ਰੀਤਾ ਸਿੰਘ
ਇਹ ਸਵਾਗਤਯੋਗ ਹੈ ਕਿ ਕਿਰਾਏ ਦੀ ਕੁੱਖ ਦੇ ਅਨੈਤਿਕ ਕਾਰੋਬਾਰ ‘ਤੇ ਨਕੇਲ ਕੱਸਣ ਲਈ ਸਰੋਗੇਸੀ (ਰੈਗੂਲੇਸ਼ਨ) ਬਿੱਲ, 2016 ਨੂੰ ਲੋਕ ਸਭਾ ਨੇ ਇੱਕ ਸੁਰ ਪਾਸ ਕਰ ਦਿੱਤਾ ਹੈ ਇਸ ਬਿੱਲ ਵਿਚ ਕੁਝ ਮਾਮਲਿਆਂ ‘ਚ ਕਿਰਾਏ ਦੀ ਕੁੱਖ ਦੇ ਸਹਾਰੇ ਔਲਾਦ ਪ੍ਰਾਪਤੀ ਦੀ ਆਗਿਆ ਦੇ ਨਾਲ ਵਿਦੇਸ਼ੀ ਜੋੜਿਆਂ ਲਈ ਭਾਰਤੀ ਮਹਿਲਾਵਾਂ ਦੀ ਕੁੱਖ ਕਿਰਾਏ ‘ਤੇ ਲੈਣ ਨੂੰ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ ਅਨਿਵਾਸੀ ਭਾਰਤੀਆਂ ਬਾਰੇ ਜਾਂਚ ਦੀ ਗੱਲ ਕਹੀ ਗਈ ਹੈ ਇਸੇ ਤਰ੍ਹਾਂ ਅਜਿਹੇ ਜੋੜੇ ਜਿਨ੍ਹਾਂ ਦੇ ਪਹਿਲਾਂ ਔਲਾਦ ਹੈ, ਉਹ ਸਰੋਗੇਸੀ ਦਾ ਰਸਤਾ ਨਹੀਂ ਅਪਣਾ ਸਕਣਗੇ ਬਿੱਲ ਮੁਤਾਬਿਕ ਕਿਸੇ ਸਿੰਗਲ ਮਹਿਲਾ ਜਾਂ ਪੁਰਸ਼ ਅਤੇ ਸਮਲਿੰਗੀ ਨੂੰ ਸਰੋਗੇਸੀ ਤੋਂ ਔਲਾਦ ਪ੍ਰਾਪਤੀ ਦੀ ਆਗਿਆ ਨਹੀਂ ਹੋਵੇਗੀ ।
ਬਿੱਲ ਵਿਚ ਇਹ ਵੀ ਤਜਵੀਜ਼ ਕੀਤੀ ਗਈ ਹੈ ਕਿ ਵਿਆਹੇ ਜੋੜ, ਜਿਨ੍ਹਾਂ ਦੇ ਵਿਆਹ ਨੂੰ ਪੰਜ ਸਾਲ ਤੋਂ ਜ਼ਿਆਦਾ ਹੋ ਚੁੱਕਾ ਹੈ, ਨੂੰ ਸਰੋਗੇਸੀ ਤੋਂ ਔਲਾਦ ਪ੍ਰਾਪਤੀ ਦੀ ਆਗਿਆ ਹੋਵੇਗੀ ਹਾਲਾਂਕਿ ਇਸ ਲਈ ਉਨ੍ਹਾਂ ਕੋਲ ਡਾਕਟਰ ਦਾ ਸਰਟੀਫਿਕੇਟ ਹੋਣਾ ਚਾਹੀਦੈ ਕਿ ਉਹ ਔਲਾਦ ਪੈਦਾ ਕਰਨ ‘ਚ ਸਮਰੱਥ ਨਹੀਂ ਹਨ ਨਾਲ ਹੀ ਜੋੜਿਆਂ ਵਿਚ ਪੁਰਸ਼ ਦੀ ਉਮਰ 26 ਤੋਂ 55 ਸਾਲ ਤੇ ਮਹਿਲਾ ਦੀ ਉਮਰ 23 ਤੋਂ 50 ਸਾਲ ਦੇ ਵਿਚਾਲੇ ਹੋਣੀ ਚਾਹੀਦੀ ਹੈ ਬਿਨਾ ਸ਼ੱਕ ਇਸ ਤਜਵੀਜ਼ ਨਾਲ ਸਰੋਗੇਸੀ ਭਾਵ ਕਿਰਾਏ ਦੀ ਕੁੱਖ ਦਾ ਅਨੈਤਿਕ ਵਪਾਰ ਬੰਦ ਹੋਵੇਗਾ ਤੇ ਪੈਸਿਆਂ ਦਾ ਲਾਲਚ ਦੇ ਕੇ ਗਰੀਬ ਮਹਿਲਾਵਾਂ ਦੀ ਕੁੱਖ ਖਰੀਦਣ ਦੇ ਮੌਜ਼ੂਦਾ ਸ਼ੋਸ਼ਣਕਾਰੀ ਰੁਝਾਨ ‘ਤੇ ਲਗਾਮ ਲੱਗੇਗੀ ਇਸ ਬਿੱਲ ਵਿਚ ਕਿਰਾਏ ਦੀ ਕੁੱਖ ਵਾਲੀ ਮਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਉਪਾਅ ਕੀਤੇ ਗਏ ਹਨ ਤੇ ਇਸ ਤਰ੍ਹਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਕਾਨੂੰਨੀ ਮਾਨਤਾ ਦੇਣ ਦੀ ਤਜਵੀਜ਼ ਹੈ ਇਸ ਬਿੱਲ ਵਿਚ ਸਰਕਾਰ ਦੁਆਰਾ ਮਹਿਲਾਵਾਂ ਖਾਸਕਰ ਪੇਂਡੂ ਅਤੇ ਆਦਿਵਾਸੀ ਖੇਤਰਾਂ ਦੀਆਂ ਮਹਿਲਾਵਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਵਿਦੇਸ਼ੀਆਂ ਲਈ ਦੇਸ਼ ਵਿਚ ਕਿਰਾਏ ਦੀ ਕੁੱਖ ਦੀਆਂ ਸੇਵਾਵਾਂ ਲੈਣ ‘ਤੇ ਪਾਬੰਦੀ ਦੀ ਤਜਵੀਜ਼ ਹੈ ਜ਼ਿਕਰਯੋਗ ਹੈ ਕਿ ਮੰਤਰੀਆਂ ਦੇ ਇੱਕ ਸਮੂਹ ਨੇ ਬੀਤੇ ਸਾਲ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ ਤੇ ਇਸਨੂੰ ਆਖ਼ਰੀ ਮਨਜ਼ੂਰੀ ਲਈ ਕੇਂਦਰੀ ਮੰਤਰੀ ਮੰਡਲ ਕੋਲ ਭੇਜਣ ਤੋਂ ਬਾਅਦ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਗੌਰ ਕਰੀਏ ਤਾਂ ਦੇਸ਼ ਵਿਚ ਕੁੱਖ ਖਰੀਦਣ ਦੇ ਵਧਦੇ ਵਪਾਰ ‘ਤੇ ਨਕੇਲ ਕੱਸਣ ਦੀ ਹੁਣ ਤੱਕ ਦੀ ਇਹ ਸਭ ਤੋਂ ਅਹਿਮ ਕੋਸ਼ਿਸ਼ ਹੈ, ਜਿਸਦੀ ਲੋੜ ਪਹਿਲਾਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ ਇਸ ਕਾਨੂੰਨ ਦੇ ਜ਼ਰੀਏ ਸਰਕਾਰ ਦੀ ਮੰਸ਼ਾ ਦੇਸ਼ ਵਿਚ ਸਰੋਗੇਸੀ ਨੂੰ ਰੈਗਿਊਲੇਟ ਕਰਨ ਲਈ ਇੱਕ ਅਜਿਹਾ ਢਾਂਚਾ ਤਿਆਰ ਕਰਨ ਦੀ ਹੈ ਜਿਸ ਨਾਲ ਕਿ ਸਰੋਗੇਸੀ ਕਿਸੇ ਤਰ੍ਹਾਂ ਦਾ ਕਾਰੋਬਾਰ ਨਾ ਬਣ ਸਕੇ ਬਿਨਾ ਸ਼ੱਕ ਅਜਿਹੇ ਜੋੜਿਆਂ ਲਈ ਸਰੋਗੇਸੀ ਦੀ ਇਜਾਜ਼ਤ ਬਣੀ ਰਹੇਗੀ ਜੋ ਔਲਾਦ ਨੂੰ ਜਨਮ ਦੇਣ ਵਿਚ ਸਮਰੱਥ ਨਹੀਂ ਹਨ ਇਹ ਸੱਚਾਈ ਵੀ ਹੈ ਕਿ ਦੇਸ਼ ਵਿਚ ਤਕਰੀਬਨ 18 ਫੀਸਦੀ ਮਹਿਲਾਵਾਂ ਬਾਂਝਪਣ ਦੀਆਂ ਸ਼ਿਕਾਰ ਹਨ ਤੇ ਔਲਾਦ ਨੂੰ ਜਨਮ ਦੇਣ ਵਿਚ ਸਮਰੱਥ ਨਹੀਂ ਹਨ ਪਰ ਮੌਜ਼ੂਦਾ ਦੌਰ ਵਿਚ ਜਿਸ ਤਰ੍ਹਾਂ ਸਰੋਗੇਸੀ ਅਨੈਤਿਕ ਕਮਾਈ ਦੇ ਧੰਦੇ ‘ਚ ਤਬਦੀਲ ਹੋ ਰਿਹਾ ਹੈ ਅਜਿਹੇ ਵਿਚ ਸਰੋਗੇਸੀ ਕਾਨੂੰਨ ਦਾ ਨਿਯਮਨ ਕੀਤਾ ਜਾਣਾ ਜ਼ਰੂਰੀ ਹੋ ਗਿਆ ਹੈ।
ਉਦਾਹਰਨ ਦੇ ਤੌਰ ‘ਤੇ ਅਭਿਨੇਤਾ ਅਮੀਰ ਖਾਨ ਅਤੇ ਉਨ੍ਹਾਂ ਦੀ ਨਿਰਦੇਸ਼ਕ ਪਤਨੀ ਕਿਰਨ ਰਾਵ ਨੂੰ ਸਰੋਗੇਸੀ ਦੇ ਜ਼ਰੀਏ ਸੰਤਾਨ ਸੁਖ ਪ੍ਰਾਪਤ ਹੋਇਆ ਹੈ ਜਦੋਂਕਿ ਇਸ ਅਭਿਨੇਤਾ ਦੀ ਪਹਿਲੀ ਪਤਨੀ ਤੋਂ ਇੱਕ ਬੇਟੀ ਤੇ ਇੱਕ ਬੇਟਾ ਪਹਿਲਾਂ ਤੋਂ ਹਨ ਮਸ਼ਹੂਰ ਅਭਿਨੇਤਾ ਸ਼ਾਹਰੁਖ਼ ਖਾਨ ਨੇ ਵੀ ਸਰੋਗੇਸੀ ਦੇ ਜ਼ਰੀਏ ਔਲਾਦ ਪ੍ਰਾਪਤ ਕੀਤੀ ਹੈ ਜਦੋਂਕਿ ਉਨ੍ਹਾਂ ਕੋਲ ਵੀ ਔਲਾਦ ਪਹਿਲਾਂ ਤੋਂ ਹੈ ਬਿਨਾ ਸ਼ੱਕ ਅਜਿਹੇ ਉਦਾਹਰਨ ਸਮਾਜ ਲਈ ਮੰਨਣਯੋਗ ਨਹੀਂ ਹੋ ਸਕਦੇ ਅਜਿਹੇ ਵਿਚ ਸਹੀ ਹੀ ਹੈ ਕਿ ਸਰਕਾਰ ਨੇ ਅਜਿਹੇ ਸ਼ੌਂਕ ਅਤੇ ਅਨੈਤਿਕ ਵਪਾਰ ਨੂੰ ਰੋਕਣ ਦੀ ਦਿਸ਼ਾ ਵਿਚ ਮਜ਼ਬੂਤ ਕਦਮ ਵਧਾ ਦਿੱਤੇ ਹਨ ਲੋਕ ਸਭਾ ਵਿਚ ਪਾਸ ਬਿੱਲ ਮੁਤਾਬਿਕ ਹੁਣ ਪਰਿਵਾਰ ਜਾਂ ਨਜ਼ਦੀਕ ਦੀ ਰਿਸ਼ਤੇਦਾਰ ਮਹਿਲਾ ਹੀ ਸਰੋਗੇਟ ਮਦਰ ਬਣ ਸਕਦੀ ਹੈ ।
ਜੇਕਰ ਸਰੋਗੇਟ ਬੱਚਾ ਕਮਜ਼ੋਰ, ਮੰਦਬੁੱਧੀ ਜਾਂ ਲੜਕੀ ਹੈ ਤਾਂ ਵੀ ਸਵੀਕਾਰ ਕਰਨਾ ਹੋਵੇਗਾ ਇਸ ਤੋਂ ਇਲਾਵਾ ਜੇਕਰ ਕੋਈ ਮਹਿਲਾ, ਜੋ ਆਪਣੀ ਕੁੱਖ ਸਰੋਗੇਸੀ ਲਈ ਦੇਣਾ ਚਾਹੁੰਦੀ ਹੈ, ਉਸਨੂੰ ਸਿਰਫ਼ ਇੱਕ ਵਾਰ ਮੌਕਾ ਮਿਲੇਗਾ ਤਜਵੀਜ਼ਾਂ ਮੁਤਾਬਿਕ ਸਰੋਗੇਟ ਬੱਚੇ ਨੂੰ ਕਿਸੇ ਵੀ ਬਾਇਓਲੋਜਿਕ ਜਾਂ ਗੋਦ ਲਏ ਬੱਚੇ ਵਾਂਗ ਜਾਇਦਾਦ ‘ਤੇ ਬਰਾਬਰ ਦਾ ਅਧਿਕਾਰ ਹੋਵੇਗਾ ਬਿੱਲ ਮੁਤਾਬਿਕ ਇਨ੍ਹਾਂ ਤਜਵੀਜ਼ਾਂ ਦੇ ਉਲੰਘਣ ‘ਤੇ ਦਸ ਲੱਖ ਰੁਪਏ ਦਾ ਜ਼ੁਰਮਾਨਾ ਤੇ ਦਸ ਸਾਲ ਦੀ ਸਖ਼ਤ ਸਜ਼ਾ ਦੀ ਤਜਵੀਜ ਹੈ ਇਹ ਕਾਨੂੰਨ ਪ੍ਰਭਾਵਸ਼ਾਲੀ ਬਣ ਸਕੇ ਇਸ ਲਈ ਸਰਕਾਰ ਨੇ ਇੱਕ ਨੈਸ਼ਨਲ ਸਰੋਗੇਸੀ ਬੋਰਡ ਦੇ ਗਠਨ ਦਾ ਫੈਸਲਾ ਲਿਆ ਹੈ ਜਿਸ ਦੇ ਜ਼ਰੀਏ ਉਹ ਸੂਬਿਆਂ ਅਤੇ ਯੂਨੀਅਨ ਟੈਰੀਟਰੀ ਵਿਚ ਤਾਲਮੇਲ ਕਰ ਸਕੇਗੀ ਗੌਰ ਕਰੀਏ ਤਾਂ ਕਿਰਾਏ ਦੀ ਕੁੱਖ ਦੇ ਅਨੈਤਿਕ ਕਾਰੋਬਾਰ ‘ਤੇ ਲਗਾਮ ਇਸ ਲਈ ਵੀ ਜ਼ਰੂਰੀ ਸੀ ਕਿ ਭਾਰਤ ਸਰੋਗੇਸੀ ਦੇ ਅਨੈਤਿਕ ਕੇਂਦਰ ਵਜੋਂ ਸਥਾਪਤ ਹੁੰਦਾ ਜਾ ਰਿਹਾ ਹੈ ਬੀਤੇ ਇੱਕ ਦਹਾਕੇ ‘ਚ ਵਿਦੇਸ਼ੀਆਂ ਅਤੇ ਭਾਰਤੀ ਸਮਾਜ ਵਿਚ ਧਨਾਢ ਵਰਗ ਦੇ ਲੋਕਾਂ, ਜੋ ਕਿ ਔਲਾਦ ਪੈਦਾ ਕਰਨ ‘ਚ ਸਮਰੱਥ ਹਨ, ਦੇ ਬਾਵਜ਼ੂਦ ਵੀ ਸਰੋਗੇਸੀ ਦੇ ਜ਼ਰੀਏ ਬੱਚਾ ਪੈਦਾ ਕਰ ਰਹੇ ਹਨ ਇਹ ਨੈਤਿਕ ਨਜ਼ਰੀਏ ਤੋਂ ਸਹੀ ਨਹੀਂ ਹੈ ਅੱਜ ਆਲਮ ਇਹ ਹੈ ਕਿ ਭਾਰਤ ਵਿਚ ਸਰੋਗੇਸੀ ਦਾ ਬਜ਼ਾਰ 63 ਅਰਬ ਰੁਪਏ ਦੇ ਪਾਰ ਪਹੁੰਚ ਚੁੱਕਾ ਹੈ ਹਰ ਸਾਲ ਵਿਦੇਸ਼ੋਂ ਆਏ ਜੋੜਿਆਂ ਦੇ 2000 ਬੱਚੇ ਇੱਥੇ ਹੁੰਦੇ ਹਨ ਤੇ ਤਕਰੀਬਨ 3000 ਤੋਂ ਜ਼ਿਆਦਾ ਕਲੀਨਿਕ ਇਸ ਕੰਮ ‘ਚ ਲੱਗੇ ਹੋਏ ਹਨ ਅੱਜ ਦੀ ਤਰੀਕ ਵਿਚ ਦੁੱਧ ਦੀ ਰਾਜਧਾਨੀ ਦੇ ਤੌਰ ‘ਤੇ ਮਸ਼ਹੂਰ ਗੁਜਰਾਤ ਦਾ ਆਨੰਦ ਸ਼ਹਿਰ ਸਰੋਗੇਸੀ ਦਾ ਸਭ ਤੋਂ ਵੱਡਾ ਹਬ ਬਣ ਚੁੱਕਾ ਹੈ ।
ਇੱਥੇ ਤਕਰੀਬਨ 200 ਫਰਟੀਲਿਟੀ ਸੈਂਟਰ ਸਰੋਗੇਸੀ ਕੇਂਦਰ ਹਨ ਜੋ ਸੇਵਾਵਾਂ ਦੇ ਰਹੇ ਹਨ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਫਰਟੀਲਿਟੀ ਸੈਂਟਰ ਤੇਜ਼ੀ ਨਾਲ ਖੁੱਲ੍ਹ ਰਹੇ ਹਨ ਇਸਦਾ ਸਿੱਧਾ ਮਤਲਬ ਇਹ ਨਿੱਕਲਦਾ ਹੈ ਕਿ ਸਰੋਗੇਸੀ ਕਮਾਈ ਦਾ ਬਹੁਤ ਵੱਡਾ ਜ਼ਰੀਆ ਬਣ ਚੁੱਕਾ ਹੈ ਇੱਕ ਅਧਿਐਨ ਮੁਤਾਬਿਕ ਸਰੋਗੇਸੀ ਦੇ ਮਾਮਲੇ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਭਾਰਤ ਵਿਚ ਹੀ ਹੁੰਦੇ ਹਨ ਜੇਕਰ ਪੂਰੀ ਦੁਨੀਆਂ ਵਿਚ 1000 ਸਰੋਗੇਸੀ ਦੇ ਮਾਮਲੇ ਹੁੰਦੇ ਹਨ ਤਾਂ ਉਨ੍ਹਾਂ ‘ਚੋਂ 600 ਭਾਰਤ ‘ਚ ਹੁੰਦੇ ਹਨ ਗੌਰ ਕਰੀਏ ਤਾਂ ਵਿਦੇਸ਼ੀਆਂ ਵਿਚ ਸਭ ਤੋਂ ਜ਼ਿਆਦਾ ਅਮਰੀਕਾ, ਬ੍ਰਿਟੇਨ, ਕੋਰੀਆ, ਜਕਾਰਤਾ, ਮੱਧ ਪੂਰਬ ਤੇ ਯੂਰਪੀ ਦੇਸ਼ਾਂ ਦੇ ਜੋੜੇ ਸਰੋਗੇਸੀ ਲਈ ਭਾਰਤ ਆਉਂਦੇ ਹਨ ਉਸਦਾ ਕਾਰਨ ਇਹ ਹੈ ਕਿ ਯੂਰਪ ਦੇ ਜ਼ਿਆਦਾਤਰ ਦੇਸ਼ਾਂ ਵਿਚ ਸਰੋਗੇਸੀ ਗੈਰਕਾਨੂੰਨੀ ਹੈ ਉਦਾਹਰਨ ਦੇ ਤੌਰ ‘ਤੇ ਜਰਮਨੀ ਵਿਚ ਸਖ਼ਤੀ ਦਾ ਆਲਮ ਇਹ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਭਾਰਤ ਦਾ ਵੀਜ਼ਾ ਲੈਣ ਤੋਂ ਪਹਿਲਾਂ ਤਾਕੀਦ ਕਰਦਾ ਹੈ ਕਿ ਜੇਕਰ ਉਹ ਭਾਰਤ ਇਸ ਲਈ ਜਾ ਰਹੇ ਹਨ ਕਿ ਉਹ ਕਿਰਾਏ ਦੀ ਕੁੱਖ ਤੋਂ ਬੱਚਾ ਲਿਆਉਣੇ ਤਾਂ ਯਾਦ ਰੱਖਣ ਕਿ ਜਰਮਨੀ ਵਿਚ ਸਰੋਗੇਸੀ ‘ਤੇ ਰੋਕ ਹੈ ਵਿਦੇਸ਼ੀਆਂ ਦਾ ਭਾਰਤ ਵੱਲ ਰੁਝਾਨ ਇਸ ਲਈ ਹੈ ਕਿ ਦੁਨੀਆਂ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਇੱਥੇ ਸਰੋਗੇਸੀ ਤੋਂ ਬੱਚਾ ਪ੍ਰਾਪਤ ਕਰਨਾ ਸਸਤਾ ਤੇ ਸੁਰੱਖਿਅਤ ਹੈ 2007 ਦੀ ਆਈਸੀਐਸਆਈ ਦੀ ਰਿਪੋਰਟ ਦੱਸਦੀ ਹੈ ਕਿ ਬਿਟ੍ਰੇਨ ਵਿਚ ਸਰੋਗੇਸੀ ਲਈ ਕਿਸੇ ਮਹਿਲਾ ਨੂੰ 4 ਲੱਖ ਰੁਪਇਆ ਦੇਣਾ ਪੈਂਦਾ ਹੈ, ਉੱਥੇ ਭਾਰਤ ‘ਚ ਸਿਰਫ਼ 60 ਹਜ਼ਾਰ ਰੁਪਏ ਵਿਚ ਮਹਿਲਾਵਾਂ ਕਿਰਾਏ ‘ਤੇ ਕੁੱਖ ਮੁਹੱਈਆ ਕਰਵਾ ਦਿੰਦੀਆਂ ਹਨ।
ਇਸ ਤਰ੍ਹਾਂ ਅਮਰੀਕਾ ਅਤੇ ਅਸਟਰੇਲੀਆ ਵਿਚ ਸਰੋਗੇਸੀ ਦੇ ਜ਼ਰੀਏ ਔਲਾਦ ਪ੍ਰਾਪਤ ਕਰਨ ਦਾ ਖ਼ਰਚਾ ਤਕਰੀਬਨ 50 ਤੋਂ 60 ਲੱਖ ਰੁਪਏ ਬੈਠਦਾ ਹੈ ਦੂਜੇ ਪਾਸੇ ਵਿਦੇਸ਼ੀ ਭਾਰਤ ਵੱਲ ਇਸ ਲਈ ਵੀ ਆਕਰਸ਼ਿਤ ਹੁੰਦੇ ਹਨ ਕਿ ਇੱਥੇ ਜ਼ਿਆਦਾਤਰ ਮਹਿਲਾਵਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਦੀਆਂ ਤੇ ਸ਼ਾਕਾਹਾਰੀ ਹੁੰਦੀਆਂ ਹਨ ਲਿਹਾਜ਼ਾ ਉਨ੍ਹਾਂ ਦੇ ਗਰਭ ‘ਚ ਪਲਣ ਵਾਲਾ ਬੱਚਾ ਤੰਦਰੁਸਤ ਤੇ ਸੁਰੱਖਿਅਤ ਹੁੰਦਾ ਹੈ ਮਹੱਤਵਪੂਰਨ ਗੱਲ ਇਹ ਕਿ ਫਰਟੀਲਿਟੀ ਸੈਂਟਰ ਬੱਚਾ ਚਾਹੁਣ ਵਾਲੇ ਜੋੜਿਆਂ ਤੋਂ ਲੱਖਾਂ ਰੁਪਏ ਲੈਂਦੇ ਹਨ ਪਰ ਉਸ ਰਕਮ ਦਾ ਦਸਵਾਂ ਹਿੱਸਾ ਵੀ ਕੁੱਖ ਵੇਚਣ ਵਾਲੀ ਮਾਂ ਨੂੰ ਨਹੀਂ ਦਿੰਦੇ ਲਿਹਾਜ਼ਾ ਇੱਕ ਕਿਸਮ ਨਾਲ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ ਕਈ ਵਾਰ ਤਾਂ ਅਜਿਹੀਆਂ ਉਲਟ ਸਥਿਤੀਆਂ ਪੈਦਾ ਹੋ ਜਾਂਦੀਆਂ ਹਨ ਕਿ ਮਾਮਲਾ ਅਦਾਲਤ ਤੱਕ ਪਹੁੰਚ ਜਾਂਦਾ ਹੈ।
ਜਿਵੇਂ ਕਦੇ-ਕਦੇ ਸਰੋਗੇਟ ਮਾਂ ਭਾਵਨਾਤਮਕ ਲਗਾਅ ਕਾਰਨ ਬੱਚੇ ਨੂੰ ਦੇਣ ਤੋਂ ਇਨਕਾਰ ਕਰ ਦਿੰਦੀ ਹੈ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਜਨਮ ਲੈਣ ਵਾਲੀ ਔਲਾਦ ਅਪਾਹਜ਼ ਹੁੰਦੀ ਹੈ ਜਾਂ ਹੋਰ ਕਿਸੇ ਬਿਮਾਰੀ ਤੋਂ ਗ੍ਰਸਤ ਹੁੰਦੀ ਹੈ ਤਾਂ ਇੱਛੁਕ ਜੋੜਾ ਉਸਨੂੰ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਅਜਿਹੇ ਵਿਚ ਸਰੋਗੇਟ ਮਦਰ ਦੇ ਉੱਪਰ ਬੱਚੇ ਦੇ ਪਾਲਣ-ਪੋਸ਼ਦ ਦਾ ਬੋਝ ਪੈ ਜਾਂਦਾ ਹੈ ਅਜਿਹੀ ਸਥਿਤੀ ਪੈਦਾ ਨਾ ਹੋਵੇ ਇਸ ਲਈ ਸਰਕਾਰ ਨੇ ਕਿਰਾਏ ਦੀ ਕੁੱਖ ਦੇ ਕਾਰੋਬਾਰੀ ਇਸਤੇਮਾਲ ਦੇ ਵਿਰੁੱਧ ਸਖ਼ਤ ਸ਼ਰਤਾਂ ਤੈਅ ਕਰ ਕੇ ਇੱਕ ਤਰ੍ਹਾਂ ਮਨੁੱਖੀ ਪਹਿਲ ਕੀਤੀ ਹੈ ਜਿਸਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਗੌਰ ਕਰੀਏ ਤਾਂ ਭਾਰਤ ਵਿਚ ਹੁਣ ਤੱਕ ਸਰੋਗੇਸੀ ਦੀ ਅਨੈਤਿਕ ਵਰਤੋਂ ਰੋਕਣ ਲਈ ਕੋਈ ਸਖ਼ਤ ਕਾਨੂੰਨ ਨਹੀਂ ਸੀ ਪਰ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਭਾਰਤ ਹੁਣ ਫਰਾਂਸ, ਨੀਦਰਲੈਂਡ ਤੇ ਨਾਰਵੇ ਵਰਗੇ ਦੇਸ਼ਾਂ ਵਿਚ ਸ਼ੁਮਾਰ ਹੋ ਜਾਵੇਗਾ ਜਿੱਥੇ ਪਹਿਲਾਂ ਤੋਂ ਕਾਰੋਬਾਰੀ ਸਰੋਗੇਸੀ ਦੀ ਇਜ਼ਾਜਤ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ।