Oman vs Namibia: ਟੀ20 ਵਿਸ਼ਵ ਕੱਪ ਦੇ 2024 ਦੇ ਤੀਜੇ ਹੀ ਮੈਚ ’ਚ ਹੋਇਆ ਸੁਪਰ ਓਵਰ, ਸੁਪਰ ਓਵਰ ’ਚ ਨਾਮੀਬੀਆ ਨੇ ਓਮਾਨ ਨੂੰ ਹਰਾਇਆ

Oman vs Namibia

109 ਦੌੜਾਂ ’ਤੇ ਮੁਕਾਬਲਾ ਹੋਇਆ ਸੀ ਟਾਈ | Oman vs Namibia

  • ਟੂਰਨਾਮੈਂਟ ਦੇ ਇਤਿਹਾਸ ’ਚ 12 ਸਾਲਾਂ ਬਾਅਦ ਹੋਇਆ ਵਿਸ਼ਵ ਕੱਪ ’ਚ ਸੁਪਰ ਓਵਰ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਦਾ ਤੀਜਾ ਮੁਕਾਬਲਾ ਨਾਮੀਬੀਆ ਤੇ ਓਮਾਨ ਵਿਚਕਾਰ ਖੇਡਿਆ ਗਿਆ। ਪਰ ਮੈਚ ਦਾ ਨਤੀਜਾ ਸੁਪਰ ’ਚ ਨਿਕਲਿਆ, ਪਰ ਸੁਪਰ ਓਵਰ ’ਚ ਨਾਮੀਬੀਆ ਨੇ ਓਮਾਨ ਨੂੰ ਹਰਾ ਦਿੱਤਾ। ਸੁਪਰ ਓਵਰ ’ਚ ਨਾਮੀਬੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 21 ਦੌੜਾਂ ਬਣਾਈਆਂ, ਤੇ ਓਮਾਨ ਦੀ ਟੀਮ ਸਿਰਫ 1 ਵਿਕਟ ਗੁਆ ਕੇ 10 ਦੌੜਾਂ ਹੀ ਬਣਾ ਸਕੀ, ਨਾਮੀਬੀਆ ਲਈ ਸੁਪਰ ਓਵਰ ਡੇਵਿਡ ਵੀਜੇ ਨੇ ਸੁੱਟਿਆ, ਵੀਜੇ ਨੇ ਪਹਿਲਾਂ ਬੱਲੇਬਾਜ਼ੀ ’ਚ ਕਮਾਲ ਦਾ ਪ੍ਰਦਰਸ਼ਨ ਕੀਤਾ। (Oman vs Namibia)

ਇਹ ਵੀ ਪੜ੍ਹੋ : World Bicycle Day: ਸਾਈਕਲ ਦੇ ਪੈਡਲ ਮਾਰੋ

ਫਿਰ ਗੇਂਦਬਾਜ਼ੀ ’ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਓਮਾਨ 19.4 ਓਵਰਾਂ ’ਚ 109 ਦੌੜਾਂ ’ਤੇ ਆਲਆਊਟ ਹੋ ਗਈ ਸੀ, ਫਿਰ ਟੀਚੇ ਦਾ ਪਿੱਛਾ ਕਰਨ ਆਈ ਨਾਮੀਬੀਆ ਦੀ ਟੀਮ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਤੇ ਟੀਮ 20 ਓਵਰਾਂ ’ਚ 6 ਵਿਕਟਾਂ ਗੁਆ ਕੇ 109 ਦੌੜਾਂ ਹੀ ਬਣਾ ਸਕੀ, ਜਿਸ ਕਾਰਨ ਮੁਕਾਬਲਾ ਟਾਈ ਹੋ ਗਿਆ ਤੇ ਸੁਪਰ ਓਵਰ ਕਰਵਾਇਆ ਗਿਆ, ਸੁਪਰ ਓਵਰ ’ਚ ਨਾਮੀਬੀਆ ਨੇ ਜਿੱਤ ਹਾਸਲ ਕਰਕੇ ਸ਼ਾਨਦਾਰ ਤਰੀਕੇ ਨਾਲ ਟੀ20 ਵਿਸ਼ਵ ਕੱਪ ਦੀ ਸ਼ੁਰੂਆਤ ਕੀਤੀ। (Oman vs Namibia)

ਅਜਿਹਾ ਰਿਹਾ ਸੁਪਰ ਓਵਰ ਦਾ ਰੋਮਾਂਕ | Oman vs Namibia

ਸੁਪਰ ਓਵਰ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਾਮੀਬੀਆ ਨੇ 21 ਦੌੜਾਂ ਬਣਾਈਆਂ, ਟੀਮ ਲਈ ਡੇਵਿਡ ਵੀਜੇ ਨੇ ਸ਼ੁਰੂਆਤ ਦੋ ਗੇਂਦਾਂ ’ਚ ਚੌਕਾ ਤੇ ਛੱਕਾ ਲਾ ਕੇ 10 ਦੌੜਾਂ ਬਣਾਈਆਂ, ਫਿਰ ਤੀਜੀ ਗੇਂਦ ’ਤੇ 2 ਦੌੜਾਂ ਲਈਆਂ ਤੇ ਚੌਥੀ ਗੇਂਦ ’ਤੇ 1 ਦੌੜ ਆਈ। ਇਸ ਤੋਂ ਬਾਅਦ ਸਟ੍ਰਾਈਕ ’ਤੇ ਆਏ ਕਪਤਾਨ ਗੇਰਹਾਰਡ ਨੇ 2 ਗੇਂਦਾਂ ’ਤੇ 2 ਚੌਕੇ ਲਾ ਕੇ ਟੀਮ ਨੂੰ 21 ਦੌੜਾਂ ਤੋਂ ਪਾਰ ਪਹੁੰਚਾਇਆ। ਸੁਪਰ ਓਵਰ ਦਾ ਪਿੱਛਾ ਕਰਨ ਆਈ ਓਮਾਨ ਸਾਹਮਣੇ ਗੇਂਦਬਾਜ਼ੀ ਕਰਨ ਆਏ ਡੇਵਿਡ ਵੀਜੇ ਨੇ ਸਿਰਫ 1 ਵਿਕਟ ਲੈ ਕੇ 10 ਦੌੜਾਂ ਹੀ ਦਿੱਤੀਆਂ। (Oman vs Namibia)

ਵੀਜੇ ਦੀ ਪਹਿਲੀ ਗੇਂਦ ’ਤੇ ਓਮਾਨ ਨੇ ਨਸੀਮ ਖੁਸ਼ੀ ਨੇ 2 ਦੌੜਾਂ ਲਈਆਂ ਤੇ ਫਿਰ ਅਗਲੀ ਗੇਂਦ ਖਾਲੀ ਰਹੀ, ਇਸ ਤੋਂ ਬਾਅਦ ਤੀਜੀ ਗੇਂਦ ’ਤੇ ਨਸੀਮ ਬੋਲਡ ਹੋ ਗਏ, ਫਿਰ ਬੱਲੇਬਾਜ਼ੀ ਕਰਨ ਆਏ ਆਕਿਬ ਨੇ ਅਗਲੀਆਂ 2 ਗੇਂਦਾਂ ’ਤੇ 1-1 ਦੌੜ ਲਈ ਅਤੇ ਆਖਿਰੀ ਗੇਂਦ ’ਤੇ ਛੱਕਾ ਜੜਿਆ, ਜਿਸ ਤੋਂ ਬਾਅਦ ਓਮਾਨ ਸੁਪਰ ਓਵਰ ’ਚ 10 ਦੌੜਾਂ ਹੀ ਬਣਾ ਸਕਿਆ। ਜਿਸ ਕਰਕੇ ਨਾਮੀਬੀਆ ਨੇ ਮੈਚ ‘ਚ ਜਿੱਤ ਹਾਸਲ ਕਰਕੇ ਸ਼ਾਨਦਾਰ ਤਰੀਕੇ ਨਾਲ ਵਿਸ਼ਵ ਕੱਪ ਦੀ ਸ਼ੁਰੂਆਤ ਕੀਤੀ। (Oman vs Namibia)