Rana Balachauria: ਮੋਹਾਲੀ (ਐੱਮ ਕੇ ਸ਼ਾਇਨਾ) ਮੋਹਾਲੀ ਵਿੱਚ ਇੱਕ ਟੂਰਨਾਮੈਂਟ ਦੌਰਾਨ ਕਤਲ ਹੋਏ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦਾ ਅੱਜ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਉਸ ਦੇ ਸਿਰ ਵਿੱਚ ਪਿੱਛੇ ਤੋਂ ਗੋਲੀ ਮਾਰੀ, ਇੱਕ ਗੋਲੀ ਉਸਦੇ ਮੂੰਹ ਵਿੱਚੋਂ ਨਿਕਲ ਗਈ, ਜਿਸ ਕਾਰਨ ਜਦੋਂ ਉਹ ਹਸਪਤਾਲ ਪਹੁੰਚਿਆ ਤਾਂ ਉਸ ਦੀ ਮੌਤ ਹੋ ਗਈ।
ਹੁਣ ਇਸ ਮਾਮਲੇ ‘ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ, ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਜਿਸ ਮੁੰਡੇ ‘ਤੇ ਹਮਲਾ ਕੀਤਾ ਗਿਆ ਸੀ ਉਹ ਕੁੰਵਰ ਦਿਗਵਿਜ ਸਿੰਘ ਸੀ, ਜੋ ਕਿ ਨਵਾਂਸ਼ਹਿਰ ਦੇ ਬਲਾਚੌਰ ਦਾ ਰਹਿਣ ਵਾਲਾ ਸੀ। ਉਹ ਪਹਿਲਾਂ ਗੰਭੀਰ ਹਾਲਤ ਵਿੱਚ ਸੀ ਅਤੇ ਉਸਨੂੰ ਤੁਰੰਤ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਕੱਲ੍ਹ, ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਗਿਰੋਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਹ ਕੁੰਵਰ ਦਿਗਵਿਜੇ ਉਰਫ਼ ਰਾਣਾ ਬਲਾਚੌਰ, ਜੱਗੂ ਭਗਵਾਨਪੁਰੀਆ ਦਾ ਕਰੀਬੀ ਸੀ। Rana Balachauria
ਡੋਨੀ ਬਲ ਅਤੇ ਲੱਕੀ ਪਟਿਆਲ ਗੈਂਗ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਨਿਸ਼ਾਨੇਬਾਜ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਐਸਐਸਪੀ ਨੇ ਦੱਸਿਆ ਕਿ ਹੁਣ ਤੱਕ ਦੋ ਵਿਅਕਤੀਆਂ ਦੀ ਪਛਾਣ ਗੋਲੀਬਾਰੀ ਕਰਨ ਵਾਲਿਆਂ ਵਜੋਂ ਕੀਤੀ ਗਈ ਹੈ ਜਿਨ੍ਹਾਂ ਵਿੱਚ ਆਦਿਤਿਆ ਕਪੂਰ, ਉਰਫ਼ ਮੱਖਣ ਅੰਮ੍ਰਿਤਸਰ ਤੋਂ ਅਤੇ ਕਰਨ ਪਾਠਕ, ਅੰਮ੍ਰਿਤਸਰ ਤੋਂ ਅਤੇ ਤੀਜੇ ਦੀ ਭਾਲ ਅਜੇ ਜਾਰੀ ਹੈ।
ਐਸਐਸਪੀ ਨੇ ਕਿਹਾ ਕਿ ਸਾਡੀ ਮੋਹਾਲੀ ਪੁਲਿਸ ਟੀਮ ਵੱਖ-ਵੱਖ ਥਾਵਾਂ ‘ਤੇ ਪੁੱਛਗਿੱਛ ਕਰ ਰਹੀ ਹੈ, ਅਤੇ ਜਿੱਥੇ ਵੀ ਉਨ੍ਹਾਂ ਨੂੰ ਉਨ੍ਹਾਂ ਦਾ ਕੋਈ ਸੁਰਾਗ ਮਿਲਦਾ ਹੈ, ਉਸ ਪਹੁੰਚ ਕਰ ਰਹੇ ਹਨ। ਉਹਨਾਂ ਦੱਸਿਆ ਕਿ ਹਮਲਾਵਰ ਆਦਿਤਿਆ ਕਪੂਰ ਵਿਰੁੱਧ 13 ਐਫਆਈਆਰ ਦਰਜ ਹਨ ਅਤੇ ਕਰਨ ਪਾਠਕ ਵਿਰੁੱਧ 2 ਐਫਆਈਆਰ ਦਰਜ ਹਨ।
Rana Balachauria
ਦੱਸ ਦਈਏ ਕਿ ਬੀਤੀ ਸ਼ਾਮ ਕਬੱਡੀ ਟੂਰਨਾਮੈਂਟ ਦੌਰਾਨ ਰਾਣਾ ਬਲਾਚੋਰੀਆ ਦਾ ਕਤਲ ਕਰ ਦਿੱਤਾ ਗਿਆ ਸੀ। ਇਸੇ ਦੌਰਾਨ ਸੋਸ਼ਲ ਮੀਡੀਆ ਤੇ ਵਾਇਰਲ ਇੱਕ ਪੋਸਟ ਵਿੱਚ ਰਾਣਾ ਦੇ ਕਤਲ ਦੀ ਜ਼ਿੰਮੇਵਾਰੀ ਬਦਨਾਮ ਸ਼ੂਟਰ ਦਵਿੰਦਰ ਬੰਬੀਹਾ ਦੇ ਗਿਰੋਹ ਨੇ ਲਈ ਹੈ, ਜਿਸ ਨੂੰ ਹੁਣ ਅਰਮੇਨੀਆ ਵਿੱਚ ਸਥਿਤ ਗੈਂਗਸਟਰ ਲੱਕੀ ਪਟਿਆਲ ਚਲਾ ਰਿਹਾ ਹੈ। ਬੰਬੀਹਾ ਗਿਰੋਹ ਦਾ ਕਹਿਣਾ ਹੈ ਕਿ ਰਾਣਾ ਨੂੰ ਮਾਰ ਕੇ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਗਿਆ ਸੀ ਕਿਉਂਕਿ ਰਾਣਾ ਨੇ ਮੂਸੇਵਾਲਾ ਦੇ ਕਾਤਲਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਸੀ।
ਦੱਸ ਦਈਏ ਕਿ ਕਤਲ ਸੋਮਵਾਰ ਦੇਰ ਸ਼ਾਮ ਸੋਹਾਣਾ ਵਿੱਚ ਹੋਇਆ ਸੀ। ਜਿੱਥੇ ਤਿੰਨ ਹਮਲਾਵਰ, ਪ੍ਰਸ਼ੰਸਕਾਂ ਦੇ ਰੂਪ ਵਿੱਚ ਪੇਸ਼ ਹੋ ਕੇ ਉਸ ਕੋਲ ਪਹੁੰਚੇ ਸਨ। ਉਨ੍ਹਾਂ ਨੇ ਰਾਣਾ ਨਾਲ ਸੈਲਫੀ ਲੈਣ ਦੇ ਬਹਾਨੇ ਗੋਲੀ ਮਾਰ ਦਿੱਤੀ ਸੀ। ਦੂਜੇ ਪਾਸੇ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਾਤਲ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸ਼ੂਟਰਾਂ ਵਿੱਚੋਂ ਕਿਸੇ ਦੀ ਵੀ ਗ੍ਰਿਫ਼ਤਾਰੀ ਅਜੇ ਤੱਕ ਨਹੀਂ ਹੋ ਸਕੀ। ਬੀਤੇ ਦਿਨ ਮੁਹਾਲੀ ਦੇ ਸੋਹਾਣਾ ਇਲਾਕੇ ਵਿੱਚ ਚਲਦੇ ਕਬੱਡੀ ਮੈਚ ਦੌਰਾਨ ਰਾਣਾ ਬਲਾਚੌਰੀਆ ‘ਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ। ਪੋਸਟਮਾਰਟਮ ਤੋਂ ਬਾਅਦ, ਰਾਣਾ ਦਾ ਅੰਤਿਮ ਸੰਸਕਾਰ ਅੱਜ ਹੋ ਸਕਦਾ ਹੈ।
Read Also : ਭਲਕੇ ਸਵੇਰੇ 8 ਵਜੇ ਖੁੱਲ੍ਹਣਗੀਆਂ ਕਿਸਮਤ ਪੁੜੀਆਂ, ਤਿਆਰੀਆਂ ਮੁਕੰਮਲ
ਦੱਸਿਆ ਜਾਂਦਾ ਹੈ ਕਿ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਪੜਦਾਦਾ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਨੇੜੇ ਇੱਕ ਰਿਆਸਤ ਦੇ ਰਾਜਾ ਸਨ। ਕੰਵਰ ਦਿਗਵਿਜੈ ਸਿੰਘ ਸ਼ੁਰੂ ਵਿੱਚ ਕੁਸ਼ਤੀ ਕਰਦਾ ਸੀ ਅਤੇ ਬਾਅਦ ਵਿੱਚ ਇੱਕ ਕਬੱਡੀ ਖਿਡਾਰੀ ਬਣ ਗਿਆ। ਬਾਅਦ ਵਿੱਚ ਉਸਨੇ ਆਪਣੀ ਕਬੱਡੀ ਟੀਮ ਬਣਾਈ ਅਤੇ ਇੱਕ ਪ੍ਰਮੋਟਰ ਵਜੋਂ ਭੂਮਿਕਾ ਨਿਭਾਉਂਦੇ ਸਨ। ਅਹਿਮ ਗੱਲ ਇਹ ਹੈ ਕਿ ਕੰਵਰ ਮਾਡਲਿੰਗ ਵਿੱਚ ਵੀ ਆਪਣਾ ਹੱਥ ਅਜ਼ਮਾ ਰਿਹਾ ਸੀ ਅਤੇ ਭਵਿੱਖ ਵਿੱਚ ਕੁਝ ਗੀਤਾਂ ਵਿੱਚ ਦਿਖਾਈ ਦੇਣ ਦੀ ਯੋਜਨਾ ਬਣਾ ਰਿਹਾ ਸੀ। ਉਸਦੀ ਹਾਲ ਹੀ ਵਿੱਚ ਦੇਹਰਾਦੂਨ ਦੀ ਇੱਕ ਕੁੜੀ ਨਾਲ ਲਵ ਮੈਰਿਜ ਹੋਈ ਸੀ ਅਤੇ ਹੁਣ ਉਨ੍ਹਾਂ ਦੇ ਵਿਆਹ ਤੋਂ ਸਿਰਫ਼ 11 ਦਿਨ ਬਾਅਦ ਹੀ ਉਹਨਾਂ ਦਾ ਕਤਲ ਹੋ ਗਿਆ।














