ਨਵੀਂ ਦਿੱਲੀ (ਏਜੰਸੀ)। ਹਰਿਆਣਾ ਦੇ ਗੁਰੂਗ੍ਰਾਮ ‘ਚ ਹਾਲ ਦੇ ਦਿਨਾਂ ‘ਚ ਸ਼ੁੱਕਰਵਾਰ ਦੀ ਨਮਾਜ ‘ਚ ਹਿੰਦੂਵਾਦੀ ਸੰਗਠਨਾਂ ਵੱਲੋਂ ਅੜਿੱਕਾ ਪਹੁੰਚਾਏ ਜਾਣ ਦੀਆਂ ਘਟਨਾਵਾਂ ‘ਤੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਟਿੱਪਣੀ ਕੀਤੀ ਹੈ। ਸੀਐਮ ਖੱਟਰ ਨੇ ਐਤਵਾਰ ਨੂੰ ਕਿਹਾ ਕਿ ਨਮਾਜ ਮਸਜਿਦ ਜਾਂ ਈਦਗਾਹ ਦੇ ਅੰਦਰ ਹੀ ਪੜ੍ਹਨੀ ਚਾਹੀਦੀ ਹੈ। ਏਐਨਆਈ ਨਾਲ ਗੱਲਬਾਤ ‘ਚ ਖੱਟਰ ਨੇ ਕਿਹਾ, ਇਹ ਸਾਡੀ ਡਿਊਟੀ ਹੈ ਕਿ ਕਾਨੂੰਨ ਤੇ ਵਿਵਸਥਾ ਨੂੰ ਬਣਾਈ ਰੱਖਿਆ ਜਾਵੇ। ਖੁੱਲ੍ਹੇ ‘ਚ ਨਮਾਜ ਪੜ੍ਹਨ ਦੀ ਰੀਤ ਵਧੀ ਹੈ ਜਨਤਕ ਸਥਾਨਾਂ ‘ਤੇ ਨਮਾਜ ਪੜ੍ਹਨ ਦੀ ਬਜਾਇ ਮਸਜਿਦ ਤੇ ਈਦਗਾਹ ‘ਚ ਜਾਣਾ ਚਾਹੀਦਾ ਹੈ’। (CM Manohar Lal Khattar)
ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਗੁਰੂਗ੍ਰਾਮ ‘ਚ ਕੁਝ ਹਿੰਦੂਵਾਦੀ ਸੰਗਠਨਾਂ ਨੇ ਮੁਸਲਮਾਨ ਭਾਈਚਾਰੇ ਵੱਲੋਂ ਜਨਤਕ ਥਾਵਾਂ ‘ਤੇ ਨਵਾਜ ਪੜ੍ਹਨ ‘ਤੇ ਇਤਰਾਜ਼ ਕੀਤਾ ਸੀ। ਮੁੱਖ ਮੰਤਰੀ ਵੱਲੋਂ ਆਏ ਬਿਆਨ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਕਾਨੂੰਨੀ ਵਿਵਸਥਾ ਦੇ ਨਾਲ-ਨਾਲ ਕੁਝ ਸੰਗਠਨਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। (CM Manohar Lal Khattar)