਲਾਂ ਰਨਰ-ਅਪ ਦਾ ਤਾਜ ਆਪਣੇ ਸਿਰ ਸਜਾਉਣ ਵਾਲਾ ਬਹਾਦਰਗੜ੍ਹ ਦਾ ਅਨਮੋਲ ਇੰਸਾਂ ਹੁਣ ਕਲਰਸ ਟੀਵੀ ਦੇ ਸ਼ੋਅ ‘ਰਾਇਸਿੰਗ ਸਟਾਰ’ ‘ਚ ਕਲਾ ਦਾ ਪ੍ਰਦਰਸ਼ਨ ਕਰਨ ਜਾ ਰਿਹਾ ਹੈ ਕਲਰਸ ਟੀਵੀ ‘ਤੇ ਚੱਲਣ ਵਾਲਾ ਸ਼ੋਅ ‘ਰਾਈਸਿੰਗ ਸਟਾਰ’  ਇੱਕ ਲਾਈਵ ਸ਼ੋਅ ਹੈ ਸ਼ੋਅ ‘ਚ ਗਾਇਕ ਦੀ ਪ੍ਰਫੋਰਮੈਂਸ ਦੌਰਾਨ ਆਮ ਜਨਤਾ ਆਪਣੇ ਬੈਸਟ ਸਿੰਗਰ ਨੂੰ ਵੋਟ ਕਰ ਸਕਦੀ ਹੈ ਜਿਸਦੇ ਆਧਾਰ ਤੇ ਜੇਤੂ ਦਾ ਫੈਸਲਾ ਕੀਤਾ ਜਾਵੇਗਾ।

ਅਨਮੋਲ ਇੰਸਾਂ ਪੁੱਤਰ ਸੁਖਵਿੰਦਰ ਪਾਲ ਇੰਸਾਂ ਇੱਕ ਸਾਧਾਰਣ ਪਰਿਵਾਰ ਤੋਂ ਹੈ ਜੋ ਗੁਰੂ ਨਾਨਕ ਫਾਊਂਡੇਸ਼ਨ ਸਕੂਲ ਸੂਲਰ ‘ਚ ਦਸਵੀ ਕਲਾਸ ਦਾ ਵਿਦਿਆਰਥੀ ਹੈ ਅਨਮੋਲ ਇੰਸਾਂ ਦੀ ਚੋਣ ਕਰੀਬ ਪੰਜਾਹ ਹਜ਼ਾਰ ਉਮੀਦਵਾਰਾਂ ‘ਚ ਹੋਈ ਹੈ ਉਸਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਆਪਣੇ ਮਾਤਾ-ਪਿਤਾ ਤੇ ਅਧਿਆਪਕ ਰਾਜੀਵ ਰਾਜਾ, ਗੁਲਾਮ ਅਲੀ ਨੂੰ ਦਿੱਤਾ ਕਲਰਸ ਟੀਵੀ ਤੇ ਰਾਇਸਿੰਗ ਸਟਾਰ-ਸ਼ੋਅ ਦਾ ਇਹ ਪ੍ਰੋਗਰਾਮ ਅੱਜ (12 ਫਰਵਰੀ) ਨੂੰ ਰਾਤ 9 ਵਜੇ ਆਵੇਗਾ, ਜਿਸ ‘ਚ ਆਮ ਜਨਤਾ ਅਨਮੋਲ ਇੰਸਾਂ ਲਈ ਵੋਟਿੰਗ ਕਰ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ